← ਪਿਛੇ ਪਰਤੋ
ਸੁਰਜੀਤ ਸਿੰਘ ਸੈਣੀ
ਫ਼ਤਹਿਗੜ ਸਾਹਿਬ, 6 ਦਸੰਬਰ:(ਦੀਦਾਰ ਗੁਰਨਾ ) ਸ. ਸੁਰਜੀਤ ਸਿੰਘ ਸੈਣੀ ਨੇ ਅੱਜ ਫ਼ਤਹਿਗੜ ਸਾਹਿਬ ਦੇ ਜ਼ਿਲਾ ਲੋਕ ਸੰਪਰਕ ਅਫਸਰ ਦਾ ਚਾਰਜ ਸੰਭਾਲ ਲਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਸੈਣੀ ਨੇ ਕਿਹਾ ਕਿ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਮੀਡੀਆ ਰਾਹੀਂ ਹਰੇਕ ਵਿਅਕਤੀ ਤੱਕ ਪਹੁੰਚਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਸਰਕਾਰ ਦੀਆਂ ਨੀਤੀਆਂ ਤੇ ਸਕੀਮਾਂ ਦਾ ਵੱਧ ਤੋਂ ਵੱਧ ਪ੍ਰਚਾਰ ਤੇ ਪਸਾਰ ਕੀਤਾ ਜਾਵੇਗਾ। ਉਨਾਂ ਆਪਣੇ ਸਟਾਫ ਨੂੰ ਵੀ ਮਿਹਨਤ ਤੇ ਇਮਾਨਦਾਰੀ ਨਾਲ ਆਪਣੇ ਫਰਜ਼ਾਂ ਦੀ ਪੂਰਤੀ ਲਈ ਪ੍ਰੇਰਤ ਕੀਤਾ।
Total Responses : 862