ਯੂਥ ਜਿਲ੍ਹਾ ਪ੍ਰਧਾਨ ਰਸ਼ਪਿੰਦਰ ਸਿੰਘ
ਬਸੀ ਪਠਾਣਾਂ, 14 ਦਸੰਬਰ (ਦੀਦਾਰ ਗੁਰਨਾ )- ਮੱਧ ਪ੍ਰਦੇਸ਼ ਚ ਕਾਂਗਰਸ ਵੱਲੋਂ ਕਮਲਨਾਥ ਨੂੰ ਮੱਖ ਮੰਤਰੀ ਦਾ ਦਾਅਵੇਦਾਰ ਬਣਾਉਣਾ ਸਿੱਖਾਂ ਦੀ ਭਾਵਨਾ ਨੂੰ ਵੱਡੀ ਸੱਟ ਮਾਰਨਾ ਹੈ ਕਿਉਕਿ ਕਮਲਨਾਥ ਦੀ ਸਿੱਖ ਦੰਗਾ ਚ ਸ਼ਾਮਿਲ ਹੋਣ ਦੀ ਗੱਲ ਕਹੀ ਜਾ ਰਹੀ ਹੈ। ਇਹ ਵਿਚਾਰ ਆਪ ਦੇ ਯੂਥ ਵਿੰਗ ਫਤਿਹਗੜ੍ਹ ਸਾਹਿਬ ਦੇ ਜਿਲ੍ਹਾ ਪ੍ਰਧਾਨ ਰਸ਼ਪਿੰਦਰ ਸਿੰਘ ਨੇ ਗੱਲਬਾਤ ਦੌਰਾਨ ਪ੍ਰਗਟ ਕੀਤੇ। ਉਨ੍ਹਾ ਨੇ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਸਿੱਖਾ ਦਾ ਦਿੱਲੀ ਚ ਕਤਲੇਆਮ ਕੀਤਾ ਗਿਆ ਸੀ ਪਰੂੰਤ ਉਸ ਤੋਂ ਬਾਦ ਵੀ ਪਾਰਟੀ ਵੱਲੋਂ ਦੰਗਿਆ ਚ ਸ਼ਾਮਿਲ ਆਗੂਆ ਨੂੰ ਵੱਡੀਆਂ ਕੁਰਸੀਆ ਦੇ ਕੇ ਕੇਸਾ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ ਜਦੋ ਕਿ ਨਾਨਾਵਤੀ ਕਮਿਸ਼ਨ ਚ ਗਵਾਹਾਂ ਨੇ ਵੀ ਦੱਸਿਆ ਹੈ ਕਿ ਕਮਲਨਾਥ ਦੰਗਿਆ ਚ ਸ਼ਾਮਿਲ ਸੀ ਪਰੂੰਤ ਕਾਂਗਰਸ ਨੇ ਸਿੱਖਾ ਦੀ ਭਾਵਨਾ ਨੂੰ ਅਣਦੇਖਾ ਕਰਦੇ ਹੋਏ ਜਖਮਾਂ ਨੂੰ ਹਰਾ ਕਰ ਦਿੱਤਾ ਹੈ ਜਿਸ ਨੂੰ ਲੈ ਕੇ ਇਨਸਾਫ ਪਸੰਦ ਭਾਈਚਾਰੇ ਚ ਕਾਂਗਰਸ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾ ਨੇ ਕਿਹਾ ਕਿ ਕਮਲਨਾਥ ਦੀ ਚੌਣ ਕਾਗਰਸ ਪਾਰਟੀ ਦੀ ਦਿਸ਼ਾਹੀਣ ਨੀਤੀ ਨੂੰ ਜੱਗ ਜਾਹਿਰ ਕਰਦੀ ਹੈ ਜਿਸਤੋ ਪਤਾ ਲੱਗਦਾ ਹੈ ਕਿ ਕਾਂਗਰਸ ਪਾਰਟੀ ਕੋਲ ਗੰਭੀਰ ਤੇ ਬੇਦਾਗ ਆਗੂਆ ਦੀ ਕਮੀ ਹੈ ਜਿਸਨੂੰ ਲੈ ਕੇ ਪੰਜਾਬ ਦੇ ਲੋਕ ਕਾਂਗਰਸ ਦੀ ਇਸ ਵੱਡੀ ਗਲਤੀ ਨੂੰ ਕਦੀ ਮਾਫ ਨਹੀ ਕਰਨਗੇ । ਇਸ ਮੌਕੇ ਅਮਰਿੰਦਰ ਸਿੰਘ ਮੰਡੋਫ਼ਲ , ਕਰਨਵੀਰ ਸਿੰਘ ਭੰਗੂ, ਜਸਵਿੰਦਰ ਬਲਾੜ੍ਹਾ,ਅਮ੍ਰਿਤਪਾਲ ਸਿੰਘ, ਜਗਪਰੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਸੇਵਕ ਸਿੰਘ, ਅਕੁੰਰ ਕੁਮਾਰ, ਕਮਲ ਕੁਮਾਰ, ਗੁਰਸੇਵਕ ਬਾਜਵਾ ਵੀ ਹਾਜਰ ਸਨ।