ਪਟਿਆਲਾ, 15 ਅਕਤੂਬਰ 2018- ਪਟਿਆਲਾ 'ਚ ਆਪਣੇ ਹੱਕਾਂ ਦੀ ਮੰਗ ਕਰ ਰਹੇ ਅਧਿਆਪਕਾਂ ਵਲੋਂ ਲਾਇਆ ਪੱਕਾ ਧਰਨਾ ਅੱਜ ਨੌਵੇਂ ਦਿਨ 'ਚ ਸ਼ਾਮਿਲ ਹੋ ਚੁੱਕਿਆ ਹੈ। ਬੀਤੇ ਦਿਨੀਂ 2 ਅਧਿਆਪਕਾਂ ਦੀ ਸਿਹਤ ਵਿਗੜਨ ਕਾਰਨ ਹਸਪਤਾਲ ਭਰਤੀ ਕਰਾਇਆ ਗਿਆ ਸੀ, ਪਰ ਸਰਕਾਰ ਖਿਲਾਫ ਰੋਸੇ ਦੇ ਚਲਦਿਆਂ ਹਸਪਤਾਲ ਤੋਂ ਛੁੱਟੀ ਲੈ ਅਧਿਆਪਕ ਮੁੜ ਤੋਂ ਮੋਰਚੇ 'ਚ ਸ਼ਾਮਲ ਹੋਏ ਸਨ।
ਉਥੇ ਹੀ ਅੱਜ ਇੱਕ ਹੋਰ ਅਧਿਆਪਕਾ ਦੀ ਸਿਹਤ ਵਿਗੜਨ ਦੀ ਖਬਰ ਹੈ। ਲੁਧਿਆਣਾ ਤੋਂ ਇਸ ਮੋਰਚੇ ਵਿਚ ਸ਼ਾਮਲ ਹੋਈ ਅਧਿਆਪਕਾ ਨਮਿਤਾ ਦੀ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਰਜਿੰਦਰਾ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ।
ਅਧਿਆਪਕਾਂ ਦੇ ਧਰਨੇ ਦਾ ਸਮਰਥਨ ਦੇਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਵੀ ਪਟਿਆਲਾ 'ਚ ਪਹੁੰਚ ਗਈ ਹੈ। ਕਿਸਾਨ ਯੂਨੀਅਨ ਦਾ ਕਹਿਣਾ ਹੈ ਕੇ 21 ਤਰੀਕ ਨੂੰ ਹੋਣ ਵਾਲੀ ਰੈਲੀ ਵਿਚ ਕਿਸਾਨ ਯੂਨੀਅਨ ਪੂਰਨ ਰੂਪ ਵਿਚ ਅਧਿਆਪਕਾ ਦਾ ਸਾਥ ਦੇਣਗੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਿਨੇਟ ਮੰਤਰੀ ਸੁਰਜੀਤ ਸਿੰਘ ਰੱਖੜਾ,ਸਤਬੀਰ ਖੱਟਰਾ ,ਨਿਰਦੇਵ ਸਿੰਘ ਆਕਰੀ ਤੇ ਸਮੁੱਚੀ ਅਕਾਲੀ ਲੀਡਰਸ਼ਿਪ ਵੀ ਇਸ ਧਰਨੇ ਵਿਚ ਪਹੁੰਚੀ।