ਹਲਕਾ ਅਮਲੋਹ ਦੀਆਂ ਸਮੱਚੀਆਂ ਸੰਗਤਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਮਨਾਏ ਗਏ ਸਥਾਪਨਾ ਦਿਵਸ ਸਮੇਂ ਯੂਥ ਅਕਾਲੀ ਦਲ ਦੇ ਨਵਨਿਯੁਕਤ ਪ੍ਰਧਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਸਨਮਾਨ ਕਰਦੇ ਹੋਏ ਵੱਡੀ ਗਿਣਤੀ ਹਲਕਾ ਵਾਸੀ, ਨਾਲ ਦਿਖਾਈ ਦੇ ਰਹੇ ਹਨ ਜੱਥੇ ਸਵਰਨ ਸਿੰਘ ਚਨਾਰਥਲ, ਬੀਬੀ ਮਨਪ੍ਰੀਤ ਕੌਰ ਹੁੰਦਲ ਤੇ ਹੋਰ ਆਗੂ।
ਅਮਲੋਹ, 14 ਦਸੰਬਰ(ਦੀਦਾਰ ਗੁਰਨਾ ) ਸ਼੍ਰੋਮਣੀ ਅਕਾਲੀ ਦਲ ਹੀ ਇੱਕੋ ਇੱਕ ਅਜਿਹੀ ਪੁਰਾਣੀ ਪਾਰਟੀ ਹੈ ਜਿਸ ਨੇ ਅੰਗਰੇਜਾ ਦੇ ਉਸ ਸਮੇਂ ਦੇ ਸ਼ਾਸਨ ਨਾਲ ਲੋਹਾ ਲੈ ਕੇ ਦੇਸ਼ ਦੀ ਆਜਾਦੀ ਵਿੱਚ ਅਹਿਮ ਯੋਗਦਾਨ ਪਾਇਆ ਹੈ। ਤੇ ਇਸ ਪਾਰਟੀ ਦੀ ਨੀਹ 14 ਦਸੰਬਰ 1920 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਰਬਾਰ ਸਾਹਿਬ ਵਿਖੇ ਅਰਦਾਸ ਉਪਰੰਤ ਰੱਖੀ ਗਈ ਤੇ ਅੱਜ ਪਾਰਟੀ 98 ਵੇਂ ਸਾਲ ਦੀ ਹੋ ਚੁੱਕੀ ਹੈ। ਇਸ ਗੱਲ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਮਾਲਵਾ ਜੋਨ 3 ਦੇ ਪ੍ਰਧਾਨ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਪਿੰਡ ਸੋਂਟੀ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ 98ਵੇਂ ਮਨਾਏ ਗਏ ਸਥਾਪਨਾ ਦਿਵਸ ਸਮਾਗਮ ਵਿੱਚ ਵੱਡੀ ਗਿਣਤੀ ਪੁੱਜੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੀਤਾ। ਰਾਜੂ ਖੰਨਾ ਨੇ ਅੱਗੇ ਕਿਹਾ ਕਿ ਪਾਰਟੀ ਹੀ ਹਰ ਇੱਕ ਵਰਕਰ ਤੇ ਆਗੂ ਲਈ ਅਹਿਮ ਹੁੰਦੀ ਹੈ। ਤੇ ਪਾਰਟੀ ਅੰਦਰ ਇਮਾਨਦਾਰੀ ਨਾਲ ਨਿਭਾਈਆਂ ਸੇਵਾਵਾਂ ਨੂੰ ਮੁੱਖ ਰੱਖਕੇ ਹੀ ਵਰਕਰ ਤੇ ਆਗੂ ਨੂੰ ਪਾਰਟੀ ਅੰਦਰ ਅਹਿਮ ਜਿੰਮੇਵਾਰੀ ਦਿੱਤੀ ਜਾਂਦੀ ਹੈ। ਉਹਨਾਂ ਕਿਹਾ ਕਿ ਉਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਯੂਥ ਅਕਾਲੀ ਦਲ ਦੇ ਇੰਚਾਰਜ ਬਿਕਰਮ ਸਿੰਘ ਮਜੀਠੀਆ ਵੱਲੋਂ ਦਿੱਤੀ ਗਈ ਇਹ ਜਿੰਮੇਵਾਰੀ ਉਹਨਾਂ ਲਈ ਅਹਿਮ ਹੈ। ਤੇ ਉਹ ਇਸ ਅਹੁਦੇ ਤੇ ਰਹਿ ਕੇ ਨੌਜਵਾਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਜੋੜਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਇਸ ਮੋਕੇ ਤੇ ਯੂਥ ਅਕਾਲੀ ਦਲ ਦੇ ਨਵਨਿਯੁਕਤ ਪ੍ਰਧਾਨ ਬਣਨ ਤੇ ਹਲਕਾ ਅਮਲੋਹ ਦੀਆਂ ਸਮੁੱਚੀਆਂ ਸੰਗਤਾਂ ਅਤੇ ਲੀਡਰਸ਼ਿਪ ਵੱਲੋਂ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਅੱਜ ਦੇ ਇਸ ਧਾਰਮਿਕ ਸਮਾਗਮ ਨੂੰ ਜਿਲ੍ਹਾ ਪ੍ਰਧਾਨ ਜੱਥੇ ਸਵਰਨ ਸਿੰਘ ਚਨਾਰਥਲ, ਇਸਤਰੀ ਅਕਾਲੀ ਦਲ ਦੀ ਜਿਲ਼੍ਹਾ ਪ੍ਰਧਾਨ ਬੀਬੀ ਮਨਪ੍ਰੀਤ ਕੌਰ ਹੁੰਦਲ, ਭਾਜਪਾ ਦੇ ਜਿਲ੍ਹਾ ਪ੍ਰਧਾਨ ਪ੍ਰਦੀਪ ਕੁਮਾਰ ਗਰਗ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ ਤੇ ਸੀਨੀ ਅਕਾਲੀ ਆਗੂ ਕਰਮਜੀਤ ਸਿੰਘ ਭਗੜਾਣਾ ਨੇ ਵੀ ਸੰਬੋਧਨ ਕੀਤਾ। ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਪੰਥ ਦੇ ਮਹਾਨ ਰਾਗੀ ਜੱਥੇ ਵੱਲੋਂ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਤੇ ਇਸ ਰਾਗੀ ਜੱਥੇ ਦਾ ਸਨਮਾਨ ਜੱਥੇ ਜਰਨੈਲ ਸਿੰਘ ਮਾਜਰੀ, ਜੱਥੇ ਹਰਬੰਸ ਸਿੰਘ ਬਡਾਲੀ, ਜੱਥੇ ਹਰਿੰਦਰ ਸਿੰਘ ਦੀਵਾ ਤੇ ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ਾਹੀ ਵੱਲੋਂ ਕੀਤਾ ਗਿਆ। ਇਸ ਮੌਕੇ ਤੇ ਸਮਾਗਮ ਵਿੱਚ ਆਈਆਂ ਸੰਗਤਾਂ ਲਈ ਗੁਰੁ ਦੇ ਲੰਗਰ ਵੀ ਅਤੁੱਟ ਵਰਤਾਏ ਗਏ। ਇਸ ਮੌਕੇ ਤੇ ਚੇਅਰਮੈਨ ਦਰਸ਼ਨ ਸਿੰਘ ਬੱਬੀ, ਜਿਲ੍ਹਾ ਮੁੱਖ ਬੁਲਾਰਾ ਕੈਪਟਨ ਜਸਵੰਤ ਸਿੰਘ ਬਾਜਵਾ, ਜਿਲ੍ਹਾ ਪ੍ਰਧਾਨ ਕਮਲਜੀਤ ਸਿੰਘ ਗਿੱਲ, ਜਤਿੰਦਰ ਸਿੰਘ ਧਾਲੀਵਾਲ, ਜਿਲ੍ਹਾ ਪ੍ਰਧਾਨ ਭਿੰਦਰ ਸਿੰਘ ਮੰਡੀ, ਜੱਥੇ ਕੁਲਦੀਪ ਸਿੰਘ ਮੁੱਢੜੀਆਂ, ਡਾ ਰਘੁਬੀਰ ਸ਼ੁਕਲਾ, ਜੱਥੇ ਕਾਲਾ ਸਿੰਘ ਬੈਣੀ, ਜੱਥੇ ਕੁਲਦੀਪ ਸਿੰਘ ਮਛਰਾਈ, ਨਿਰਭੈ ਸਿੰਘ ਵਿਰਕ, ਗੁਰਸੇਵਕ ਸਿੰਘ ਕੋਟਲੀ, ਇੰਦਰਜੀਤ ਸਿੰਘ ਮਛਰਾਏ, ਹਰਮਿੰਦਰ ਸਿੰਘ ਕੁੰਭੜਾ, ਸ਼ਰਧਾ ਸਿੰਘ ਛੰਨਾ, ਯੂਥ ਆਗੂ ਇਕਬਾਲ ਸਿੰਘ ਰਾਏ, ਸੁਰਜਨ ਸਿੰਘ ਮਹਿਮੀ, ਡਾ ਅਰਜਨ ਸਿੰਘ, ਜਸਵਿੰਦਰ ਸਿੰਘ ਗਰੇਵਾਲ, ਨਗਰ ਕੋਂਸਲ ਦੇ ਸਾਬਕਾ ਪ੍ਰਧਾਨ ਵਿੱਕੀ ਮਿੱਤਲ, ਵਿਨੋਦ ਕੁਮਾਰ ਮਿੱਤਲ, ਲਾਲੀ ਬੁੱਗਾ, ਮੋਹਨ ਸਿੰਘ ਚਤਰਪੁਰਾ, ਸੁਰਜੀਤ ਸਿੰਘ ਬਰੋਂਗਾ, ਯੂਥ ਆਗੂ ਵਿੱਕੀ ਚਾਹਲ, ਸੀਨੀ ਆਗੂ ਧਰਮਿੰੰਦਰ ਸਿੰਘ ਹੁੰਦਲ, ਤਰਲੋਕ ਸਿੰਘ ਬਾਜਵਾ, ਸਤਨਾਮ ਸਿੰਘ ਭਗੜਾਣਾ, ਨੀਟਾ ਸੰਧੂ, ਸਤਨਾਮ ਸਿੰਘ ਕਾਹਲੋਂ, ਜਸਵੀਰ ਸਿੰਘ ਬੈਨੀਪਾਲ, ਤਰਸੇਮ ਸਿੰਘ ਤੁਫਾਨ, ਗੁਰਮਨ ਢੀਂਡਸਾ, ਜੱਥੇ ਪਰਮਜੀਤ ਸਿੰਘ ਖਨਿਆਣ, ਬੀਬੀ ਸਤਵਿੰਦਰ ਕੌਰ ਗਿੱਲ, ਬੀਬੀ ਹਰਭਜਨ ਕੌਰ, ਬੀਬੀ ਅੰਗਰੇਜ ਕੌਰ, ਸਾਬਕਾ ਚੇਅਰਮੈਨ ਜਤਿੰਦਰ ਸਿੰਘ ਚੈਰੀ ਭਾਂਬਰੀ, ਬੀਬੀ ਹਰਜੀਤ ਕੌਰ ਰਾਣੀ, ਬੀਬੀ ਮਨਜੀਤ ਕੋਰ ਬਰੋਂਗਾ, ਬੀਬੀ ਦਲਵੀਰ ਕੌਰ ਹਰੀਪੁਰ, ਜੱਥੇ ਲਾਲ ਸਿੰਘ ਧਰਮਗੜ੍ਹ, ਕੋਂਸਲਰ ਬਲਦੇਵ ਸਿੰਘ ਭੰਗੂ, ਕੋਂਸਲਰ ਸੱਤਪਾਲ ਸਿੰਘ ਸੱਤਾ, ਬਾਬਾ ਮਹਿੰਦਰ ਸਿੰਘ ਅੰਬੇਮਾਜਰਾ, ਬੀਬੀ ਗੁਰਮੀਤ ਕੌਰ ਵਿੱਰਕ, ਸੇਵਾ ਸਿੰਘ ਤੂਰਾਂ, ਸੰਤੋਖ ਸਿੰਘ ਖਨਿਆਣ, ਪਾਲ ਸਿੰਘ ਖੁੰਮਣਾ, ਮਨਜੀਤ ਸਿੰਘ ਚਤਰਪੁਰਾ, ਮਲਕੀਤ ਸਿੰਘ ਮਾਨਗੜ੍ਹ, ਜਸਵੰਤ ਸਿੰਘ ਸੋਂਟੀ, ਗੁਰਪ੍ਰੀਤ ਸਿੰਘ ਗੁਰੀ, ਮਹਾ ਸਿੰਘ ਅਮਲੋਹ, ਗੁਰਦੀਪ ਸਿੰਘ ਮੰਡੋਫਲ, ਸ਼ਿੰਦਰ ਸਿੰਘ ਅਮਲੋਹ, ਸਵਰਨ ਸਿੰਘ ਸੋਨੀ, ਕੁਲਵਿੰਦਰ ਸਿੰਘ ਸਲਾਣੀ, ਹਰਚੰਦ ਸਿੰਘ ਕਪੂਰਗੜ੍ਹ, ਰੇਸ਼ਮ ਸਿੰਘ ਛੰਨਾ, ਸੋਹਨ ਸਿੰਘ ਅਮਲੋਹ, ਬਲਵੰਤ ਸਿੰਘ ਘੁੱਲੁਮਾਜਰਾ, ਕਾਲਾ ਅਰੋੜਾ, ਗੁਰਜੀਤ ਸਿੰਘ ਕੋਟਲਾ, ਕੇਸਰ ਸਿੰਘ ਸਲਾਣਾ, ਦਰਬਾਰਾ ਸਿੰਘ, ਯਾਦਵਿੰਦਰ ਸਿੰਘ ਪਨਾਗ, ਕੇਹਰ ਸਿੰਘ ਸਲਾਣਾ, ਕਰਮ ਸਿੰਘ ਘੁਟੀਂਡ, ਮਾਨ ਸਿੰਘ ਬੈਣਾ, ਹੈਪੀ ਟਿੱਬੀ, ਸੋਨੀ ਕੌਲਗੜ੍ਹ, ਕਰਮਜੀਤ ਸਿੰਘ ਭਰਪੂਰਗੜ੍ਹ, ਸੁਰਜੀਤ ਸਿੰਘ ਬਰੋਂਗਾ, ਦਰਸ਼ਨ ਸਿੰਘ ਔਲਖ, ਬਿੱਟੂ ਸਰਪੰਚ ਮੁੱਢੜੀਆਂ, ਸਾਧੂ ਸਿੰਘ ਰਤਨਪਾਲੋਂ, ਜੱਗੀ ਬੁੱਗਾ, ਕਰਨੈਲ ਸਿੰਘ ਕੈਲੀ, ਕੁਲਜੀਤ ਸਿੰਘ ਨਰੈਣਗੜ੍ਹ, ਅਵਤਾਰ ਸਿੰਘ ਗਿੱਲ, ਕੁਲਵੰਤ ਸਿੰਘ ਲਾਡਪੁਰ, ਲਾਲ ਸਿੰਘ ਅੰਨੀਆ, ਛੱਜੂ ਸਿੰਘ ਭੱਦਲਥੂਹਾ, ਮਹਿੰਦਰ ਸਿੰਘ, ਜੋਨੀ ਭੱਦਲਥੂਹਾ, ਬਲਵਿੰਦਰ ਸਿੰਘ ਰੁੜਕੀ, ਨਿਰਮਲ ਗਿਰ ਮਰਾਰੜੂ, ਸ਼ੇਰ ਸਿੰਘ ਮਛਰਾਈ, ਗੁਰਪ੍ਰੀਤ ਸਿੰਘ ਟਿੱਬੀ, ਮਿੰਟੂ ਅਰੋੜਾ, ਕ੍ਰਿਸ਼ਨ ਕੁੰਭੜਾ, ਅਵਤਾਰ ਸਿੰਘ, ਬਲਵਿੰਦਰ ਸਿੰਘ ਡਡਹੇੜੀ, ਗੁਰਪੰਥ ਸਿੰਘ, ਹਰਜੀਤ ਸਿੰਘ ਤਲਵਾੜਾ, ਗੁਰਤੇਜ ਸਿੰਘ ਅੰਬੇਮਾਜਰਾ, ਬਲਜੀਤ ਸਿੰਘ ਅੰਬੇਮਾਜਰਾ, ਪੰਜਾਬ ਸਿੰਘ, ਲੱਖੀ ਔਜਲਾ, ਧਰਮਪਾਲ ਭੜੀ ਪੀਏ ਰਾਜੂ ਖੰਨਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵੱਖ ਵੱਖ ਧਾਰਮਿਕ ਤੇ ਸਮਾਜ ਸੇਵੀ ਜੱਥੇਬੰਦੀਆਂ ਦੇ ਆਗੂ ਤੇ ਵਰਕਰ ਹਾਜਰ ਸਨ।