ਇਸ ਵਾਰ ਕਿਸਾਨਾਂ ਦੀ ਦੀਵਾਲੀ ਰਹੀ ਬੇਰੰਗ - ਕਾਦੀਆਂ
ਕਾਦੀਆਂ, 8 ਨਵੰਬਰ 2018 - ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਮਹੀਨਾਵਾਰ ਮੀਟਿੰਗ ਗੁਰੁਦਆਰਾ ਸਿੰਘ ਸਭਾ, ਲੁਧਿਆਣਾ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਸ. ਜਗਦੇਵ ਸਿੰਘ ਕਾਨੀਆਵਾਲੀ ਨੇ ਹਰਮੀਤ ਸਿੰਘ ਕਾਦੀਆਂ ਦੀ ਪ੍ਰਧਾਨਗੀ ਹੇਠ ਚਲਾਈ।
ਇਸ ਮੀਟਿੰਗ ਵਿੱਚ ਬੋਲਦਿਆਂ ਸ. ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਇਸ ਵਾਰ ਕਿਸਾਨਾਂ ਦੀ ਦਿਵਾਲੀ ਮੰਡੀਆਂ ਵਿੱਚ ਹੀ ਬੀਤੀ ਹੈ ਉਹਨਾਂ ਦੀ ਦਿਵਾਲੀ ਤਾਂ ਬਿਲਕੁੱਲ ਹੀ ਬੇਰੰਗ ਰਹੀ ਕਿਉਂਕਿ ਪੰਜਾਬ ਸਰਕਾਰ ਨੇ ਜੋ 20 ਜੂਨ ਝੋਨਾ ਲੱਗਾਉਣ ਦੀ ਤਾਰੀਖ ਮਿਥੀ ਹੈ ਉਹ ਬਹੁਤ ਬੁਰੀ ਤਰਾਂ ਫੇਲ ਹੋ ਚੁੱਕੀ ਹੈ। ਕਿਉਂਕਿ ਨਾਂ ਤਾ ਕੋਈ ਹੇਠਲਾ ਪਾਣੀ ਦੇ ਲੈਵਲ ਵਿੱਚ ਕੋਈ ਸੁਧਾਰ ਹੋਇਆ ਹੈ ਸਗੋਂ ਇੱਕ ਦਮ ਸਾਰੇ ਕਿਸਾਨਾਂ ਨੂੰ ਝੋਨੇ ਲਗਾਉਣ ਦੇ ਵਿੱਚ ਲੇਬਰ ਵਿੱਚ ਕਮੀ ਹੀ ਨਹੀ ਆਈ ਸਗੋਂ ਲੇਬਰ ਦੇ ਰੇਟਾਂ ਵਿੱਚ ਦੁੱਗਣਾ ਵਾਧਾ ਹੋਇਆ ਹੈ। ਜਿਹੜਾ ਕਿ ਕਿਸਾਨਾਂ ਲਈ ਪਹਿਲਾਂ ਹੀ ਘਾਟਾ ਮੰਨਿਆਂ ਜਾਂਦਾ ਸੀ। ਦੂਜਾ ਜੋ ਸਰਕਾਰ ਨੇ ਝੋਨਾ ਖਰੀਦ ਸਮੇਂ 17% ਨਮੀ ਦਾ ਮਿਆਰ ਮਿੱਥਿਆਂ ਹੋਇਆ ਹੈ ਉਹ ਝੋਨਾ ਲੇਟ ਬੀਜੀਣ ਕਾਰਣ ਨਮੀ ਦੀ ਮਾਤਰਾ ਠੰਡ ਆਉਣ ਕਾਰਣ 24% ਤੋ ਨਮੀ ਵੱਧ ਆਉਂਦੀ ਹੈ। ਝੋਨਾ ਲੇਟ ਲਗਾਉਣ ਕਾਰਨ 5 ਤੋ 7 ਕੁਟਿੰਟਲ ਝੋਨੇ ਦੀ ਝਾੜ ਵਿੱਚ ਕਮੀ ਆਈ ਹੈ ਜਿਸ ਨਾਲ ਕਿ ਕਿਸਾਨਾਂ ਨੂੰ ਸਿੱਧੇ ਤੋਰ ਤੇ 9,000 ਤੋ ਲੈ ਕੇ 12,000 ਪ੍ਰਤੀ ਏਕੜ ਦੇ ਹਿਸਾਬ ਨਾਲ ਘਾਟਾ ਪਇਆ ਹੈ ਜਿਸ ਨਾਲ ਕਿ ਠੇਕੇ ਤੇ ਜਮੀਨ ਲੈ ਕੇ ਖੇਤੀ ਕਰਨ ਵਾਲੇ ਕਿਸਾਨਾਂ ਦਾ ਤਾਂ ਲੱਕ ਹੀ ਬੁਰੀ ਤਰਾ ਟੁੱਟ ਗਿਆ ਹੈ।
ਸ. ਜਗਦੇਵ ਸਿੰਘ ਕਾਨੀਆਵਾਲੀ, ਸਕੱਤਰ ਜਨਰਲ ਨੇ ਇਸ ਤੇ ਬੋਲਦੇ ਹੋਏ ਇਹ ਕਿਹਾ ਕਿ ਉਪਰੋੋਕਤ ਗੱਲ ਇਸ ਦਾ ਠੋਸ ਪ੍ਰਮਾਣ ਹੈ ਕਿ ਪੰਜਾਬ ਸਰਕਾਰ ਵੱਲੋ ਐਲਾਨੀ ਗਈ 20 ਜੂਨ ਦੀ ਤਾਰੀਖ ਦਾ ਫਾਰਮੂਲਾ ਬਿਲਕੁੱਲ ਹੀ ਫੇਲ ਹੋ ਗਿਆ ਹੈ। ਇਸ ਦੁਬਾਰਾ ਵਿਚਾਰਨ ਲਈ ਪੰਜਾਬ ਸਰਕਾਰ ਨੂੰ ਮੁੜ ਤੋ ਵਿਚਾਰ ਕੇ ਵਾਪਿਸ 1 ਜੂਨ ਤਾਰੀਖ ਝੋਨਾ ਲਗਾਉਣ ਦੀ ਰੱਖਣੀ ਚਾਹੀਦੀ ਹੈ।ਕਿਉਂਕਿ ਇਸ ਤੋ ਬਾਅਦ ਪਰਾਲੀ ਦੀ ਸਮੱਸਿਆਂ ਜਿਹੜੀ ਆਈ ਹੈ ਸਰਕਾਰ ਨੇ ਅੱਗ ਬੰਦੀ ਦਾ ਕਾਨੂੰਨ ਲਾਗੂ ਕੀਤਾ ਹੈ ਉਸ ਪਰਾਲੀ ਨੂੰ ਸੰਭਾਲਣ ਲਈ ਵੀ 15-20 ਦਿਨ ਦਾ ਸਮਾਂ ਚਾਹੀਦਾ ਹੈ। ਜੋ ਸਰਕਾਰ ਨੇ ਖੇਤੀ ਮਸ਼ੀਨਾਂ ਦੇਣ ਸਮੇਂ ਸਬਸਿਡੀ ਦੇ ਦਾਵੇ ਕੀਤੇ ਸਨ। ਉਹ ਸਭ ਝੂਠੇ ਲੱਗਦੇ ਹਨ ਕਿਉਂਕਿ ਪੰਜਾਬ ਸਰਕਾਰ ਆਪਣੇ ਦਾਵਾ ਪੂਰਾ ਨਹੀ ਕਰ ਸਕੀ ਕਿਉਂਕਿ ਆਮ ਕਿਸਾਨਾਂ ਤੱਕ ਖੇਤੀ ਮਸ਼ੀਨਾਂ ਨਹੀ ਪਹੁੰਚਿਆਂ।
ਸ. ਕੁਲਦੀਪ ਸਿੰਘ ਚੱਕਭਾਈਕੇ ਸੀਨੀਅਰ ਮੀਤ ਪ੍ਰਧਾਨ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੇਂਦਰ ਸਰਕਾਰ ਤੋ ਇਹ ਮੰਗ ਰੱਖੀ ਕਿ ਕੇਂਦਰ ਸਰਕਾਰ ਵੱਲੋ ਜੋ ਕਣਕ ਦਾ ਸਮਰੱਥ ਮੁੱਲ (ਐਮ.ਐਸ.ਪੀ) 1840 ਰੁਪਏ ਰੱਖਿਆ ਹੈ ਉਹ ਲਾਗਤ ਨਾਲ ਬਹੁਤ ਘੱਟ ਹੈ ਕਿਉਂਕਿ ਪਿਛਲੇ ਸਮੇਂ ਵਿੱਚ ਡੀ.ਏ.ਪੀ. ਖਾਦ, ਡੀਜ਼ਲ, ਉੱਲੀ ਨਾਸ਼ਕ ਅਤੇ ਕੀਟ ਨਾਸ਼ਕਾਂ ਦਵਾਈਆਂ ਉਪਰ ਜੀ.ਐਸ.ਟੀ. ਲੱਗਣ ਨਾਲ ਜੋ ਵਾਧਾ ਹੋਇਆ ਹੈ ਉਸ ਦੇ ਸਾਹਮਣੇ ਤਾਂ ਇਹ 105 ਰੁਪਏ ਦਾ ਵਾਧਾ ਤਾਂ ਊਠ ਦੇ ਮੂੰਹ ਵਿੱਚ ਜੀਰੇ ਸਮਾਨ ਹੈ। ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਸੁਆਮੀਨਾਥਨ ਰਿਪੋਰਟ ਨੂੰ ਪੂਰੀ ਤਰਾਂ ਲਾਗੂ ਕਰਨ ਵਿੱਚ ਅਸਫਲ ਰਹੀ ਹੈ। ਉੇਹਨਾਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਸਾਲ 2019 ਵਿੱਚ ਆਉਣ ਵਾਲੀ ਕਣਕ ਤੇ 500 ਰੁਪਏ ਬੋਨਸ ਦੇਣ ਦਾ ਐਲਾਨ ਕਰੇ।
ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਨੇ ਮੀਟਿੰਗ ਵਿੱਚ ਸਰਵਸੰਮਤੀ ਨਾਲ ਫੈਸਲਾ ਕੀਤਾ ਹੈ ਜੋ ਕੇਸ ਹਾਈ ਕੋਰਟ ਦੇ ਵਿੱਚ ਗਰੀਨ ਟ੍ਰਿਬਿਨਲ ਦੇ ਕਾਨੂੰਨ ਅੱਗ ਲਾਉਣ ਸਬੰਧੀ ਚੱਲ ਰਿਹਾ ਹੈ।ਉਸ ਦੀ ਪੈਰਵੀ ਜੱਥੇਬੰਦੀ ਜੋਰ ਸ਼ੋਰ ਨਾਲ ਕਰ ਰਹੀ ਹੈ ਅਤੇ ਪਰਾਲੀ ਦੀ ਸਮੱਸਿਆ ਦਾ ਹੱਲ ਹਾਈ ਕੋਰਟ ਤੋ ਲੈ ਕੇ ਦੇਵੇਗੀ।
ਪੰਜਾਬ ਕਮੇਟੀ ਮੈਂਬਰ ਮਾਸਟਰ ਬੂਟਾ ਸਿੰਘ ਚਿਮਨੇਵਾਲਾ, ਸੁਖਵਿੰਦਰ ਸਿੰਘ ਖੋਸਾ, (ਜਨਰਲ ਸਕੱਤਰ) ਸੁਖਮਿੰਦਰ ਸਿੰਘ ਉਗੋਕੇ (ਨੰਬਰਦਾਰ), ਮਨਪ੍ਰੀਤ ਸਿੰਘ ਫਾਜ਼ਿਲਕਾ, ਗੁਲਜਾਰ ਸਿੰਘ ਮਿਆਂ ਸਿੰਘਵਾਲਾ, ਤਲਵਿੰਦਰ ਸਿੰਘ ਗਗੋ, ਬਲਜਿੰਦਰ ਸਿੰਘ ਬੱਬੀ (ਮੀਤ ਪ੍ਰਧਾਨ) ਤੋ ਇਲਾਵਾ ਜਿਲਾ ਬਠਿੰਡਾ ਦੇ ਪ੍ਰਧਾਨ ਮੱਘਰ ਸਿੰਘ, ਜਿਲਾ ਫਾਜ਼ਿਲਕਾ ਦੇ ਪ੍ਰਧਾਨ ਬੁੱਧ ਰਾਮ ਬਿਸ਼ਨੋਈ, ਜਿਲਾ ਮੁਕਸਤਸਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਰੁਪਾਣਾ, ਜਿਲਾ ਫਰੀਦਕੋਟ ਦੇ ਪ੍ਰਧਾਨ ਜਸਪਿੰਦਰ ਸਿੰਘ, ਜਿਲਾ ਫਤਿਹਗੜ੍ਹ ਦੇ ਪ੍ਰਧਾਨ ਸਰਬਜੀਤ ਸਿੰਘ ਉਮਰਾਲਾ, ਜਿਲਾ ਜਲੰਧਰ ਦੇ ਪ੍ਰਧਾਨ ਅਮਰੀਕ ਸਿੰਘ, ਜਿਲਾ ਕਪੂਰਥਲਾ ਦੇ ਪ੍ਰਧਾਨ ਜਸਵੀਰ ਸਿੰਘ ਲਿੱਟਾਂ, ਜਿਲਾ ਮੋਗਾ ਦੇ ਪ੍ਰਧਾਨ ਨਿਰਮਲ ਸਿੰਘ ਮਾਣੂਕੇ, ਜਿਲਾ ਰੋਪੜ ਦੇ ਪ੍ਰਧਾਨ ਗੁਰਨਾਮ ਸਿੰਘ ਜੱਸੜਾ, ਜਿਲਾ ਸੰਗਰੂਰ ਦੇ ਪ੍ਰਧਾਨ ਭੁਪਿੰਦਰ ਸਿੰਘ ਬਨਬੌਰਾ, ਜਿਲਾ ਫਿਰੋਜ਼ਪੁਰ ਦੇ ਪ੍ਰਧਾਨ, ਜਿਲਾ ਮਾਨਸਾ ਦੇ ਪ੍ਰਧਾਨ ਜਰਨੈਲ ਸਿੰਘ ਸੱਤੀਕੇ, ਜਿਲਾ ਤਰਨਤਾਰਨ ਤੋ ਸਾਬਪਾਲ ਸਿੰਘ, ਜਿਲਾ ਲੁਧਿਆਣਾ ਤੋ ਅਮਰ ਸਿੰਘ ਰਾਏਕੋਟ, ਜਿਲਾ ਮੋਹਾਲੀ ਤੋ ਰਾਜਿੰਦਰ ਸਿੰਘ ਢੋਲਾ ਨੇ ਵੀ ਸਬੰਧੋਨ ਕੀਤਾ।