ਜਲੰਧਰ, 25 ਸਤੰਬਰ 2018 - ਜਲੰਧਰ ਦੇ ਮਸ਼ਹੂਰ ਇਲਾਕੇ ਜੋਤੀ ਚੌਕ 'ਚ ਮੰਗਲਵਾਰ ਸਵੇਰੇ ਇੱਕ ਫੌਕਸਵੈਗਨ ਕਾਰ ਨੇ ਰਸਤੇ ਜਾਂਦੀ ਔਰਤ ਨੂੰ ਕੁਚਲ ਦਿੱਤਾ, ਜਿਸਦੀ ਮੌਕੇ 'ਤੇ ਹੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਕਾਰ ਵੀ ਇੱਕ ਔਰਤ ਹੀ ਚਲਾ ਰਹੀ ਸੀ। ਜਿਸ ਤੋਂ ਕਾਰ ਸੰਭਲੀ ਨਹੀਂ ਅਤੇ ਬੇਕਾਬੂ ਕਾਰ ਹੋਰਨਾਂ ਵਾਹਨਾਂ 'ਚ ਟੱਕਰਾਂ ਮਾਰਦੀ ਰਸਤੇ 'ਤੇ ਪੈਦਲ ਜਾ ਰਹੀ ਇਸ ਔਰਤ 'ਤੇ ਜਾ ਚੜ੍ਹੀ।
ਇਸ ਹਾਦਸੇ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆ ਗਈ ਹੈ, ਜਿਸ 'ਚ ਦੇਖਿਆ ਗਿਆ ਹੈ ਕਿ ਕਿਵੇਂ ਮਹਿਲਾ ਡਰਾਈਵਰ ਨੇ ਪਹਿਲਾਂ ਤਾਂ ਕਈ ਗੱਡੀਆਂ ਨੂੰ ਆਪਣੀ ਚਪੇਟ 'ਚ ਲਿਆ ਤੇ ਬਾਅਦ 'ਚ ਇਕ ਔਰਤ ਨੂੰ ਵੀ ਕੁਚਲ ਦਿੱਤਾ।
ਮੌਕੇ 'ਤੇ ਪੁੱਜੀ ਪੁਲਸ ਨੇ ਮਹਿਲਾ ਡਰਾਈਵਰ ਨੂੰ ਆਪਣੀ ਹਿਰਾਸਤ 'ਚ ਲੈ ਲਿਆ ਸੀ।