ਬਠਿੰਡਾ, 21 ਅਕਤੂਬਰ 2018 ਜਮਹੂਰੀ ਅਧਿਕਾਰ ਸਭਾ ਜਿਲ੍ਹਾ ਇਕਾਈ ਬਠਿੰਡਾ ਵਲੋਂ ਸੇੰਟਰਲ ਜੇਲ੍ਹ ਬਠਿੰਡਾ ਨੇੜੇ ਰਹਿੰਦੇ ਪਰਵਾਸੀ ਦਲਿਤ ਮਜ਼ਦੂਰ ਪਰਿਵਾਰ ਦੀ ਦਿਨ ਦਹਾੜੇ ਅਗਵਾ ਕੀਤੀ ਨਬਾਲਗ ਲੜਕੀ ਸਬੰਧੀ ਧਾਰਾ 364-365 ਤਹਿਤ ਕਾਰਵਾਈ ਕਰਨ ਦੀ ਮੰਗ ਬਾਰੇ ਸਭਾ ਦਾ ਇੱਕ 5 ਮੈਂਬਰੀ ਵਫਦ(ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ ਜਨਰਲ ਸਕੱਤਰ,ਪ੍ਰਿਤਪਾਲ ਸਿੰਘ,ਪ੍ਰੈਸ ਸਕੱਤਰ ਡਾਕਟਰ ਅਜੀਤਪਾਲ ਸਿੰਘ,ਮੀਤ ਪ੍ਰਧਾਨ ਪ੍ਰਿੰਸੀਪਲ ਰਣਜੀਤ ਸਿੰਘ ਤੇ ਰੇਖਾ ਰਾਣੀ ਸ਼ਾਮਲ ਸਨ) ਸੀਨੀਅਰ ਪੁਲਸ ਕਪਤਾਨ ਬਠਿੰਡਾ ਨੂੰ ਮਿਲਿਆ।ਸਭਾ ਦੇ ਪੈ੍ਸ ਸਕੱਤਰ ਡਾਕਟਰ ਅਜੀਤਪਾਲ ਸਿਘ ਨੇ ਪ੍ਰੈੱਸ ਨੂੰ ਦੱਸਿਆ ਕਿ ਅਗਵਾਕਾਰਾਂ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਪੁਲਸ ਉਨ੍ਹਾਂ ਦੀ ਤਰਫਦਾਰੀ ਕਰ ਰਹੀ ਹੈ। ਬੀਤੇ ਦਿਨੀਂ ਸਖਤ ਸੁਰਖਿਅਾ ਵਾਲੇ ਇਲਾਕੇ ਕੇਂਦਰੀ ਜੇਲ੍ਹ ਬਠਿੰਡਾ ਨਜਦੀਕ ਰਹਿੰਦੇ ਪ੍ਰਵਾਸੀ ਮਜ਼ੂਦੁਰ ਪਰਿਵਾਰ ਦੀ ਇੱਕ ਨਬਾਲਗ ਲੜਕੀ ਨੂੰ ਅਗਵਾ ਕਰਨ ਦੇ 6 ਦਿਨ ਪਿਛੋਂ ਉਸ ਦੇ ਘਰ ਨੇੜੇ ਬੇਸੁਰਤ ਹਾਲਤ ਵਿੱਚ ਸੁੱਟ ਦਿੱਤਾ ਗਿਆ ਅਤੇ ਇਲਾਕੇ ਦੀਆਂ ਜਨਤਕ ਜੱਥੇਬੰਦੀਆਂ ਵੱਲੋਂ ਇਸ ਏਰੀਏ ਵਿੱਚ ਦੇਹ ਵਪਾਰ ਦਾ ਕੋਈ ਅੱਡਾ ਚੱਲਦਾ ਹੋਣ ਦਾ ਦੋਸ਼ ਲਾਇਆ ਤਾਂ ਸਭਾ ਨੇ ਘਟਨਾ ਸਥਲ ਤੇ ਜਾ ਕੇ ਪੁੱਛ ਪੜਤਾਲ ਕਰਨ ਤੇ FIR ਸਮੇਤ ਦਸਤਾਵੇਜ਼ਾ ਨੂੰ ਘੋਖਣ ਪਿਛੋਂ ਇਹ ਪ੍ਰਭਾਵ ਬਣਾਇਆ ਹੈ ਕਿ ਪੀੜਤ ਨਬਾਲਗ ਲੜਕੀ ਅਤੇ ਪਰਿਵਾਰ ਦੇ ਦਸਣ ਮੁਤਾਬਕ ਇਸ ਕੁਕਰਮ ਵਿੱਚ ਨੇੜੇ ਹੀ ਸੜਕ ਕਿਨਾਰੇ ਇੱਕ ਚਾਹ ਦਾ ਅਹਾਤਾ ਚਲਾਉਂਦੀ ਬਲਜੀਤ ਕੋਰ ਗੋੰਦਾਰਾ ਸਮੇਤ ਦੋਸ਼ੀਆਂ ਦਾ ਬਕਾਇਦਾ ਹੱਥ ਹੈ ਅਤੇ ਪੁਲਸ ਰਿਪੋਟ ਵਿੱਚ ਇਹ ਸਭ ਦਰਜ ਹੈ।ਫਿਰ ਪੁਲਸ ਨੇ ਲੜਕੀ ਦੇ ਬਿਆਨਾਂ ਤੇ ਐੱਫ ਆਈ ਆਰ ਵਿੱਚ ਦਰਜ ਤੱਥਾਂ ਦੇ ਅਧਾਰ ਤੇ ਅਗਵਾ ਕਰਨ ਬਾਰੇ ਬਣੇ ਜੁਰਮ ਧਾਰਾ 364-365 ਤਹਿਤ ਪਰਚਾ ਦਰਜ ਕਿਉਂ ਨਹੀਂ ਕੀਤਾ ਅਤੇ ਨਾ ਹੀ ਦੋਸ਼ੀਆਂ ਨੂੰ ਹਾਲੇ ਤਕ ਗਿ੍ਫਤਾਰ ਕੀਤਾ ਹੈ। ਮੁਲਜ਼ਮ ਲਗਾਤਾਰ ਪੀੜਤ ਨਬਾਲਗਾ ਦੇ ਪਰਿਵਾਰ ਨੂੰ ਧਮਕਾ ਰਹੇ ਹਨ। ਇਹ ਸਰਾਸਰ ਪੀੜਤ ਨਾਲ ਵਧੀਕੀ ਹੈ।ਸਭਾ ਨੇ ਮੰਗ ਕੀਤੀ ਹੈ ਕਿ ਲੜਕੀ ਦੇ ਬਿਆਨ ਜਦ ਅਦਾਲਤ ਵਿੱਚ ਦਰਜ ਹੋ ਚੁੱਕੇ ਹਨ ਤਾਂ ਦੋਸ਼ੀਆਂ ਨੂੰ ਤੁਰੰਤ ਗਿ੍ਫਤਾਰ ਕਰਨਾ ਅਤੇ ਇਸ ਘਿਨੋਣੇ ਜ਼ੁਰਮ ਪਿੱਛੇ ਉਨ੍ਹਾਂ ਦੇ ਮਨਸ਼ੇ ਦਾ ਪਤਾ ਲਾਉਣਾ ਪੁਲਿਸ ਦਾ ਫਰਜ ਬਣਦਾ ਹੈ ਪਰ ਪੁਲਸ ਮੁਲਜ਼ਮਾ ਨੂੰ ਗਿ੍ਫਤਾਰ ਕਰਨ ਵਿੱਚ ਦਿਲਚਸਪੀ ਨਹੀਂ ਰੱਖਦੀ ਜਿਸ ਕਰਕੇ ਕਲ੍ਹ ਨੂੰ ਕੋਈ ਵੱਡੀ ਘਟਨਾ ਵਾਪਰ ਸਕਦੀ ਹੈ।ਪਰਵਾਸੀ ਮਜ਼ਦੂਰਾਂ ਦੀਆਂ ਬੱਚੀਆਂ ਦੀ ਸੁਰਖਿਆ 'ਚ ਪੁਲਸ ਦੀ ਅਣਗਹਿਲੀ ਕਾਰਨ ਮੁਜਰਮ ਅਨਸਰਾਂ ਨੂੰ ਗਲਤ ਸੰਦੇਸ਼ ਦਿੱਤਾ ਗਿਆ ਹੈ।ਸਭਾ ਨੇ ਇਲਾਕਾ ਦੇ ਪੁਲਸ ਅਧਿਕਾਰੀਆਂ ਦੀ ਭੂਮਿਕਾ ਨੂੰ ਪੜਤਾਲਣ ਲਈ ਕਿਹਾ।ਸੀਨੀਅਰ ਪੁਲਿਸ ਕਪਤਾਨ ਡਾ ਕਾਨਕ ਸਿੰਘ ਨੇ ਸਭਾ ਦੇ ਵਫ਼ਦ ਨੂੰ ਸੀਨੀਅਰ ਪੁਲਿਸ ਕਪਤਾਨ ਡਾ ਨਾਨਕ ਸਿੰਘ ਨੇ ਵਿਸ਼ਵਾਸ ਦੁਆਇਆ ਕਿ ਇਸ ਸਬੰਧੀ ਬਕਾਇਦਾ ਬਣਦੀ ਕਾਰਵਾਈ ਕੀਤੀ ਜਾਵੇਗੀ।