ਚੰਡੀਗੜ੍ਹ, 8 ਅਕਤੂਬਰ 2018 : ਪੰਜਾਬ ਸਰਕਾਰ ਵਲੋਂ ਸੂਬੇ ਵਿਚਚਲਾਈ ਗਈ ਤੰਦਰੁਸਤ ਮੁਹਿੰਮ ਤਹਿਤ ਪੇਂਡੂ ਵਿਕਾਸ ਅਤੇਪੰਚਾਇਤ ਵਿਭਾਗ ਵਲੋਂ ਵੀ ਚਾਲੂ ਮਾਲੀ ਸਾਲ ਵਿੱਚ ਮਨਰੇਗਾਸਕੀਮ ਅਧੀਨ ਪੰਚਾਇਤੀ ਜ਼ਮੀਨਾ ਤੇ ਹੁਣ ਤੱਕ ਲਗਭਗ20 ਲੱਖ ਪੌਦੇ ਲਗਾਏ ਗਏ ਹਨ।
ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਮੰਤਰੀ ਸ. ਤ੍ਰਿਪਤਰਾਜਿੰਦਰ ਸਿੰਘ ਬਾਜਵਾ ਨੇ ਅੱਜ ਇੱਥੇ ਇਸ ਸਬੰਧੀਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਵਲੋਂ ਇਸ ਮੁਹਿੰਮਤਹਿਤ ਲਗਭਗ 7909 ਏਕੜ ਪੰਚਾਇਤੀ ਰਕਬਾ ਪੌਦਿਆਂਅਧੀਨ ਲਿਆਂਦਾ ਗਿਆ ਹੈ।ਉਹਨਾਂ ਕਿਹਾ ਕਿ ਵਿਭਾਗ ਨੂੰਇਹ ਸਖ਼ਤ ਹਿਦਾਇਤਾਂ ਦਿੱਤੀਆਂ ਗਈਆਂ ਹਨ ਕਿ ਲਾਏਗਏ ਪੌਦਿਆਂ ਦੀ ਪੂਰੀ ਤਰਾਂ ਦੇਖ ਭਾਲ ਕੀਤੀ ਜਾਵੇ ਤਾਂ ਕਿਇਹ ਪੌਦੇ ਮਰ ਨਾ ਜਾਣ।
ਸ. ਬਾਜਵਾ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਤੰਦਰੁਸਤਪੰਜਾਬ ਮਿਸ਼ਨ ਦੇ ਤਹਿਤ ਮਿਲਾਵਟੀ ਸਮਾਨ ਅਤੇ ਨਸ਼ਿਆਂ ਦੇਖਿਲਾਫ ਛੇੜੀ ਮੁਹਿੰਮ ਦੇ ਨਾਲੋ ਨਾਲ ਸਾਡੇ ਵਾਤਾਵਰਣ ਅਤੇਆਬੋ ਹਵਾ ਨੂੰ ਸਾਫ ਸੁਥਰਾ ਬਣਾਉਣ ਲਈ ਸੂਬੇ ਭਰ ਵਿਚਪੌਦੇ ਲਗਾਉਣ ਦੀ ਵਿਆਪਕ ਮੁਹਿੰਮ ਅਰੰਭੀ ਗਈ ਹੈ।ਉਨ੍ਹਾਂਕਿ ਸਰਕਾਰ ਵਲੋਂ ਸਿਰਫ ਲਗਾਏ ਹੀ ਨਹੀਂ ਜਾਣਗੇ ਬਲਕਿਇੰਨਾਂ ਨੂੰ ਪਾਲਣ ਲਈ ਪਾਣੀ ਦੇਣ ਅਤੇ ਸੰਭਾਲਣ ਲਈਵਿਸੇਸ਼ ਉਪਰਾਲੇ ਕੀਤੇ ਜਾ ਰਹੇ ਹਨ।
ਉਹਨਾਂ ਦੱਸਿਆ ਕਿ ਇਸ ਮੁਹਿੰਮ ਦੇ ਅਧੀਨ ਟਾਹਲੀ, ਟੁਨ,ਕਿੱਕਰ, ਖੈਰ, ਬਰਮਾ ਨੀਮ, ਬੋਹਰ, ਈਮਲੀ, ਬੋਤਲ ਬਰਸ਼,ਅਰਜਨ, ਜਾਮੂਨ, ਅਮਰੂਦ, ਪਿੱਪਲ, ਮਲਬਰੀ, ਸੁਖਚੈਨ, ,ਅੰਬ, ਕਦਮ, ਸੁਹਨਜ਼ਨਾ, ਹਬਿਸਕਸ, ਬੋਗਨਵਿਲਾ, ਬੇਰੀ,ਕਨੇਰ, ਗੁਲਮੋਹਰ ਅਤੇ ਧਰੇਕ ਆਦਿ ਕਿਸਮਾਂ ਦੇ ਰੁੱਖਲਗਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਇਸਤੋਂ ਇਲਾਵਾ ਪਿੰਡਾਂ ਵਿੱਚ ਬਾਕੀਸਾਂਝੀਆਂ ਥਾਵਾਂ ਜਿਵੇਂ ਕਿ ਸਕੂਲ, ਸ਼ਮਸ਼ਾਨ ਘਾਟ ਅਤੇ ਪੇਂਡੂਜਲ ਘਰ ਆਦਿ ‘ਤੇ ਹੁਣ ਤੱਕ ਲਗਭਗ 9 ਲੱਖ ਪੌਦੇ ਲਗਾਏਜਾ ਸੱਕੇ ਹਨ।
ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੇਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤੋਂ ਇਲਾਵਾਅਗਲੇ ਸਾਲ ਪੌਦੇ ਲਗਾਉਣ ਲਈ ਹੁਣ ਤੋਂ ਹੀ ਤਿਆਰੀ ਕੀਤੀਜਾ ਰਹੀ ਹੈ ਅਤੇ ਨਰੇਗਾ ਅਧੀਨ 79.70 ਲੱਖ ਪੌਦਿਆਂ ਦੀਨਰਸਰੀ ਤਿਆਰ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਸ ਕੰਮ ਵਿਚ ਸਮਾਜ ਸੇਵੀ ਸੰਸਥਾਵਾਂ ਦਾਵੀ ਯੋਗਦਾਨ ਲਿਆ ਜਾ ਰਿਹਾ ਹੈ।ਜਿਸ ਦੇ ਤਹਿਤ ਜ਼ਿਲਾਜਲੰਧਰ ਵਿੱਚ ਪਿੰਡ ਸੀਚੇਵਾਲ ਵਿੱਚ ਬਾਬਾ ਬਲਬੀਰ ਸਿੰਘਸੀਚੇਵਾਲ ਦੀ ਨਿਗਰਾਨੀ ਵਿੱਚ ਪੰਚਾਇਤੀ/ਡੀ.ਐਫ.ਓ.ਰਾਹੀਂ ਪੰਜ ਲੱਖ ਪੌਦਿਆਂ ਦੀ ਨਰਸਰੀ ਤਿਆਰ ਕੀਤੀ ਜਾਰਹੀ ਹੈ।