ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿੱਚ ਜੇਤੂ ਉਮੀਦਵਾਰਾਂ ਨੂੰ ਸਨਮਾਨਿਤ ਕਰਦੇ ਹੋਏ ਵਿਧਾਇਕ ਕੁਲਜੀਤ ਸਿੰਘ ਨਾਗਰਾ
ਫ਼ਤਹਿਗੜ੍ਹ ਸਾਹਿਬ,23 ਸਤੰਬਰ(ਦੀਦਾਰ ਗੁਰਨਾ ) ਪਿਛਲੇ ਦਿਨੀਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਹੋਈਆਂ ਚੋਣਾਂ ਵਿੱਚ ਜ਼ਿਲ੍ਹਾ ਪ੍ਰੀਸ਼ਦ ਜੋਨ ਮਾਧੋਪੁਰ ਤੋਂ ਕਾਂਗਰਸ ਪਾਰਟੀ ਦੀ ਜੇਤੂ ਉਮੀਦਵਾਰ ਪਲਵਿੰਦਰ ਕੌਰ ਨਾਗਰਾ ਤੇ ਬਲਾਕ ਸੰਮਤੀ ਜੋਨ ਖਾਨਪੁਰ ਤੋਂ ਜਸਵੀਰ ਕੌਰ ਨਾਗਰਾ ਤੇ ਬਲਾਕ ਸੰਮਤੀ ਜੋਨ ਤਲਾਣੀਆਂ ਰੁਲਰ ਤੋਂ ਗੁਰਮੁੱਖ ਸਿੰਘ ਤਲਾਣੀਆਂ ਨੂੰ ਚੋਣਾਂ ਵਿੱਚ ਜਿੱਤਣ ਤੇ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਵਧਾਈ ਦਿੰਦਿਆਂ ਸਨਮਾਨਿਤ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਨਾਗਰਾ ਨੇ ਕਿਹਾ ਕਿ ਲੋਕ ਅਕਾਲੀ ਦਲ ਦੇ ਗੁੰਮਰਾਹਕੁੰਨ ਪ੍ਰਚਾਰ 'ਚ ਪ੍ਰਚਾਰ ਨਹੀਂ ਆਏ ਸਗੋਂ ਲੋਕਾਂ ਨੇ ਸਰਕਾਰ ਦੇ ਕੰਮਾਂ ਤੇ ਮੋਹਰ ਲਾ ਕੇ ਅਕਾਲੀਆਂ ਦੇ ਗੁੰਮਰਾਹਕੁੰਨ ਪ੍ਰਚਾਰ ਨੂੰ ਨਕਾਰਿਆ ਹੈ ਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ ਹੁੰਝਾ ਫ਼ੇਰ ਜਿੱਤ ਹਾਸਲ ਕੀਤੀ ਹੈ। ਇਸ ਦੌਰਾਨ ਬੀਬੀ ਮਨਦੀਪ ਕੌਰ ਨਾਗਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਆਪਣੇ ਡੇਢ਼ ਸਾਲ ਦੇ ਕਾਰਜਕਾਲ ਦੌਰਾਨ ਕੲੀ ਵਾਅਦੇ ਪੂਰੇ ਕੇ ਦਿਖਾਏ ਹਨ, ਜਿਨ੍ਹਾਂ ਬਾਰੇ ਲੋਕ ਚੰਗੀ ਤਰ੍ਹਾਂ ਵਾਕਫ ਹਨ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸ਼ਾਹਬਾਜ਼ ਸਿੰਘ ਨਾਗਰਾ, ਭੁਪਿੰਦਰ ਸਿੰਘ ਬਧੌਛੀ, ਰਾਜਿੰਦਰ ਸਿੰਘ ਜਖਵਾਲੀ,ਬੂਟਾ ਸਿੰਘ ਹਰਲਾਲਪੁਰ, ਹਰਿੰਦਰਪਾਲ ਸਿੰਘ ਨਾਗਰਾ, ਜਗਜੀਤ ਸਿੰਘ ਨਾਗਰਾ ਆਦਿ ਹਾਜ਼ਰ ਸਨ।