ਪਿੰਡ ਚਨਾਰਥਲ ਕਲਾਂ ਵਿਖੇ ਪੰਚਾਇਤੀ ਚੋਣਾਂ ਲਈ ਉਮੀਦਵਾਰ ਐਲਾਨ ਕਰਨ ਉਪਰੰਤ ਉਮੀਦਵਾਰਾਂ ਨਾਲ ਪਿੰਡ ਵਾਸੀ।
ਫ਼ਤਹਿਗੜ੍ਹ ਸਾਹਿਬ,15 ਦਸੰਬਰ(ਦੀਦਾਰ ਗੁਰਨਾ ) ਹਲਕਾ ਫ਼ਤਿਹਗੜ੍ਹ ਸਾਹਿਬ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਜੀ ਦੇ ਆਸ਼ੀਰਵਾਦ ਸਦਕਾ ਸਬ-ਤਹਿਸੀਲ ਪਿੰਡ ਚਨਾਰਥਲ ਕਲਾਂ ਵਿਖੇ ਕਾਂਗਰਸੀ ਹਮਾਇਤੀਆਂ ਵੱਲੋਂ ਪੰਚਾਇਤੀ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਕ੍ਰਿਸ਼ਨ ਲਾਲ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਪੰਚ ਦੇ ਲਈ ਨੰਬਰਦਾਰ ਜਗਦੀਪ ਸਿੰਘ ਪੁੱਤਰ ਸਵਰਗੀ ਠੇਕੇਦਾਰ ਕ੍ਰਿਪਾਲ ਸਿੰਘ,ਪੰਚਾ ਲਈ ਵਾਰਡ ਨੰਬਰ 1 ਵਿੱਚ ਕਰਮਜੀਤ ਸਿੰਘ ਪੁੱਤਰ ਮੁਖਤਿਆਰ ਸਿੰਘ,ਵਾਰਡ ਨੰਬਰ 2 ਵਿੱਚ ਰਣਜੀਤ ਸਿੰਘ ਪੁੱਤਰ ਹਰਬੰਸ ਸਿੰਘ ,ਵਾਰਡ ਨੰਬਰ 3 ਵਿੱਚ ਬਖਸ਼ੀਸ਼ ਕੌਰ ਪਤਨੀ ਕੁਲਵੰਤ ਸਿੰਘ, ਵਾਰਡ ਨੰਬਰ 4 ਸਰਬਜੀਤ ਕੌਰ ਪਤਨੀ ਇੰਦਰਪਾਲ ਸਿੰਘ, ਵਾਰਡ ਨੰਬਰ 5 ਵਿੱਚ ਦਲਜੀਤ ਕੌਰ ਪਤਨੀ ਠੇਕੇਦਾਰ ਅਵਤਾਰ ਸਿੰਘ, ਵਾਰਡ ਨੰਬਰ 6 ਵਿੱਚ ਸੁਖਜਿੰਦਰ ਕੌਰ ਪਤਨੀ ਸਵਰਗੀ ਠੇਕੇਦਾਰ ਕ੍ਰਿਪਾਲ ਸਿੰਘ,ਵਾਰਡ ਨੰਬਰ 7 ਵਿੱਚ ਅਵਤਾਰ ਸਿੰਘ ਪੁੱਤਰ ਗੁਰਦੇਵ ਸਿੰਘ, ਵਾਰਡ ਨੰਬਰ 8 ਵਿੱਚ ਠੇਕੇਦਾਰ ਪਰਮਜੀਤ ਸਿੰਘ ਪੁੱਤਰ ਬਚਨ ਸਿੰਘ, ਵਾਰਡ ਨੰਬਰ 9 ਵਿੱਚ ਗੁਰਸੇਵਕ ਸਿੰਘ ਸੋਨੀ ਪੁੱਤਰ ਸ਼ਮਿੰਦਰ ਸਿੰਘ ਆਦਿ ਨੂੰ ਉਮੀਦਵਾਰ ਐਲਾਨਿਆ ਗਿਆ ਹੈ।ਇਸ ਮੌਕੇ ਸਾਰੇ ਉਮੀਦਵਾਰਾਂ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਜੀ ਰਹਿਨੁਮਾਈ ਹੇਠ ਪਿੰਡ ਦਾ ਸਰਵਪੱਖੀ ਵਿਕਾਸ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦੀਆਂ ਜਿੰਨੀਆਂ ਵੀ ਮੰਗਾਂ ਹਨ ਉਨ੍ਹਾਂ ਦੀ ਪਹਿਲ ਦੇ ਆਧਾਰ ਤੇ ਪੂਰਤੀ ਕੀਤੀ ਜਾਵੇਗੀ ਤੇ ਇਸ ਨਾਲ ਨਾਲ ਪਿੰਡ ਦਾ ਆਪਸੀ ਭਾਈਚਾਰ ਸਾਂਝ ਨੂੰ ਵੀ ਬਣਾ ਕੇ ਰੱਖਿਆ ਜਾਵੇਗਾ।ਇਸ ਮੌਕੇ ਮੈਂਬਰ ਬਲਾਕ ਸੰਮਤੀ ਲਖਵਿੰਦਰ ਸਿੰਘ ਲੱਖੀ, ਗੁਰਪ੍ਰੀਤ ਸਿੰਘ ਬਾਵਾ, ਗੁਰਕ੍ਰਿਪਾਲ ਸਿੰਘ ਕੁੱਕੂ, ਜ਼ਿਲ੍ਹਾ ਪ੍ਰੈੱਸ ਸਕੱਤਰ ਪਰਮਵੀਰ ਸਿੰਘ ਟਿਵਾਣਾ, ਮਨਦੀਪ ਸਿੰਘ ਨੀਟਾ, ਪ੍ਰਦੀਪ ਸਿੰਘ, ਦਿਲਬਾਗ ਸਿੰਘ ਨੀਟਾ, ਹਰਿੰਦਰ ਸਿੰਘ ਸੂਬੇਦਾਰ, ਮਨਪ੍ਰੀਤ ਸਿੰਘ, ਮਾਸਟਰ ਚਰਨਜੀਤ ਸਿੰਘ, ਜਸਵਿੰਦਰ ਸਿੰਘ ਜੱਸ, ਸੁਰਿੰਦਰਪਾਲ ਸਿੰਘ ਬਿੱਟੂ,ਮਹਿੰਦਰ ਸਿੰਘ,ਹਰਦੇਵ ਸਿੰਘ, ਜਸਵਿੰਦਰ ਸਿੰਘ ਕੁੱਕੂ,ਹਰਦੇਵ ਸਿੰਘ, ਨੰਬਰਦਾਰ ਸੁਰਜੀਤ ਸਿੰਘ, ਸਵਰਨਦੀਪ ਸਿੰਘ ਰਿੱਠਾ, ਅਮਰਜੀਤ ਸਿੰਘ, ਗੁਰਤੇਜ ਸਿੰਘ,ਲਾਡੀ ਟਿਵਾਣਾ, ਰਛਪਾਲ ਸਿੰਘ,ਸਿੱਮੂ ਟਿਵਾਣਾ, ਬਲਵਿੰਦਰ ਸਿੰਘ, ਜਰਨੈਲ ਸਿੰਘ, ਗੁਰਜੰਟ ਸਿੰਘ, ਸ਼ੀਤਲ ਸਿੰਘ, ਗੁਰਮੇਲ ਸਿੰਘ, ਬਲਵੀਰ ਸਿੰਘ, ਤਰਲੋਚਨ ਸਿੰਘ, ਅਵਤਾਰ ਸਿੰਘ, ਰਣਜੀਤ ਸਿੰਘ, ਅਮਰਜੀਤ ਸਿੰਘ, ਮੇਵਾ ਸਿੰਘ, ਦੇਵੀ ਦਿਆਲ, ਬਹਾਦਰ ਸਿੰਘ ਬਾਦੀ,ਕੇਸਰ ਸਿੰਘ ਆਦਿ ਹਾਜ਼ਰ ਸਨ।