ਪਿੰਡ ਚਨਾਰਥਲ ਕਲਾਂ ਵਿਖੇ ਯੂਥ ਸਪੋਰਟਸ ਕਲੱਬ ਦੀ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਲੱਬ ਮੈਂਬਰ ਤੇ ਸਮੂਹ ਨਗਰ ਨਿਵਾਸੀ।
ਫ਼ਤਹਿਗੜ੍ਹ ਸਾਹਿਬ,9 ਅਕਤੂਬਰ(ਦੀਦਾਰ ਗੁਰਨਾ ) ਪਿੰਡ ਚਨਾਰਥਲ ਕਲਾਂ ਵਿਖੇ ਯੂਥ ਸਪੋਰਟਸ ਕਲੱਬ ਅਤੇ ਸਮੂਹ ਨਗਰ ਨਿਵਾਸੀਆਂ ਦੀ ਭਰਵੀਂ ਮੀਟਿੰਗ ਜਿਸ ਵਿੱਚ ਫੈਸਲਾ ਲਿਆ ਗਿਆ ਕਿ ਹਲਕਾ ਫ਼ਤਿਹਗੜ੍ਹ ਸਾਹਿਬ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਜੀ ਦੀ ਰਹਿਨੁਮਾਈ ਹੇਠ ਯੂਥ ਸਪੋਰਟਸ ਕਲੱਬ ਤੇ ਸਮੂਹ ਨਗਰ ਨਿਵਾਸੀ ਪਿੰਡ ਚਨਾਰਥਲ ਕਲਾਂ ਵੱਲੋਂ 18 ਅਕਤੂਬਰ ਤੋਂ 20 ਅਕਤੂਬਰ ਤੱਕ ਪਿੰਡ ਚਨਾਰਥਲ ਕਲਾਂ ਵਿਖੇ ਦੁਸਹਿਰਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਟੂਰਨਾਮੈਂਟ ਦੇ ਪ੍ਰਬੰਧਕਾਂ ਨੇ ਦੱਸਿਆ ਕਿ 18 ਅਕਤੂਬਰ ਨੂੰ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਤੇ ਤਾਸ਼ ਸੀਪ ਦੇ ਮੁਕਾਬਲੇ ਕਰਵਾਏ ਜਾਣਗੇ ਤੇ 19 ਅਕਤੂਬਰ ਤੇ 20 ਅਕਤੂਬਰ ਨੂੰ ਵਾਲੀਬਾਲ ਤੇ ਕਬੱਡੀ ਦੇ ਮੈਚ ਕਰਵਾਏ ਜਾਣਗੇ। ਉਨਾਂ ਦੱਸਿਆ ਕਿ ਟੂਰਨਾਮੈਂਟ ਦੇ ਅੰਤਿਮ ਦਿਨ ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਜੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਨਗੇ। ਇਸ ਮੈਂਬਰ ਬਲਾਕ ਸੰਮਤੀ ਲਖਵਿੰਦਰ ਸਿੰਘ ਲੱਖੀ, ਗੁਰਪ੍ਰੀਤ ਸਿੰਘ ਬਾਵਾ, ਪਰਮਜੀਤ ਸਿੰਘ ਠੇਕੇਦਾਰ, ਅਵਤਾਰ ਸਿੰਘ ਠੇਕੇਦਾਰ, ਇੰਦਰਪਾਲ ਸਿੰਘ, ਨੰਬਰਦਾਰ ਜਗਦੀਪ ਸਿੰਘ, ਗੁਰਕ੍ਰਿਪਾਲ ਸਿੰਘ ਕੁੱਕੂ, ਪਰਮਵੀਰ ਸਿੰਘ ਟਿਵਾਣਾ, ਕ੍ਰਿਸ਼ਨ ਲਾਲ,ਕਾਕਾ ਅੰਗਦ ਸਿੰਘ, ਮਨਦੀਪ ਸਿੰਘ ਨੀਟਾ, ਦਿਲਬਾਗ ਸਿੰਘ ਨੀਟਾ, ਗੁਰਸੇਵਕ ਸਿੰਘ ਸੋਨੀ, ਪ੍ਰਦੀਪ ਸਿੰਘ ਠੇਕੇਦਾਰ, ਜਸਵਿੰਦਰ ਸਿੰਘ ਜੱਸ,ਮਾਸਟਰ ਚਰਨਜੀਤ ਸਿੰਘ, ਕਰਮਜੀਤ ਸਿੰਘ, ਮਾਸਟਰ ਕੁਲਵੰਤ ਸਿੰਘ,ਬਘਰੀਅਤ ਸਿੰਘ, ਗੁਰਜੀਤ ਸਿੰਘ, ਮਨਪ੍ਰੀਤ ਸਿੰਘ, ਹਰਿੰਦਰ ਸਿੰਘ ਸੂਬੇਦਾਰ, ਗੁਰਿੰਦਰ ਸਿੰਘ, ਗੁਰਜੀਤ ਸਿੰਘ, ਅਵਤਾਰ ਸਿੰਘ ਕੰਗ, ਰਛਪਾਲ ਸਿੰਘ,ਜਗਵੀਰ ਸਿੰਘ ਜੱਗੀ, ਸਰਬਜੀਤ ਸਿੰਘ, ਗੁਰਤੇਜ ਸਿੰਘ, ਤੇਜਿੰਦਰ ਸਿੰਘ, ਸਵਰਨਦੀਪ ਸਿੰਘ ਰਿੱਠਾ, ਹਰਮਨਦੀਪ ਜੱਤੀ,ਸਿੰਮੂ ਟਿਵਾਣਾ,ਭਿੰਦਰ ਟਿਵਾਣਾ,ਜੀਤ ਸਿੰਘ, ਪ੍ਰਦੀਪ ਸਿੰਘ,ਮੇਜ਼ਰ ਸਿੰਘ, ਬਹਾਦਰ ਸਿੰਘ ਆਦਿ ਹਾਜ਼ਰ ਸਨ।