ਚੰਡੀਗੜ੍ਹ, 23 ਸਤੰਬਰ 2018 - ਚੰਡੀਗੜ੍ਹ 'ਚ ਇਕ 23 ਸਾਲਾ ਨੌਝਵਾਨ ਨੂੰ ਜਨਤਕ ਤੌਰ 'ਤੇ ਸ਼ਰਾਬ ਪੀਣ ਲਈ 10 ਦਿਨ ਦੀ ਕੈਦ ਕੱਟਣੀ ਹੋਵੇਗੀ।
ਅਦਾਲਤ ਨੇ ਲਲਿਤ ਕੁਮਾਰ ਨਾਮੀ ਨੌਜਵਾਨ ਨੂੰ ਪੰਜਾਬ ਪੁਲਿਸ ਐਕਟ ਦੇ ਸੈਕਸ਼ਨ ਸੈਕਸ਼ਨ 68 (1) (B) ਤੇ ਆਈ.ਪੀ.ਸੀ ਦੀ ਧਾਰਾ 510 ਤਹਿਤ ਸਜ਼ਾ ਸੁਣਾਈ। ਅਦਾਲਤ ਵੱਲੋਂ ਮੁਲਜ਼ਮ ਨੂੰ ਇੱਕ ਹਜ਼ਾਰ 10 ਰੁਪਏ ਦਾ ਜ਼ੁਰਮਾਨਾ ਵੀ ਅਦਾ ਕਰਨ ਦਾ ਹੁਕਮ ਹੋਇਆ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹਾਲ ਹੀ ਚੰਡੀਗੜ੍ਹ ਪੁਲੀਸ ਨੂੰ ਹੁਕਮ ਦਿੱਤਾ ਸੀ ਕਿ ਜੋ ਲੋਕ ਖੁੱਲ੍ਹੇ ਵਿਚ ਸ਼ਰਾਬ ਪੀਣ , ਉਨ੍ਹਾਂ ਨਾਲ ਸਖਤੀ ਵਰਤੀ ਜਾਏ।
ਇਹ ਘਟਨਾ 8 ਸਤੰਬਰ ਸ਼ਾਮ ਦੀ ਸੀ ਜਦੋਂ ਨੌਜਵਾਨ ਨੂੰ ਚੰਡੀਗੜ੍ਹ ਕਲੱਬ ਦੀ ਪਾਰਕਿੰਗ ਵਿਚ ਸ਼ਰਾਬ ਪੀ ਰਿਹਾ ਸੀ। ਪੂਰੀ ਜਾਂਚ ਦੇ ਬਾਅਦ, ਅਦਾਲਤ ਵਿਚ ਚਲਾਨ ਪੇਸ਼ ਕੀਤਾ ਗਿਆ ਸੀ।