← ਪਿਛੇ ਪਰਤੋ
ਕੁਲਵੰਤ ਸਿੰਘ ਬੱਬੂ ਰਾਜਪੁਰਾ,14 ਅਕਤੂਬਰ – ਰਾਜਪੁਰਾ ਪੁਲਿਸ ਨੇ ਡੀਐਸਪੀ ਕ੍ਰਿਸ਼ਨ ਕੁਮਾਰ ਪਾਂਥੇ ਅਤੇ ਇੰਚਾਰਜ ਸਿਟੀ ਥਾਣਾ ਗੁਰਚਰਨ ਸਿੰਘ ਦੀ ਅਗਵਾਈ ਵਿੱਚ ਵੱਖ ਵੱਖ ਥਾਵਾਂ ‘ਤੇ ਕੀਤੀ ਨਾਕਾਬੰਦੀ ਦੋਰਾਨ ਦੋ ਵਿਅਕਤੀਆਂ ਨੂੰ ਚਾਰ ਕਿਲੋਂ ਅਫੀਮ ਸਮੇਤ ਗ੍ਰਿਫਤਾਰ ਕਰਨ ਵਿੱਚ ਭਾਰੀ ਸਫਲਤਾ ਹਾਸਲ ਕੀਤੀ ਹੈ ।ਇਸ ਮੋਕੇ ਡੀਐਸਪੀ ਦਫਤਰ ਵਿਖੇ ਕ੍ਰਿਸ਼ਨ ਕੁਮਾਰ ਪਾਂਥੇ ਡੀਐਸਪੀ ਰਾਜਪੁਰਾ ਨੇ ਪ੍ਰੈੱਸ ਕਾਨਫਰੰਸ ਦੋਰਾਨ ਦੱਸਿਆ ਕਿ ਰਾਜਪੁਰਾ ਪੁਲਿਸ ਨੂੰ ਪੱਕੀ ਇਤਲਾਹ ਮਿਲੀ ਸੀ ਕਿ ਕੁਝ ਵਿਅਕਤੀ ਬਾਹਰੋਂ ਅਫੀਮ ਲੈ ਕੇ ਰਾਜਪੁਰਾ ਤੋਂ ਹੋ ਕੇ ਜਾਂਦੇ ਹਨ ਜਿਸ ਦੇ ਅਧਾਰ ‘ਤੇ ਸਿਟੀ ਪੁਲਿਸ ਨੇ ਇੰਚਾਰਜ ਗੁਰਚਰਨ ਸਿੰਘ ਦੀ ਅਗਵਾਈ ਵਿੱਚ ਪੁਲਿਸ ਚੋਂਕੀ ਕਸਤੂਰਬਾ ਦੇ ਇੰਚਾਰਜ ਏਐਸਆਈ ਮਨਜੀਤ ਸਿੰਘ ਨੇ ਸਮੇਤ ਪੁਲਿਸ ਰਾਜਪੁਰਾ ਅੰਬਾਲਾ ਹਾਈਵੇ ‘ਤੇ ਸਥਿਤ ਮਿਡ ਵੇ ਢਾਬਾ ਨੇੜੇ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ ਇਸ ਦੋਰਾਨ ਅੰਬਾਲਾ ਵਾਲੇ ਪਾਸੋਂ ਇਕ ਵਿਅਕਤੀ ਪੈਦਲ ਆਉਂਦਾ ਦਿਖਾਈ ਦਿੱਤਾ ਜਿਸ ਨੇ ਇਕ ਥੈਲਾ ਫੜਿਆ ਹੋਇਆ ਸੀ ।ਜਦੋਂ ਪੁਲਿਸ ਨੇ ਸੱਕ ਪੈਣ ‘ਤੇ ਵਿਅਕਤੀ ਦੇ ਹੱਥ ਵਿੱਚ ਫੜੇ ਥੈਲੇ ਦੀ ਤਲਾਸੀ ਲਈ ਤਾਂ 2 ਕਿਲੋਂ ਅਫੀਮ ਬਰਾਮਦ ਹੋਈ ।ਇਸ ਤਰ੍ਹਾਂ ਪੁਲਿਸ ਚੋਂਕੀ ਬੱਸ ਸਟੈਂਡ ਦੇ ਇੰਚਾਰਜ ਏਐਸਆਈ ਨਰਪਿੰਦਰ ਸਿੰਘ ਗਗਨ ਚੋਂਕ ਰਾਜਪੁਰਾ ਨੇੜੇ ਸਮੇਤ ਪੁਲਿਸ ਪਾਰਟੀ ਮੋਜੂਦ ਸਨ ਤਾਂ ਅੰਬਾਲਾ ਸਾਈਡ ਵਲੋਂ ਇਕ ਵਿਅਕਤੀ ਆਉਂਦਾ ਦਿਖਾਈ ਦਿੱਤਾ ਜਿਸ ਦੀ ਸੱਕ ਪੈਣ ‘ਤੇ ਤਲਾਸੀ ਲਈ ਤਾਂ ਉਸ ਕੋਲੋ ਵੀ 2 ਕਿਲੋ ਅਫੀਮ ਬਰਾਮਦ ਹੋਈ ।ਡੀਐਸਪੀ ਪਾਂਥੇ ਨੇ ਦੱਸਿਆ ਕਿ ਅਫੀਮ ਸਮੇਤ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਹਿਚਾਣ ਅਮਰਜੀਤ ਸਿੰਘ ਪੁੱਤਰ ਰਾਜਪਾਲ ਸਿੰਘ ਵਾਸੀ ਜੰਮੂ ਜਦਕਿ ਦੂਜੇ ਦੀ ਪਹਿਚਾਣ ਰਬਿੰਦਰਾ ਪ੍ਰਸਾਦ ਗੁੁਪਤਾ ਪੁੱਤਰ ਮੈਨੇਜਰ ਪ੍ਰਸਾਦ ਵਾਸੀ ਦਾਰਜੀਲੰਿਗ ਵੈਸਟ ਬੰਗਾਲ ਵਜੋਂ ਹੋਈ ਹੈ ।ਉਨ੍ਹਾਂ ਕਿਹਾਕਿ ਕਾਬੂ ਕੀਤੇ ਗਏ ਦੋਸ਼ੀਆਂ ਨੇ ਅਫੀਮ ਦੀ ਡਲਵਰੀ ਜੰਮੂ ਵਿਖੇ ਦੇਣੀ ਸੀ ਅਤੇ ਉਕਤ ਆਰੋਪੀ ਵੱਖ ਵੱਖ ਬੱਸਾਂ ਰਾਹੀਂ ਜੰਮੂ ਜਾ ਰਹੇ ਸੀ ਜੋ ਕਿ ਰਾਜਪੁਰਾ ਆਉਂਣ ਤੋਂ ਥੋੜੀ ਦੂਰੀ ‘ਤੇ ਪਹਿਲਾ ਹੀ ਬੱਸਾਂ ਚੋਂ ਉਤਰ ਗਏ ਸਨ ।ਡੀਐਸਪੀ ਨੇ ਦੱਸਿਆ ਕਿ ਉਕਤ ਆਰੋਪੀ ਬਰਾਮਦ ਕੀਤੀ ਗਈ ਅਫੀਮ ਨੂੰ ਮੁੱਨਾ ਵਾਸੀ ਦਾਰਜੀਲੰਿਗ ਕੋਲੋ ਲੈ ਕੇ ਆਏ ਸਨ ਅਤੇ ਜੰਮੂ ਵਿਖੇ ਅਫੀਮ ਦੀ ਸਪਲਾਈ ਦੇਣੀ ਸੀ॥ਉਨ੍ਹਾਂ ਦੱਸਿਆ ਕਿ ਬਰਾਮਦ ਕੀਤੀ ਗਈ ਅਫੀਮ ਦੀ ਬਜਾਰੀ ਕੀਮਤ ਲੱਖਾਂ ਰੁਪਏ ਵਿੱਚ ਹੈ ।ਉਨ੍ਹਾਂ ਦੱਸਿਆ ਕਿ ਉਕਤ ਦੋਨੋ ਆਰੋਪੀ ਆਪਸ ਵਿੱਚ ਇਕ ਦੂਜੇ ਨੂੰ ਜਾਣਦੇ ਸਨ ਅਤੇ ਦਾਰਜੀਲੰਿਗ ਦੇ ਮੁਨਾ ਨਾਮਕ ਵਿਅਕਤੀ ਲਈ ਕੰਮ ਕਰਦੇ ਸਨ ।ਰਾਜਪੁਰਾ ਪੁਲਿਸ ਨੇ ਦੋਸ਼ੀਆਂ ਖਿਲਾਫ ਵੱਖ ਵੱਖ ਧਾਰਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ । ਰਾਜਪੁਰਾ ਅਫੀਮ ਸਮੇਤ ਗ੍ਰਿਫਤਾਰ ਕੀਤੇ ਗਏ ਆਰੋਪੀ ਪੁਲਿਸ ਪਾਰਟੀ ਨਾਲ ਦਿਖਾਈ ਦਿੰਦੇ ਹੋਏ ਜਦਕਿ ਬਰਾਮਦ ਕੀਤੀ ਗਈ ਅਫੀਮ ਨੂੰ ਦਿਖਾਉਂਦੇ ਹੋਏ ਡੀਐਸਪੀ ਪਾਂਥੇ ਨਾਲ ਹਨ ਸਿਟੀ ਇੰਚਾਰਜ ਗੁਰਚਰਨ ਸਿੰਘ ਅਤੇ ਹੋਰ
Total Responses : 930