ਇੰਦਰਜੀਤ ਸਿੰਘ
ਫ਼ਾਜ਼ਿਲਕਾ, 20 ਅਕਤੂਬਰ 2018 - ਫਾਜ਼ਿਲਕਾ ਦੇ ਪਿੰਡ ਨਵਾਂ ਸਲੇਮਸ਼ਾਹ ਵਿਚ ਪ੍ਰੇਸ ਸਬੰਧਾਂ ਨੂੰ ਲੈ ਕੇ ਨੌਜਵਾਨ ਨੂੰ ਲੜਕੀ ਵਾਲਿਆਂ ਵੱਲੋ ਘਰੇ ਲਿਜਾਕੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੁੱਟਮਾਰ ਤੋ ਬਾਅਦ ਬੁਰੀ ਤਰ੍ਹਾਂ ਨਾਲ ਜਖਮੀ ਹੋਏ ਨੋਜਵਾਨ ਨੇ ਹਸਪਤਾਲ ਵਿਚ ਇਲਾਜ ਦੋਰਾਨ ਦਮ ਤੋੜ ਦਿਤਾ। ਪਰਿਵਾਰਿਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਇਸ ਨੂੰ ਕਤਲ ਦੱਸਦਿਆ ਪੁਲਿਸ ਤੋ ਇਨਸਾਫ਼ ਦੀ ਮੰਗ ਕੀਤੀ। ਜਿਸ ਨੂੰ ਲੈ ਕੇ ਸ਼ੁੱਕਰਵਾਰ ਨੂੰ ਫਾਜ਼ਿਲਕਾ ਥਾਣਾ ਸਿਟੀ ਅੱਗੇ ਲਾਸ਼ ਰੱਖ ਕੇ ਪਰਿਵਾਰਿਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਰੋਸ ਧਰਨਾ ਦਿੱਤਾ ।
ਧਰਨਾ ਦੇ ਰਹੀ ਮ੍ਰਿਤਕ ਸੁਖਵਿੰਦਰ ਸਿੰਘ ਦੀ ਮਾਤਾ ਬੰਸੋ ਬਾਈ ਅਤੇ ਉਸਦੇ ਰਿਸ਼ਤੇਦਾਰਾ ਨੇ ਦੱਸਿਆ ਕਿ ਉਸ ਦੇ ਲੜਕੇ ਸੁਖਵਿੰਦਰ ਸਿੰਘ ਦੀ ਬੜ੍ਹੀ ਬੇਰਹਿਮੀ ਨਾਲ ਮਾਰਕੁੱਟ ਕੀਤੀ ਗੈਰ ਮਨੁੱਖੀ ਤਸ਼ੱਦਦ ਕਰਕੇ ਮੌਤ ਦੇ ਮੂੰਹ ਵਿਚ ਸੁੱਟ ਦਿੱਤਾ। ਉਸ ਨੇ ਕਿਹਾ ਕਿ ਮੇਰੇ ਬੇਟੇ ਸੁਖਵਿੰਦਰ ਸਿੰਘ ਦੇ ਕਿਸੇ ਲੜਕੀ ਨਾਲ ਪ੍ਰੇਮ ਸਬੰਧ ਸਨ, ਉਹ ਲੜਕੀ ਸਾਡੇ ਘਰ ਕਈ ਵਾਰ ਆ ਚੁੱਕੀ ਸੀ ਅਤੇ ਸ਼ਾਦੀ ਲਈ ਕਹਿੰਦੀ ਸੀ, ਪਰ ਅਸੀਂ ਉਸ ਨੂੰ ਵਾਪਸ ਭੇਜ ਦਿੱਤਾ ਕਿ ਅਸੀਂ ਵੀ ਇੱਜਤ ਵਾਲੇ ਹਾਂ ਅਤੇ ਜਦੋਂ ਤੇਰੀ ਉਮਰ ਪੂਰੀ ਹੋਈ ਅਸੀ ਰਜਾਂਮੰਦੀ ਨਾਲ ਵਿਆਹ ਕਰਾਂਗੇ। ਉਸ ਨੇ ਦੋਸ਼ ਲਗਾਇਆ ਕਿ ਮੇਰਾ ਲੜਕਾ ਨੂੰ ਬੀਤੇ ਦਿਨੀ ਜਦੋ ਓਹ ਰਾਮਲੀਲ੍ਹਾ ਦੇਖ ਕੇ ਘਰ ਵਾਪਸ ਜਾ ਰਿਹਾ ਸੀ ਤਾਂ ਲੜਕੀ ਪੱਖ ਵਾਲਿਆਂ ਨੇ ਉਸ ਨੂੰ ਰਸਤੇ ਵਿਚੋ ਚੁੱਕ ਲਿਆ ਅਤੇ ਆਪਣੇ ਘਰ ਲੈ ਗਏ। ਜਿਥੇ ਮਾਰਕੁੱਟ ਕਰਦਿਆਂ ਉਨ੍ਹਾਂ ਉਸ ਨਾ ਬੰਨ ਕੇ ਗੈਰ ਮਨੁੱਖੀ ਵਤੀਰਾ ਕੀਤਾ। ਉਸ ਨੇ ਦੋਸ਼ ਲਗਾਇਆ ਕਿ ਸਰਪੰਚ ਅਤੇ ਹੋਰਨਾਂ ਮੋਹਤਬਰਾਂ ਨੇ ਵੀ ਮੌਕੇ 'ਤੇ ਜਾ ਕੇ ਲੜਕੇ ਨੂੰ ਛੱਡਣ ਲਈ ਕਿਹਾ, ਪਰ ਉਨ੍ਹਾਂ ਨਹੀ ਛੱਡਿਆ, ਸਾਡੀ ਸ਼ਿਕਾਇਤ ਤੋਂ ਬਾਅਦ ਪੁਲਿਸ ਲੜਕੇ ਨੂੰ ਥਾਣੇ ਲੈ ਆਈ ਅਤੇ ਅਸੀਂ ਹਸਪਤਾਲ ਦਾਖਲ ਲੈ ਕੇ ਗਏ, ਜਿਥੇ ਗੰਭੀਰ ਹਾਲਤ ਵਿਚ ਉਸ ਨੂੰ ਫ਼ਰੀਦਕੋਟ ਰੈਫ਼ਰ ਕੀਤਾ ਗਿਆ, ਜਿਥੇ ਬੀਤੀ ਰਾਤ ਢਾਈ ਵਜੇ ਉਸ ਦੀ ਮੌਤ ਹੋ ਗਈ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਪੁਲਿਸ ਨੇ ਸਿਰਫ਼ ਸ਼ਾਂਤ ਕਰਨ ਲਈ ਕੁੱਝ ਧਰਾਵਾਂ ਲਗਾ ਦਿੱਤੀਆਂ ਪਰ ਕਤਲ ਦੀ ਧਾਰਾ ਨਹੀ ਲਗਾਈ, ਜਿਸ ਕਾਰਨ ਅਸੀਂ ਧਰਨਾ ਦੇਣ ਲਈ ਮਜ਼ਬੂਰ ਹੋਏ ਹਾਂ ।
ਓਥੇ ਹੀ ਪਿੰਡ ਦੇ ਸਰਪੰਚ ਨੇ ਦਸਿਆ ਕੀ ਓਹ ਲੜਕੀ ਪਖ ਦੇ ਘਰ ਲੜਕੇ ਨੂ ਛੁੜਾਉਣ ਲਈ ਗਿਆ ਸੀ ਪਰ ਲੜਕੀ ਪਖ ਨੇ ਲੜਕੇ ਨੂ ਨਹੀ ਛਡਿਆ ਜਿਸ ਤੋ ਬਾਅਦ ਉਸਨੇ ਇਸ ਦੀ ਸੂਚਨਾ ਪੁਲਿਸ ਨੂ ਦਿਤੀ ਉਸਨੇ ਦੋਸ਼ ਲਗਾਉਂਦਿਆ ਦਸਿਆ ਕਿ ਪੁਲਿਸ ਨੇ ਸੂਚਨਾ ਮਿਲਣ ਤੋ ਬਾਅਦ ਵੀ ਕੋਈ ਕਾਰਵਾਈ ਨਹੀ ਕੀਤੀ ਅਤੇ ਹੁਣ ਮੋਤ ਤੋ ਬਾਅਦ ਪੁਲਿਸ ਫਿਰ ਤੋ ਦੋਸ਼ੀਆ ਨੂ ਬਚਾਉਣ ਕੋਸ਼ਿਸ਼ ਕਰ ਰਹੀ ਹੈ ਤੇ ਉਨ੍ਹਾ ਤੇ ਕਤਲ ਦਾ ਮਾਮਲਾ ਅਤੇ ਅਪਹਰਣ ਦੀਆ ਧਰਾਵਾ ਤਹਿਤ ਕਾਰਵਾਈ ਨਹੀ ਕਰ ਰਹੀ ਜਿਸ ਕਾਰਨ ਇਹ ਧਰਨਾ ਲਗਾਇਆ ਹੈ ।
ਓਥੇ ਹੀ ਪੁਲਿਸ ਦਾ ਕਹਿਣਾ ਹੈ ਕੀ ਓਹ ਮਾਮਲੇ ਦੀ ਢੁਗਈ ਨਾਲ ਜਾਂਚ ਕਰ ਰਹੀ ਹੈ ਅਤੇ ਸਬੂਤਾ ਅਤੇ ਇਕ ਵੀਡੀਓ ਤੇ ਆਧਾਰ ਤੇ ਪੁਲਿਸ ਇਸ ਮਾਮਲੇ ਵਿਚ 302, 364 ਧਰਾਵਾ ਦਾ ਵਾਧਾ ਕਰ ਰਹੀ ਹੈ ਉਨ੍ਹਾ ਨੇ ਕਿਹਾ ਕੀ ਪੁਲਿਸ ਜਲਦ ਦੋਸ਼ੀਆ ਨੂ ਵੀ ਗਿਰਫਤਾਰ ਕਰ ਲਵੇਗੀ ।