← ਪਿਛੇ ਪਰਤੋ
ਵਿਧਾਇਕ ਹਰਦਿਆਲ ਸਿੰਘ ਕੰਬੋਜ਼
ਰਾਜਪੁਰਾ , 23 ਸਤੰਬਰ (ਦੀਦਾਰ ਗੁਰਨਾ )- ਹਲਕਾ ਵਿਧਾਇਕ ਰਾਜਪੁਰਾ ਹਰਦਿਆਲ ਸਿੰਘ ਕੰਬੋਜ਼ ਨੇ ਕੱਲ ਸ਼ਾਮ ਬਲਾਕ ਸੰਮਤੀ ਅਤੇ ਜਿਲਾ ਪ੍ਰੀਸ਼ਦ ਦੀਆਂ ਚੋਣਾਂ ਦੇ ਨਤੀਜਿਆਂ ਦੇ ਐਲਾਨ ਉਪਰੰਤ ਗੱਲਬਾਤ ਕਰਦਿਆਂ ਕਿਹਾ ਕਿ ਬਲਾਕ ਸੰਮਤੀ ਅਤੇ ਜਿਲਾ ਪ੍ਰੀਸ਼ਦ ਦੀਆਂ ਚੋਣਾਂ ਵਿੱਚ ਰਾਜਪੁਰਾ ਹਲਕੇ ਵਿੱਚ ਲੋਕਾਂ ਵਲੋਂ ਦਿੱਤੇ ਵੱਡੇ ਸਮੱਰਥਨ ਦਾ ਉਹ ਦਿਲੋਂ ਧੰਨਵਾਦ ਕਰਦੇ ਹਨ । ਉਹਨਾਂ ਨੇ ਕਿਹਾ ਕਿ ਕਾਂਗਰਸ ਦੇ ਉਮੀਦਵਾਰਾਂ ਨੇ ਇਨਾਂ ਚੋਣਾਂ ਵਿੱਚ ਹਲਕਾ ਰਾਜਪੁਰਾ ਵਿੱਚ ਪੈਂਦੀਆਂ ਜ਼ਿਲਾ ਪ੍ਰੀਸ਼ਦ ਦੀਆ 3 ਸੀਟਾਂ ਵਿੱਚੋਂ 3 ਅਤੇ ਬਲਾਕ ਸੰਮਤੀ ਦੀਆ 21 ਵਿੱਚੋ 21 ਸੀਟਾਂ ਉੱਤੇ ਕਾਂਗਰਸ ਦੇ ਉਮੀਦਵਾਰਾਂ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ ਅਤੇ ਹਲਕੇ ਦੇ ਵੋਟਰਾਂ ਨੇ ਕਾਂਗਰਸ ਸਰਕਾਰ ਵਲੋਂ ਆਪਣੇ ਡੇਢ ਸਾਲ ਦੇ ਕੀਤੇ ਵਿਕਾਸ ਦੇ ਕੰਮਾਂ ਉੱਤੇ ਆਪਣੀ ਮੋਹਰ ਲਗਾਈ ਹੈ । ਉਨਾਂ ਅੱਗੇ ਕਿਹਾ ਕਿ ਇਨਾਂ ਚੋਣਾਂ ਨੂੰ ਪੂਰੀ ਪਾਰਦਰਸ਼ਤਾ ਨਾਲ ਕਰਵਾਇਆ ਗਿਆ ਅਤੇ ਕਿਸੇ ਕਿਸਮ ਦਾ ਕੋਈ ਧੱਕਾ ਨਹੀਂ ਕੀਤਾ ਗਿਆ ਅਤੇ ਸਾਰੀ ਚੋਣ ਪ੍ਰਕਿਰਿਆ ਸ਼ਾਂਤੀ ਪੂਰਵਕ ਨੇਪਰੇ ਚਾੜ੍ਹੀ ਗਈ ਹੈ।
Total Responses : 108