← ਪਿਛੇ ਪਰਤੋ
ਜਰਮਨ ਸਿੰਘ ਦਾ ਪਟਿਆਲਾ ਪੁਲਿਸ ਨੂੰ ਮਿਲਿਆ ਪੰਜ ਦਿਨ ਦਾ ਰਿਮਾਂਡ
ਜੀ ਐੱਸ ਪੰਨੂ
ਪਟਿਆਲਾ 19 ਅਕਤੂਬਰ 2018
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਾਰਨ ਦੀ ਘੜੀ ਸਾਜਿਸ਼ ਦੇ ਦੋਸ਼ ਵਿੱਚ ਫੜੇ ਜਰਮਨ ਸਿੰਘ ਦਾ ਪਟਿਆਲਾ ਪੁਲਿਸ ਨੂੰ ਪੰਜ ਦਿਨ ਦਾ ਰਿਮਾਂਡ ਮਿਲਿਆ ਹੈ ਜਰਮਨ ਸਿੰਘ ਨੂੰ ਅੱਜ ਅਦਾਲਤੀ ਛੁੱਟੀ ਹੋਣ ਕਰਕੇ ਡਿਊਟੀ ਮਜਿਸਟਰੇਟ ਦੇ ਲੁਕਮੀ ਥਾਂ ਤੇ ਪਟਿਆਲਾ ਪੁਲਿਸ ਵਲੋਂ ਪੇਸ਼ ਕੀਤਾ ਗਿਆ ਪਰ ਪੁਲਿਸ ਕੁੱਝ ਵੀ ਦੱਸਣ ਤੋਂ ਇਨਕਾਰੀ ਹੈ। ਇਥੇ ਇਹ ਦੱਸਣ ਯੋਗ ਹੈ ਕਿ ਜਰਮਨ ਸਿੰਘ ਦੇ ਕੁੱਝ ਗੈਂਗਸਟਰ ਸਾਥੀ ਯੂ ਪੀ ਤੋਂ ਫੜੇ ਗਏ ਸਨ ਅਤੇ ਦਸਿਆ ਜਾ ਰਿਹਾ ਹੈ ਕਿ ਓਹਨਾ ਨੇ ਹੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਾਰਨ ਦੀ ਘੜੀ ਸਾਜਿਸ਼ ਬਾਰੇ ਖੁਲਾਸਾ ਕੀਤਾ ਹੈ ਜਿਸ ਤੇ ਯੂ ਪੀ ਪੁਲਿਸ ਨੇ ਜਰਮਨ ਸਿੰਘ ਨੂੰ ਰਾਜਿਸਥਾਨ ਤੋਂ ਫੜਿਆ ਹੈ ਤੇ ਪਟਿਆਲਾ ਪੁਲਿਸ ਦੇ ਹਵਾਲੇ ਕੀਤਾ ਹੈ। ਇਹ ਵੀ ਪਤਾ ਲਗਿਆ ਹੈ ਜਰਮਨ ਸਿੰਘ ਤੋਂ ਪਤਾ ਕੀਤਾ ਜਾਵੇਗਾ ਕਿ ਇਸ ਦੇ ਕਿਸ ਮੁਲਕ ਨਾਲ ਜਾ ਫਿਰਕੇ ਨਾਲ ਸਬੰਧ ਹਨ ਕਿਸ ਤੋਂ ਪੈਸਾ ਮਿਲਿਆ ਹੈ ਅਤੇ ਗੈਂਗਸਟਰਾਂ ਨਾਲ ਇਸ ਦਾ ਕਿਸ ਤਰਾਂ ਸਪਰਖ ਹੋਇਆ ।
Total Responses : 875