ਸੰਕੇਤਕ ਤਸਵੀਰ
ਅੰਮ੍ਰਿਤਸਰ, 26 ਸਤੰਬਰ 2018 - ਲੜਕੀਆਂ ਨੂੰ ਥੋੜ੍ਹਾ ਸੱਭਿਅਕ ਗਿਆਨ ਦੇਣ ਦੇ ਉਪਰਾਲੇ ਵਜੋਂ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਵੱਲੋਂ ਮੈਡੀਕਲ ਸਟੂਡੈਂਟਸ ਲਈ ਡ੍ਰੈਸ ਕੋਡ ਲਾਗੂ ਕਰ ਦਿੱਤਾ ਗਿਆ ਹੈ । ਹੁਣ ਕਾਲਜ ਵਿਚ ਟੀ ਸ਼ਰਟ, ਜੀਨ, ਕੈਪਰੀ ਅਤੇ ਸਕਰਟਸ ਉਤੇ ਪਾਬੰਦੀ ਲਾ ਦਿੱਤੀ ਗਈ ਹੈ।
ਕਾਲਜ ਵੱਲੋਂ ਜਾਰੀ ਪੱਤਰ ਵਿਚ ਆਖਿਆ ਗਿਆ ਹੈ ਕਿ ਵੇਖਣ ਵਿਚ ਆਇਆ ਹੈ ਕਿ ਕੁੜੀਆਂ ਟੀ ਸ਼ਰਟ, ਜੀਨ, ਕੈਪਰੀ ਅਤੇ ਸਕਰਟਸ ਪਾ ਕੇ ਆਉਂਦੀਆਂ ਹਨ ਜੋ ਵੇਖਣ ਵਿਚ ਸੱਭਿਅਕ ਨਹੀਂ ਲੱਗਦਾ। ਇਸ ਲਈ ਵਿਦਿਆਰਥਣਾਂ ਸਲਵਾਰ ਕਮੀਜ਼ ਪਹਿਨ ਕੇ ਕਾਲਜ ਆਉਣ। ਜੇਕਰ ਕੋਈ ਵਿਦਿਆਰਥੀ ਇਨ੍ਹਾਂ ਹੁਕਮਾਂ ਦੀ ਪਾਲਨਾ ਨਹੀਂ ਕਰਦਾ ਤਾਂ ਸਬੰਧਤ ਵਿਭਾਗ ਨੂੰ ਇਸ ਦੀ ਸ਼ਿਕਾਇਤ ਕੀਤੀ ਜਾਵੇ।
ਕਾਲਜ ਵੱਲੋਂ ਜਾਰੀ ਆਡਰ ਦੀ ਕਾਪੀ :-