ਬਲਜੀਤ ਸਿੰਘ ਭੁੱਟਾ
ਫ਼ਤਿਹਗੜ• ਸਾਹਿਬ, 13 ਅਕਤੂਬਰ: (ਦੀਦਾਰ ਗੁਰਨਾ ) ਪਿਛਲੇ ਦਿਨੀ ਹੋਈ ਕੁਦਰਤ ਦੀ ਗੜੇਮਾਰ ਅਤੇ ਤੇਜ਼ ਬਾਰਸ਼ ਨੇ ਕਿਸਾਨਾਂ ਦੀ ਝੋਨੇ ਦੀ ਫਸਲ ਤਬਾਹ ਕਰਕੇ ਰੱਖ ਦਿੱਤੀ ਜਿਸ ਕਰਕੇ ਕਿਸਾਨ ਨੂੰ ਕੁਦਰਤੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਜਿਲ•ਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ। ਉਨ•ਾ ਕਿਹਾ ਕਿ ਕਿਸਾਨਾਂ ਵੱਲੋਂ ਪੁੱਤਾਂ ਵਾਗੂ ਪਾਲੀ ਝੋਨੇ ਦੀ ਫਸਲ ਦਾ ਨੁਕਸਾਨ ਪਿੰਡ ਛਲੇੜੀ ਕਲਾਂ, ਪੋਲਾ, ਛਲੇੜੀ ਖੁਰਦ, ਚੋਲਟੀਖੇੜੀ, ਸਲੇਮਪੁਰ, ਹਰਨਾ, ਹਰੀਪੁਰ, ਸਿੱਧੜਾ, ਬਡਾਲੀ ਮਾਈ ਕੀ, ਲੋਹਾ ਖੇੜੀ, ਪਤਾਰਸੀ ਕਲਾ, ਪਤਾਰਸੀ ਖੁਰਦ, ਜਿਉਣਪੁਰ ਆਦਿ ਪਿੰਡਾਂ ਵਿੱਚ 10 ਪ੍ਰਤੀਸ਼ਤ ਤੋਂ ਲੈ ਕੇ 60 ਪ੍ਰਤੀਸਤ ਤੱਕ ਨੁਕਸਾਨ ਹੋਇਆ।ਉਨ•ਾ ਕਿਹਾ ਕਿ ਬੇਮੋਸਮੀ ਬਰਸਾਤ ਅਤੇ ਗੜੇਮਾਰੀ ਨੇ ਕਿਸਾਨਾ ਦਾ ਲੱਕ ਤੋੜ ਕੇ ਰੱਖ ਦਿੱਤਾ।ਉਨ•ਾ ਕਿਹਾ ਕਿ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦਾ ਕਰਜਾ ਮੁਆਫ ਕਰਨ ਦਾ ਵਾਅਦਾ ਕੀਤਾ ਸੀ ਉਸ ਲਾਰੇ ਕਾਰਨ ਪੰਜਾਬ ਦੇ ਕਿਸਾਨਾਂ ਦੇ ਕਰਜੇ ਦੀ ਪੰਡ ਹੋਰ ਵੀ ਭਾਰੀ ਹੋ ਗਈ। ਉਨਾਂ ਕਿਹਾ ਕਿ ਜਿਮੀਂਦਾਰ ਵਰਗ ਮੀਂਹ-ਝੱਖੜ-ਹਨੇਰੀਆਂ, ਗਰਮੀ-ਸਰਦੀ ਨਾਲ ਮੁਕਾਬਲਾ ਕਰਦੇ ਹੋਏ ਅਜੌਕੇ ਮਹਿੰਗਾਈ ਦੇ ਸਮੇਂ ਵਿਚ ਜਦੋਂ ਖਾਦਾਂ-ਡੀਜ਼ਲ, ਕੀੜੇਮਾਰ ਦਵਾਈਆਂ ਦੀਆਂ ਕੀਮਤਾਂ ਬਹੁਤ ਵਧ ਜਾਣ ਕਾਰਨ ਜਿਮੀਂਦਾਰ ਦੀ ਉਤਪਾਦ ਕੀਤੀ ਜਾਣ ਵਾਲੀ ਫਸਲ ਦੀ ਲਾਗਤ ਵੀ ਕਾਫ਼ੀ ਵਧ ਗਈ ਹੈ ਉਸ ਸਮੇਂ ਕੁਦਰਤ ਦੀ ਕਰੋਪੀ ਕਾਰਨ ਹੋਏ ਨੁਕਸਾਨ ਦੀ ਪੂਰਤੀ ਕਰਨ ਦਾ ਫਰਜ਼ ਸਰਕਾਰ ਦਾ ਬਣ ਜਾਂਦਾ ਹੈ। ਉਨ•ਾ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੀ ਝੋਨੇ ਦੀ ਫਸਲ ਦੇ ਹੋਏ ਨੁਕਸਾਨ ਮੁਤਾਬਕ ਪੰਜਾਹ ਹਜਾਰ ਪ੍ਰਤੀ ਏਕੜ ਮੁਆਫਜਾ ਦੇਣਾ ਚਾਹੀਦਾ ਹੈ ਅਤੇ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨ ਨੂੰ ਘੱਟੋ-ਘੱਟ ਤਿੰਨ ਹਜਾਰ ਰੁਪਏ ਪ੍ਰਤੀ ਏਕੜ ਮੁਆਫਜਾ ਦੇਣਾ ਚਾਹੀਦਾ ਹੈ ਤਾ ਜੋ ਕਿਸਾਨਾਂ ਦੇ ਜਖਮਾਂ ਤੇ ਮੱਲਮ ਲਗ ਸਕੇ।