ਫਰੀਦਕੋਟ, 19 ਨਵੰਬਰ 2018 - ਅੱਜ ਤੋਂ ਜ਼ਿਲ•ਾ ਫਰੀਦਕੋਟ ਵਿਖੇ ਜਿੰਨੇ ਵੀ ਨਵੇਂ ਵਹੀਕਲ ਖਰੀਦੇ ਜਾਣਗੇ ਉਨ•ਾਂ ਵਹੀਕਲਾਂ ਦੇ ਹਾਈ ਸਕਿਊਰਿਟੀ ਨੰਬਰ ਪਲੇਟ ( ਐਚ.ਐਸ.ਆਰ.ਪੀ) ਰਜਿਸਟ੍ਰੇਸ਼ਨ ਲਾਜ਼ਮੀ ਹੋਵੇਗੀ। ਇਹ ਜਾਣਕਾਰੀ ਸਕੱਤਰ ਰੀਜਨਲ ਟਰਾਂਸਪੋਰਟ ਅਥਾਰਿਟੀ ਸ. ਹਰਦੀਪ ਸਿੰਘ, ਪੀ.ਸੀ.ਐਸ ਨੇ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਵਿਖੇ ਕਾਰ ਦੇ ਨੰਬਰ ਪਲੇਟ ਲਗਾ ਕੇ ਰਸਮੀ ਉਦਘਾਟਨ ਕਰਨ ਮੌਕੇ ਦਿੱਤੀ।
ਸ. ਹਰਦੀਪ ਸਿੰਘ ਨੇ ਦੱਸਿਆ ਕਿ ਇਹ ਨੰਬਰ ਪਲੇਟਾਂ ਮੈ. ਐਗਰੋ ਇੰਪੈਕਸ (ਆਈ) ਪ੍ਰਾਈਵੇਟ ਲਿਮਟਿਡ ਕੰਪਨੀ ਮੋਹਾਲੀ ਵੱਲੋਂ ਲਗਾਈ ਜਾਇਆ ਕਰੇਗੀ। ਇਸ ਕੰਪਨੀ ਵੱਲੋਂ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਦੇ ਗਰਾਊਂਡ ਫਲੋਰ ਦੇ ਕਮਰਾ ਨੰਬਰ 136 ਵਿਚ ਆਪਣਾ ਦਫਤਰ ਸਥਾਪਿਤ ਕੀਤਾ ਗਿਆ ਹੈ। ਉਨ•ਾਂ ਦੇ ਦਫਤਰ ਤੋਂ ਜਰੂਰੀ ਨਿਰਦੇਸ਼ਾਂ ਤੋਂ ਬਾਅਦ ਇਹ ਨੰਬਰ ਪਲੇਟ ਜਾਰੀ ਕੀਤੀ ਜਾਵੇਗੀ ਜਿਸ ਦਾ ਮੈਸੇਜ ਵੀ ਵਾਹਨ ਮਾਲਕ ਨੂੰ ਆਵੇਗਾ ਅਤੇ ਕਿਸ ਦਿਨ ਨੰਬਰ ਲਗਾਉਣਾ ਹੈ ਦੀ ਜਾਣਕਾਰੀ ਦਿੱਤੀ ਜਾਵੇਗੀ। ਉਨ•ਾਂ ਦੱਸਿਆ ਕਿ ਜਿੰਨ•ਾਂ ਵਹੀਕਲ ਮਾਲਕਾਂ ਦੇ ਆਰ.ਸੀ ਸਮਾਰਟ ਕਾਰਡ ਰਾਹੀਂ ਬਣਾਏ ਗਏ ਹਨ ਬਾਅਦ ਵਿਚ ਉਨ•ਾਂ ਵਹੀਕਲਾਂ ਦੇ ਵੀ ਐਚ.ਐਸ.ਆਰ.ਪੀ ਨੰਬਰ ਪਲੇਟ ਲਗਾਈ ਜਾਵੇਗੀ। ਉਨ•ਾਂ ਵਿਭਾਗ ਵੱਲੋਂ ਵੱਖ ਵੱਖ ਵਹੀਕਲਾਂ ਵੱਲੋਂ ਮੰਨਜੂਰ ਕੀਤੇ ਗਏ ਰੇਟਾਂ ਸਬੰਧੀ ਗੱਲ ਕਰਦਿਆਂ ਦੱਸਿਆ ਕਿ ਟ੍ਰੈਕਟਰ, ਦੁਪੱਹੀਆ ਵਾਹਨ ਲਈ 123 ਰੁਪਏ, ਥ੍ਰੀ-ਵਹੀਲਰ ਲਈ 167, ਚੁਪਹੀਆ ਵਾਹਨ 359 ਅਤੇ ਭਾਰੀ ਵਾਹਨ ਲਈ 383 ਰੁਪਏ ਫਿਕਸ ਕੀਤੇ ਗਏ ਹਨ।
ਇਸ ਮੌਕੇ ਜੋਨਲ ਮੈਨੇਜਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕੰਪਨੀ ਵੱਲੋਂ ਦਫਤਰ ਵਿਚ ਮਸ਼ੀਨ ਸਥਾਪਿਤ ਕੀਤੀ ਗਈ ਹੈ ਅਤੇ ਨੰਬਰ ਪਲੇਟ ਨਿਰਦੇਸ਼ਾਂ ਤੋਂ ਬਾਅਦ ਚਾਰ ਦਿਨਾਂ ਦੇ ਅੰਦਰ-ਅੰਦਰ ਤਿਆਰ ਕੀਤੀ ਜਾਵੇਗੀ ਅਤੇ ਇਸ ਪਲੇਟ ਦਾ ਮੈਸੇਜ ਵੀ ਕਸਟਮਰ ਨੂੰ ਜਾਵੇਗਾ ਇਸ ਉਪਰੰਤ ਨੰਬਰ ਪਲੇਟ ਲਗਾਈ ਜਾਵੇਗੀ। ਇਸ ਮੌਕੇ ਸੰਦੀਪ ਜਿੰਦਲ, ਅਜੀਤ ਸਿੰਘ ਤਕਨੀਕੀ ਮੈਂਬਰ ਅਤੇ ਸੁਪਰਵਾਈਜਰ ਸੁਖਜੀਤ ਸਿੰਘ ਵੀ ਹਾਜ਼ਰ ਸਨ।