ਹੁਸ਼ਿਆਰਪੁਰ, 18 ਫਰਵਰੀ 2019 : ਹੁਸ਼ਿਆਰਪੁਰ ਦੇ ਸਾਰੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਇਆ ਜਾਵੇਗਾ, ਜਿਸ ਲਈ ਸਰਕਾਰ ਵਲੋਂ ਵੱਡੇ ਪੱਧਰ 'ਤੇ ਕੰਮ ਚੱਲ ਰਿਹਾ ਹੈ। ਪੰਜਾਬ ਸਰਕਾਰ ਵਲੋਂ ਜ਼ਿਲ•ੇ ਦੇ 21 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਬਾਕੀ ਸਕੂਲ ਵੀ ਲੋਕਾਂ ਦੀ ਮਦਦ ਨਾਲ ਜਲਦ ਹੀ ਸਮਾਰਟ ਸਕੂਲ ਬਣਾ ਦਿੱਤੇ ਜਾਣਗੇ। ਇਹ ਵਿਚਾਰ ਉਦਯੋਗ ਤੇ ਵਣਜ ਮੰਤਰੀ ਪੰਜਾਬ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਵਾਸਪੁਰਹੀਰਾਂ ਦਾ ਉਦਘਾਟਨ ਕਰਦੇ ਹੋਏ ਰੱਖੇ। ਇਸ ਦੌਰਾਨ ਉਨ•ਾਂ ਨਾਲ ਜ਼ਿਲ•ਾ ਸਿੱਖਿਆ ਅਫ਼ਸਰ (ਸ) ਸ੍ਰੀ ਮੋਹਨ ਸਿੰਘ ਲੇਹਲ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਇਸ ਦੌਰਾਨ ਸ੍ਰੀ ਅਰੋੜਾ ਨੇ ਪੁਲਵਾਮਾ ਵਿੱਚ ਸ਼ਹੀਦੇ ਹੋਏ ਸੈਨਿਕਾਂ ਨੂੰ ਸ਼ਰਧਾਂਜ਼ਲੀ ਵੀ ਦਿੱਤੀ।
ਕੈਬਨਿਟ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲ•ੇ ਦੇ 21 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਲਈ ਸਰਕਾਰ ਵਲੋਂ ਕਰੀਬ 2 ਕਰੋੜ ਰੁਪਏ ਸਕੂਲਾਂ ਦੇ ਖਾਤੇ ਵਿੱਚ ਆ ਚੁੱਕੇ ਹਨ ਅਤੇ ਇਨ•ਾਂ ਸਾਰੇ ਸਕੂਲਾਂ ਦੀ ਲੈਂਡ ਸਕੈਪਿੰਗ, ਕਲਰ ਕੋਡਿੰਗ, ਬਾਉਂਡਰੀ ਵਾਲ, ਗੇਟ, ਪਖਾਨੇ ਆਦਿ ਬਣਾ ਕੇ ਇਨ•ਾਂ ਦੀ ਨੁਹਾਰ ਬਦਲੀ ਜਾਵੇਗੀ। ਉਨ•ਾਂ ਕਿਹਾ ਕਿ ਸਰਕਾਰੀ ਸਕੂਲਾਂ ਦਾ ਪੱਧਰ ਉਚਾ ਚੁੱਕਣ ਲਈ ਪੰਜਾਬ ਸਰਕਾਰ ਵਿਸ਼ੇਸ਼ ਯਤਨ ਕਰ ਰਹੀ ਹੈ। ਉਨ•ਾਂ ਕਿਹਾ ਕਿ ਸਮਾਰਟ ਸਕੂਲ ਯੋਜਨਾ ਵੀ ਇਸ ਦਾ ਇਕ ਅਹਿਮ ਹਿੱਸਾ ਹੈ। ਉਨ•ਾਂ ਕਿਹਾ ਕਿ ਬੱਚਿਆਂ ਨੂੰ ਉਚ ਪੱਧਰ ਦੀ ਸਿੱਖਿਆ ਦੇਣ ਲਈ ਸਰਕਾਰ ਵਚਨਬੱਧ ਹੈ। ਉਨ•ਾਂ ਦੱਸਿਆ ਕਿ ਸਮਾਰਟ ਸਕੂਲ ਬਣਨ ਦੇ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਵਾਸਪੁਰਹੀਰਾਂ ਵਿੱਚ ਸਾਇੰਸ ਤੇ ਕਾਮਰਸ ਸਟਰੀਮ ਨੂੰ ਵੀ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਨਾਲ ਸਕੂਲ ਵਿੱਚ ਪੜ•ਨ ਵਾਲੇ ਬੱਚਿਆਂ ਨੂੰ ਇਨ•ਾਂ ਵਿਸ਼ਿਆਂ ਨੂੰ ਪੜ•ਨ ਲਈ ਕਿਸੇ ਹੋਰ ਸਕੂਲ ਵਿੱਚ ਜਾਣ ਦੀ ਜ਼ਰੂਰਤ ਨਹੀਂ ਰਹੇਗੀ।
ਕੈਬਨਿਟ ਮੰਤਰੀ ਸ੍ਰੀ ਅਰੋੜਾ ਨੇ ਸਰਕਾਰੀ ਸਕੂਲ ਖਵਾਸਪੁਰਹੀਰਾਂ ਵਿੱਚ ਓਪਨ ਜਿਮ ਬਣਾਉਣ ਲਈ 5 ਲੱਖ ਰੁਪਏ ਦੇਣ ਦੀ ਘੋਸ਼ਣਾ ਕੀਤੀ। ਉਨ•ਾਂ ਕਿਹਾ ਕਿ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਸਕੂਲ ਦੀ ਗਰਾਉਂਡ ਵਿੱਚ ਬੱਚਿਆਂ ਲਈ ਓਪਨ ਜਿਮ ਦਾ ਕੰਮ ਜਲਦ ਹੀ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਦੌਰਾਨ ਉਨ•ਾਂ ਸਕੂਲ ਦੇ ਅਵੱਲ ਬੱਚਿਆਂ ਨੂੰ ਪੁਰਸਕਾਰ ਦਿੰਦੇ ਹੋਏ ਮਾਤਾ-ਪਿਤਾ ਦੀ ਸੇਵਾ ਕਰਕੇ ਮਨ ਲਗਾ ਕੇ ਪੜ•ਾਈ ਕਰਨ ਲਈ ਪ੍ਰੇਰਿਤ ਕੀਤਾ। ਉਨ•ਾਂ ਕਿਹਾ ਕਿ ਪੜ•ਾਈ ਦੇ ਨਾਲ-ਨਾਲ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਖੇਡਾਂ ਵਿੱਚ ਵਿਦਿਆਰਥੀਆਂ ਨੂੰ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ। ਇਸ ਮੌਕੇ ਸਕੂਲ ਦੇ ਬੱਚਿਆਂ ਵਲੋਂ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।
ਇਸ ਮੌਕੇ ਪ੍ਰਿੰਸੀਪਲ ਰਮਨਦੀਪ ਕੌਰ, ਕੌਂਸਲਰ ਸ੍ਰੀ ਕੁਲਵਿੰਦਰ ਸਿੰਘ ਹੁੰਦਲ, ਸ੍ਰੀ ਸੁਰਿੰਦਰ ਸ਼ਿੰਦਾ, ਸ੍ਰੀ ਐਸ.ਐਸ ਬੁਰਾ, ਪਸਵਕ ਕਮੇਟੀ ਦੀ ਪ੍ਰਧਾਨ ਕੁਲਦੀਪ ਕੌਰ ਤੇ ਮੈਂਬਰਾਂ ਤੋਂ ਇਲਾਵਾ ਅੰਜੂ ਬਾਲਾ, ਪ੍ਰੀਤੀ ਸੋਨੀ, ਕਮਲਜੀਤ ਕੌਰ, ਅਨੁਪਮ ਕੰਵਰ, ਸੁਖਜੀਤ ਕੌਰ, ਵਿਨੇ ਬਸਰਾ, ਸੁਪਰਿਆ ਬਹਿਲ, ਪ੍ਰੋਮਿਲਾ ਜੋਸ਼ੀ, ਕੁਲਵਿੰਦਰ ਧਾਮੀ, ਬਲਰਾਮ ਸਿੰਘ ਸਮੇਤ ਬੱਚੇ ਤੇ ਉਨ•ਾਂ ਦੇ ਮਾਪੇ ਵੀ ਮੌਜੂਦ ਸਨ।