ਲੁਧਿਆਣਾ 8 ਅਕਤੂਬਰ 2018 - ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਸਮਾਜ ਸੇਵੀ ਸੰਸਥਾ ਰੀਫੋਕਸ ਫਾਊਡੇਸ਼ਨ ਇੰਡੀਆ ਦੇ ਸਹਿਯੋਗ ਨਾਲ ਅੱਜ ਮਾਨਸਿਕ ਸਿਹਤ ਉਪਰ ਇੱਕ ਦਿਨਾਂ ਵਰਕਸ਼ਾਪ ਕਰਵਾਈ । ਇਹ ਵਰਕਸ਼ਾਪ ਵਿਸ਼ਵ ਮਾਨਸਿਕ ਸਿਹਤ ਦਿਵਸ ਦੇ ਸੰਦਰਭ ਵਿੱਚ ਕਰਵਾਈ ਗਈ। ਵਿਸ਼ਵ ਸਿਹਤ ਸੰਗਠਨ ਨੇ ਇਸ ਸਾਲ ਦਾ ਥੀਮ 'ਬਦਲਦੇ ਸੰਸਾਰ ਵਿੱਚ ਨੌਜਵਾਨ ਅਤੇ ਮਾਨਸਿਕ ਸਿਹਤ' ਰੱਖਿਆ ਹੈ । ਇਸ ਸਮਾਗਮ ਦੀ ਪ੍ਰਧਾਨਗੀ ਲੁਧਿਆਣਾ ਦੇ ਜ਼ਿਲ•ਾ ਸੈਸ਼ਨ ਜੱਜ ਸ. ਗੁਰਬੀਰ ਸਿੰਘ ਨੇ ਕੀਤੀ । ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਪੀਏਯੂ ਦੇ ਰਜਿਸਟਰਾਰ ਡਾ. ਰਾਜਿੰਦਰ ਸਿੰਘ ਸਿੱਧੂ ਸ਼ਾਮਲ ਹੋਏ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਡਾ. ਗੁਰਪ੍ਰੀਤ ਕੌਰ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਲੁਧਿਆਣਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ । ਇਸ ਤੋਂ ਬਿਨਾਂ ਲੁਧਿਆਣਾ ਦੇ ਆਸ ਪਾਸ ਦੇ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ, ਪੁਲਿਸ ਅਧਿਕਾਰੀ ਅਤੇ ਪੀਏਯੂ ਦੇ ਫੈਕਲਟੀ ਮੈਂਬਰ ਵੱਡੀ ਗਿਣਤੀ ਵਿੱਚ ਇਸ ਸਮਾਗਮ ਵਿੱਚ ਹਾਜ਼ਰ ਸਨ ।
ਰੀਫੋਕਸ ਫਾਊਡੇਸ਼ਨ ਦੇ ਪ੍ਰਧਾਨ ਡਾ. ਡੀ ਜੇ ਸਿੰਘ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਕਿਹਾ ਕਿ ਵਰਤਮਾਨ ਸਮਾਜ ਸੱਭਿਆਚਾਰ ਦੁੱਖ ਦੀ ਸਥਿਤੀ ਵਿੱਚੋਂ ਗੁਜ਼ਰ ਰਿਹਾ ਹੈ । ਸਾਡੀ ਅਕਾਦਮਿਕ ਪੜ•ਾਈ ਦੇ ਸਿਲੇਬਸ ਵਿੱਚੋਂ ਮਾਨਸਿਕ ਸਿਹਤ ਦੇ ਅਧਿਐਨ ਦੀ ਕੋਈ ਵਿਵਸਥਾ ਨਹੀਂ ਹੈ । ਇੱਥੋਂ ਤੱਕ ਕਿ ਆਪਣੀ ਮਾਨਸਿਕ ਦਸ਼ਾ ਬਾਰੇ ਗੱਲ ਕਰਨਾ ਅੱਜ ਵੀ ਇੱਕ ਬੰਦਿਸ਼ ਗਿਣਿਆ ਜਾਂਦਾ ਹੈ । ਇਹ ਵਰਕਸ਼ਾਪ ਇਸ ਦਿਸ਼ਾ ਵਿੱਚ ਵਿਚਾਰ-ਵਟਾਂਦਰੇ ਦਾ ਇੱਕ ਮੰਚ ਹੈ । ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਲੁਧਿਆਣਾ ਦੇ ਜ਼ਿਲ•ਾ ਸੈਸ਼ਨ ਜੱਜ ਸ. ਗੁਰਬੀਰ ਸਿੰਘ ਨੇ ਮਾਨਸਿਕ ਸਿਹਤ ਨੂੰ ਸਮੁੱਚੇ ਤੌਰ ਤੇ ਸਿਹਤ ਦਸ਼ਾ ਦਾ ਇੱਕ ਹਿੱਸਾ ਕਿਹਾ । ਉਹਨਾਂ ਇਹ ਵੀ ਕਿਹਾ ਕਿ ਭਾਰਤ ਮਾਨਸਿਕ ਅਸਾਵੇਂਪਣ ਦਾ ਗੜ• ਬਣਦਾ ਜਾ ਰਿਹਾ ਹੈ । ਇਸੇ ਲਈ ਸਮਾਜਿਕ ਜੁਰਮਾਂ ਅਤੇ ਨਸ਼ਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ । ਪੀਏਯੂ ਨੇ ਇਸ ਕਾਨਫਰੰਸ ਨੂੰ ਕਰਵਾਉਣ ਦੀ ਜੋ ਪਹਿਲਕਦਮੀ ਕੀਤੀ ਹੈ । ਉਸ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ ।
ਪੀਏਯੂ ਦੇ ਰਜਿਸਟਰਾਰ ਡਾ. ਰਾਜਿੰਦਰ ਸਿੰਘ ਸਿੱਧੂ ਨੇ ਆਪਣੇ ਭਾਸ਼ਣ ਵਿੱਚ ਪੰਜਾਬੀ ਸਮਾਜ ਦੀ ਅਜੋਕੀ ਮਾਨਸਿਕ, ਸਮਾਜਿਕ ਅਤੇ ਆਰਥਿਕ ਦਸ਼ਾ ਉਪਰ ਰੋਸ਼ਨੀ ਪਾਈ ਅਤੇ ਇਹ ਵੀ ਕਿਹਾ ਕਿ ਅਸੀਂ ਭਟਕਾਅ ਵੱਲ ਵਧ ਰਹੇ ਹਾਂ । ਮਾਨਸਿਕ ਦਸ਼ਾ ਨੂੰ ਸੁਧਾਰ ਕੇ ਸਮਾਜ ਨੂੰ ਸਿਰਜਣਾਤਮਕ ਪਾਸੇ ਲਿਜਾਇਆ ਜਾ ਸਕਦਾ ਹੈ । ਡਾ. ਗੁਰਪ੍ਰੀਤ ਕੌਰ ਨੇ ਦਬਾਵਾਂ ਵਿੱਚ ਕੰਮ ਕਰਦੇ ਸਮਾਜ ਨੂੰ ਆਪਣੀ ਮਾਨਸਿਕ ਸਿਹਤ ਪ੍ਰਤੀ ਸੁਚੇਤ ਕਰਦਿਆਂ ਕਈ ਨੁਕਤੇ ਸਾਂਝੇ ਕੀਤੇ । ਪੀਏਯੂ ਦੇ ਪ੍ਰੋਫੈਸਰ ਡਾ. ਸਰਬਜੀਤ ਸਿੰਘ ਨੇ ਬਹੁਤ ਸਾਰੇ ਐਸੇ ਨੁਕਤਿਆਂ ਉਪਰ ਗੱਲ ਕੀਤੀ ਜਿਨ•ਾਂ ਨਾਲ ਇਕੱਲਤਾ ਦੀ ਥਾਂ ਸਮੂਹਿਕਤਾ ਵਧਾ ਕੇ ਸਮਾਜ ਅਤੇ ਵਿਅਕਤੀ ਦੀ ਮਾਨਸਿਕ ਸਿਹਤ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ ।
ਪੈਨਲ ਵਿਚਾਰ-ਚਰਚਾ ਵਿੱਚ ਬਹੁਤ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ । ਨਾਲ ਹੀ ਪੁਲਿਸ ਅਧਿਕਾਰੀਆਂ ਨੇ ਵੀ ਆਪਣੀਆਂ ਸਥਿਤੀਆਂ ਬਾਰੇ ਚਾਨਣਾ ਪਾਉਂਦਿਆਂ ਇਸ ਵਰਕਸ਼ਾਪ ਨੂੰ ਲਾਹੇਵੰਦ ਕਦਮ ਕਿਹਾ । ਅੰਤ ਵਿੱਚ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਗੁਰਿੰਦਰ ਕੌਰ ਸਾਂਘਾ ਨੇ ਸਭ ਦਾ ਧੰਨਵਾਦ ਕੀਤਾ । ਉਹਨਾਂ ਤੋਂ ਬਿਨਾਂ ਡਾ. ਸੁਰਿੰਦਰ ਸਿੰਘ ਕੁੱਕਲ, ਡਾ. ਮਨਜੀਤ ਸਿੰਘ, ਡਾ. (ਮਿਸਿਜ਼) ਗੁਲਾਟੀ ਅਤੇ ਡਾ. ਸ਼ੰਮੀ ਕਪੂਰ ਵਿਸ਼ੇਸ਼ ਤੌਰ ਤੇ ਇਸ ਵਿਚਾਰ ਗੋਸ਼ਟੀ ਵਿੱਚ ਹਾਜ਼ਰ ਸਨ ।