← ਪਿਛੇ ਪਰਤੋ
ਕਿਸਾਨ ਜਥੇਬੰਦੀਆਂ ਨੇ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਤਿੰਨ ਘੰਟੇ ਲਾਈ ਰੱਖਿਆ ਜਾਮ
ਮਾਨਸਾ 5 ਨਵੰਬਰ 2018 - ਮੰਡੀਆਂ ਵਿੱਚ ਝੋਨੇ ਦੀ ਲੁੱਟ -ਖਸੁੱਟ ਅਤੇ ਨਵੀਂ ਵੱਧ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਦੀਆਂ ਸੱਤ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਤਿੰਨ ਘੰਟੇ ਪੰਜਾਬ ਦੀਆਂ ਸਡ਼ਕਾਂ ਤੇ ਜਾਮ ਲਇਆ ਗਿਆ ਵਧੇਰੇ ਨਮੀਂ ਬਹਾਨੇ ਹੇਠਾਂ ਮੰਡੀਆਂ ਵਿੱਚ ਹੋ ਰਹੀ ਝੋਨੇ ਦੀ ਲੁੱਟ ਖਸੁੱਟ ਰੁਕਵਾਉਣ ਅਤੇ ਮਿੱਥੇ ਹੋਏ ਭਾਾਅ ਤੇ ਪੂਰਾ ਚੋਣ ਨਾ ਖ਼ਰੀਦਣ ਅਤੇ ਝੋਨੇ ਦੇ 24 ਤੱਕ ਨਮੀ ਵਧਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਦੀਆਂ ਸੱਤ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਤਿੰਨ ਘੰਟੇ ਜਾਮ ਲਾਏ ਗਏ ਜਿਸ ਦੇ ਤਹਿਤ ਮਾਨਸਾ ਜ਼ਿਲ੍ਹੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਵੱਲੋਂ ਮਾਨਸਾ ਕੈਚੀਆ ਤੇ ਮਾਨਸਾ ਬਰਨਾਲਾ ਲੁਧਿਆਣਾ ਰੋਡ ਨੂੰ ਮੁਕੰਮਲ ਤਿੰਨ ਘੰਟੇ ਜਾਮ ਲਾਇਆ ਗਿਆ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂ ਜਿਲ੍ਹਾ ਜਰਨਲ ਸਕੱਤਰ ਮਹਿੰਦਰ ਸਿੰਘ ਭੈਣੀ ਬਾਘਾ ਮਾਨਸਾ ਬਲਾਕ ਪ੍ਰਧਾਨ ਬਲਵਿੰਦਰ ਸਰਮਾ ਖਿਆਲਾਂ ਸਕੱਤਰ ਕੇਵਲ ਮਾਖਾ ਮਨਜੀਤ ਸਿੰਘ ਉੁੱਲਕ ਨੇ ਕਿਹਾ ਕਿ ਝੋਨੇ ਦੀ ਨਮੀ 17 ਦੀ ਥਾਂ 24 ਕੀਤੀ ਜਾਵੇ ਕਿਉਂਕਿ 22 ਸਰਕਾਰੀ ਹੱਦ ਉਦੋਂ ਰਹੀ ਹੈ ਜਦੋਂ ਉਹ ਸਾਰਾ ਝੋਨਾ 31 ਮਈ ਤੱਕ ਬੀਜਿਆ ਜਾਂਦਾ ਸੀ ਹੁਣ ਜਦੋਂ ਸਰਕਾਰੀ ਧੱਕੇਸ਼ਾਹੀ ਕਾਰਨ ਕਿਸਾਨਾਂ ਨੂੰ 20 ਤੋਂ ਮਸਾਂ 10 ਜਲਾਈ ਤੱਕ ਝੋਨਾ ਬੀਜਣਾ ਪਿਆ ਤਾਂ ਪਛੇਤੀ ਵਾਢੀ ਕਾਰਨ ਨਮੀ ਦੀ ਹੱਦ ਹੋਰ ਵਧਣੀ ਚਾਹੀਦੀ ਸੀ ਘਟਾਉਣ ਦੀ ਕੋਈ ਤੁੱਕ ਨਹੀਂ ਬਣਦੀ ਪਿਛੇਤੀ ਬਿਜਾਈ ਨਾਲ ਝੋਨੇ ਦਾ ਔਸਤਨ ਝਾੜ ਘੱਟੋ ਘੱਟ ਤਿੰਨ ਕੁਇੰਟਲ ਪ੍ਰਤੀ ਏਕੜ ਘੱਟਿਆ ਹੈ ਇਸ ਲਈ ਘਟੇ ਹੋਏ ਝਾੜਦਾ ਮੁਆਵਜ਼ਾ ਵੀ ਸਰਕਾਰ ਕਿਸਾਨਾਂ ਨੂੰ ਦੇਵੇ ਸੁਪਰਫਾਇਨ ਝੋਨੇ ਦੇ ਭਾਅ ਤੇ 200 ਸੌ ਰੁਪਏ ਕੁਇੰਟਲ ਦੇ ਵਾਧੇ ਦਾ ਸਰਕਾਰੀ ਐਲਾਨ ਵੀ ਨਿਰਾ ਫਰਾਡ ਸਾਬਤ ਹੋਇਆ ਹੈ ਪਿਛਲੇ ਸਾਲ 1590 ਰੁਪਏ ਕੁਇੰਟਲ ਵਿਕਿਆ ਸੁਪਰਫਾਈਨ ਹੁਣ 1770 ਨੂੰ ਹੀ ਖਰੀਦਿਆ ਜਾ ਰਿਹਾ ਹੈ ਜਿਸ ਨਾਲ ਸਿਰਫ 180 ਰੁਪਏ ਵਾਧਾ ਕੀਤਾ ਗਿਆ ਇਹ ਫਰਾਡਬਾਜ਼ੀ ਦੂਰ ਕਰਕੇ ਪੂਰਾ 200 ਰੁਪਏ ਵਾਧਾ ਕੀਤਾ ਦਿੱਤਾ ਜਾਵੇ ਕਿਸਾਨਾਂ ਦੀ ਮੰਗ ਹੈ ਕਿ ਝੋਨੇ ਦੀ ਖਰੀਦ ਸਮੇਂ ਮੰਡੀਆਂ ਵਿਚ ਸ਼ੈਲਰ ਮਾਲਕਾਂ ਦੀ ਦਖ਼ਲ ਅੰਦਾਜ਼ੀ ਬੰਦ ਕੀਤੀ ਜਾਵੇ ਵਧੇਰੇ ਨਮੀ ਦੇ ਬਹਾਨੇ ਝੋਨੇ ਦੀ ਅਸਲੀ ਵਜਨ ਵਿੱਚੋਂ 3 ਤੋਂ 5 ਕਿੱਲੋ ਕਟੌਤੀ ਬੰਦ ਕੀਤੀ ਜਾਵੇ ਵਜਨ ਤਲਾਈ ਡਿਜੀਟਲ ਕੰਡਿਆਂ ਰਾਹੀਂ ਕਰਨ ਦੇ ਸਰਕਾਰੀ ਹੁਕਮਾਂ ਨੂੰ ਪੈਰਾਂ ਵਿੱਚ ਰੋਲ ਦਿਆਂ ਫਰਸ਼ੀ ਕੰਢਿਆਂ ਦੁਬਾਰਾ ਵੱਧ ਤੋਲਦੇ ਫੜ੍ਹੇ ਗਏ ਆੜ੍ਹਤੀਆਂ ਖ਼ਿਲਾਫ਼ 420 ਦੇ ਕੇਸ ਦਰਜ ਕੀਤੇ ਜਾਣ ਡਿਜੀਟਲ ਕੰਡਿਆਂ ਦੀ ਵਰਤੋਂ ਦੀ ਗਾਰੰਟੀ ਕੀਤੀ ਜਾਵੇ ਬੋਰੀ ਦੇ ਅਸਲੀ ਵਜ਼ਨ ਨਾਲੋਂ 100 ਤੋਂ 200 ਗ੍ਰਾਮ ਵੱਧ ਗਿਣਨ ਰਾਹੀਂ ਕੀਤੀ ਜਾ ਰਹੀ ਲੁੱਟ ਨੂੰ ਤੁਰੰਤ ਬੰਦ ਕੀਤਾ ਜਾਵੇ ਪਰਾਲੀ ਸਾੜਨ ਤੋਂ ਬਿਨਾਂ ਸਾਂਭਣ ਦੇ ਵਾਧੂ ਖਰਚਿਆਂ ਵਜੋਂ ਝੋਨੇ ਤੇ 200 ਸੌ ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ ਉਤਨਾ ਚਿਰ ਮਜਬੂਰੀ ਵੱਸ ਪਰਾਲੀ ਸਾੜ ਰਹੇ ਕਿਸਾਨਾਂ ਵਿਰੁੱਧ ਦਰਜ ਕੀਤੇ ਪੁਲਸ ਕੇਸ ਅਤੇ ਜੁਰਮਾਨੇ ਰੱਦ ਕੀਤੇ ਜਾਂਣ ਅਤੇ ਇਹ ਕਿਸਾਨ ਵਿਰੋਧੀ ਸਿਲਸਿਲਾ ਬੰਦ ਕੀਤਾ ਜਾਵੇ ਹੋਰਨਾਂ ਤੋਂ ਇਲਾਵਾ ਧਰਨਾਕਾਰੀਆਂ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਮੱਖਣ ਸਿੰਘ ਭੈਣੀ ਬਾਘਾ ਇਕਬਾਲ ਸਿੰਘ ਮਾਨਸਾ ਅਮਰੀਕ ਸਿੰਘ ਜੋਰਾ ਸਿੰਘ ਮਾਖਾ ਹਰਦੇਵ ਸਿੰਘ ਅਤੇ ਇਸ ਧਰਨੇ ਦੀ ਸਟੇਜ ਕਾਰਵਾਈ ਮੱਖਣ ਸਿੰਘ ਭੈਣੀ ਬਾਘਾ ਨੇ ਨਿਭਾਈ ਅਤੇ ਗੀਤਕਾਰ ਬਾਬੂ ਸਿੰਘ ਬਹਿਣੀਵਾਲ ਨੇ ਇਨਕਲਾਬੀ ਗੀਤ ਗਾਏ
Total Responses : 936