ਨਵਾਂਸ਼ਹਿਰ, 15 ਜਨਵਰੀ,2019: ਉਪ ਮੰਡਲ ਮੈਜਿਸਟਰੇਟ, ਨਵਾਂਸ਼ਹਿਰ ਡਾ.ਵਿਨੀਤ ਕੁਮਾਰ, ਪੀ.ਸੀ.ਐਸ, ਵੱਲੋਂ ਅੱਜ ਡਿਪਟੀ ਕਮਿਸ਼ਨਰ, ਸ਼ਹੀਦ ਭਗਤ ਸਿੰਘ ਨਗਰ ਦੇ ਆਦੇਸ਼ਾਂ ਅਨੁਸਾਰ ਬੀ.ਡੀ.ਪੀ.ੳ. ਦਫ਼ਤਰ ਨਵਾਂਸ਼ਹਿਰ, ਜਿਲ੍ਹਾ ਪ੍ਰਸ਼ਿਦ ਦਫ਼ਤਰ ਨਵਾਂਸ਼ਹਿਰ, ਨਗਰ ਕੌਂਂਸਲ ਨਵਾਂਸ਼ਹਿਰ, ਜ਼ਿਲ੍ਹਾ ਭਲਾਈ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ, ਜ਼ਿਲ੍ਹਾ ਮੈਨੇਜਰ ਐਸ.ਸੀ.ਕਾਰਪੋਰੇਸ਼ਨ ਸ਼ਹੀਦ ਭਗਤ ਸਿੰਘ ਨਗਰ, ਜ਼ਿਲ੍ਹਾ ਮੈਨੇਜਰ ਬੈਕਫਿਨਕੋ ਸ਼ਹੀਦ ਭਗਤ ਸਿੰਘ ਨਗਰ ਅਤੇ ਕਿਰਤ ਇੰਸਪੈਕਟਰ, ਨਵਾਂਸ਼ਹਿਰ ਦੇ ਦਫ਼ਤਰ ਦੀ ਅਚਨਚੇਤ ਚੈਕਿੰਗ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਬੀ.ਡੀ.ਪੀ.ਓ. ਦਫ਼ਤਰ ਵਿੱਚ ਸੁਖਦੀਪ ਸਿੰਘ ਪਟਵਾਰੀ ਗੈਰ-ਹਾਜ਼ਰ ਪਾਇਆ ਗਿਆ। ਇਸੇ ਤਰ੍ਹਾਂ ਨਰੇਗਾ ਦਾ ਸਟਾਫ਼ ਮਨਜੀਤ ਕੌਰ, ਏ.ਪੀ.ਓ. ਜਿੰਦਰਪਾਲ, ਹਰਜਿੰਦਰ ਕੁਮਾਰ, ਨਰੇਸ਼ ਕੁਮਾਰੀ, ਦੇਸ ਰਾਜ (ਗਰਾਮ ਰੁਜ਼ਗਾਰ ਸਹਾਇਕ) ਮੌਕੇ ’ਤੇ ਗੈਰ ਹਾਜ਼ਰ ਪਾਏ ਗਏ। ਨਗਰ ਕੌਂਸਲ ਨਵਾਂਸ਼ਹਿਰ ਬਾਲ ਕਿ੍ਰਸ਼ਨ ਸੇਵਾਦਾਰ, ਜ਼ਿਲ੍ਹਾ ਭਲਾਈ ਅਫ਼ਸਰ ਰਜਿੰਦਰ ਕੁਮਾਰ, ਤਹਿਸੀਲ ਭਲਾਈ ਅਫ਼ਸਰ ਸੁਭਾਸ਼ ਪੰਕਜ, ਨਰਿੰਦਰ ਕੁਮਾਰ ਸੀਨੀਅਰ ਸਹਾਇਕ, ਰਵੀ ਕੁਮਾਰ ਸੇਵਾਦਾਰ ਗੈਰ ਹਾਜ਼ਰ ਪਾਏ ਗਏ। ਐਸ.ਸੀ. ਕਾਰਪੋਰੈਸ਼ਨ, ਕੁਲਦੀਪ ਕੁਮਾਰ ਏ.ਡੀ.ਐਮ. ਗੈਰ ਹਾਜ਼ਰ ਪਾਏ ਗਏ।
ਐਸ. ਡੀ. ਐਮ. ਨਵਾਂਸ਼ਹਿਰ ਅਨੁਸਾਰ ਇਹ ਅਚਨਚੇਤ ਚੈਕਿੰਗਾਂ ਆਮ ਜਨਤਾ ਦੀ ਸਹੂਲਤ ਲਈ ਅਧਿਕਾਰੀਆਂ ਦੇ ਦਫਤਰਾਂ ਵਿੱਚ ਮੌਜੂਦ ਰਹਿਣ ਨੂੰ ਯਕੀਨੀ ਬਣਾਉਣ ਲਈ ਕੀਤੀਆਂ ਗਈਆਂ ਹਨ ਅਤੇ ਬਾਕੀ ਦਫਤਰਾਂ ਦੀ ਵੀ ਅਜਿਹੀ ਚੈਕਿੰਗ ਆਉਣ ਵਾਲੇ ਸਮੇਂ ਵਿੱਚ ਜਾਰੀ ਰੱਖੀ ਜਾਵੇਗੀ।