ਰਾਜਪੁਰਾ 18 ਫਰਵਰੀ (ਕੁਲਵੰਤ ਸਿੰਘ ਬੱਬੂ ): ਅੱਜ ਰਾਜਪੁਰਾ ਦੇ ਪਚਰੰਗਾ ਚੌਕ ਤੇ ਖਾਨਪੁਰ ਪੰਚਾਇਤ ਵੱਲੋਂ ਪੁਲਵਾਮਾ ਦੇ ਸ਼ਹੀਦਾਂ ਨੂੰ ਭਾਵਪੂਰਨ ਸ਼ਰਧਾਂਜਲੀ ਅਰਪਿਤ ਕੀਤੀ ਗਈ I ਇਸ ਵਿੱਚ ਪੰਚਾਇਤ ਦੇ ਪ੍ਰਧਾਨ ਸ੍ਰੀ ਅਨਿਲ ਕਟਾਰੀਆ,ਵਿਜੇ ਵੋਹਰਾ , ਪ੍ਰਦੀਪ ਭਾਟੀਆ ,ਚੇਤਨ ਵਰਮਾ , ਨੀਤੀ ਵਰਮਾ, ਵਿਨੋਦ ਲੂਥਰਾ , ਮਨੋਹਰ ਲਾਲ, ਵਿਕਾਸ ਕੁਮਾਰ ,ਐਡਵੋਕੇਟ ਸੰਜੇ ਵੋਹਰਾ ਅਤੇ ਹੋਰ ਪੰਚਾਇਤ ਮੈਂਬਰਾਂ ਨੇ ਮੋਮਬੱਤੀਆਂ ਜਗਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ I ਸ਼ਹਿਰ ਦੀਆਂ ਔਰਤਾਂ ਨੇ ਵੀ ਇਸ ਸ਼ਰਧਾਂਜਲੀ ਸਮਾਰੋਹ ਵਿੱਚ ਭਾਗ ਲਿਆ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਪਾਕਿਸਤਾਨ ਦਾ ਜਲਦ ਤੋਂ ਜਲਦ ਕੁਝ ਪੱਕਾ ਇਲਾਜ ਕੀਤਾ ਜਾਵੇ I ਇਸ ਵਿੱਚ ਰਾਜਪੁਰਾ ਦੇ ਗਾਂਧੀ ਕਾਲੋਨੀ ਤੋਂ ਸ੍ਰੀ ਅਭਿਸ਼ੇਕ ਕੁਮਾਰ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇੱਥੇ ਰਹਿਣ ਵਾਲੇ ਜਿੰਨੇ ਵੀ ਕਸ਼ਮੀਰੀ ਹੈ ਸਾਰਿਆਂ ਨੂੰ ਮੁੜ ਵਾਪਸ ਭੇਜ ਦਿੱਤਾ ਜਾਵੇ I ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਇੱਥੇ ਰਹਿਣ ਵਾਲੇ ਕਸ਼ਮੀਰੀਆਂ ਨਾਲ ਕੋਈ ਵੀ ਵਪਾਰਕ ਲੈਣ ਦੇਣ ਨਾ ਕੀਤਾ ਜਾਵੇ I