ਮੋਹਾਲੀ : ਲਖਨੌਰ ਫਰਨੀਚਰ ਮਾਰਕੀਟ 'ਚ ਭਿਆਨਕ ਅੱਗ, 2 ਦਰਜਨ ਦੁਕਾਨਾਂ ਹੋਈਆਂ ਸੁਆਹ
ਐੱਸ ਏ ਐੱਸ ਨਗਰ, 21 ਅਕਤੂਬਰ 2018 - ਮੋਹਾਲੀ ਨਜ਼ਦੀਕ ਲਖਨੌਰ ਦੀ ਫਰਨੀਚਰ ਮਾਰਕੀਟ ਨੂੰ ਅੱਜ ਤੜਕੇ ਅਚਾਨਕ ਅੱਗ ਲੱਗ ਗਈ ਤੇ ਤਕਰੀਬਨ ਦੋ ਦਰਜਨ ਦੁਕਾਨਾਂ ਸੜ ਕੇ ਸੁਆਹ ਹੋ ਗੲੀਆਂ।
ਜਾਣਕਾਰੀ ਮੁਤਾਬਕ ਅੱਜ ਤੜਕੇ ਸਵੇਰੇ ਅੱਗ ਦੀਆਂ ਲਾਟਾਂ ਅਸਮਾਨ 'ਚ ਨਿਕਲਦੀਆਂ ਦੇਖ ਆਲੇ ਦੁਆਲੇ ਦੇ ਲੋਕਾਂ ਨੂੰ ਇਸਦਾ ਪਤਾ ਲੱਗਾ। ਜਾਣਕਾਰੀ ਮਿਲਦੇ ਹੀ ਪੁਲਿਸ, ਪ੍ਰਸ਼ਾਸਨ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਅੱਗ ਬੁਝਾਉਣ 'ਚ ਜੁਟ ਗਈਆਂ।