ਜੇਤੂ ਉਮੀਦਵਾਰਾਂ ਵਰਿੰਦਰਬੀਰ ਸਿੰਘ ਕਾਜੀਚੱਕ ਆਦਿ ਨੂੰ ਵਧਾਈ ਦਿੰਦੇ ਸਰਪੰਚ ਸਿਮਰਜੀਤ ਸਿੰਘ ਭੈਣੀ, ਸਰਬਜੀਤ ਸਿੰਘ ਡਲੀਰੀ ਆਦਿ
ਹਰਜਿੰਦਰ ਸਿੰਘ ਗੋਲ੍ਹਣ
ਭਿੱਖੀਵਿੰਡ 22 ਸਤੰਬਰ 2018 -ਬਲਾਕ ਭਿੱਖੀਵਿੰਡ ਦੇ 24 ਜੋਨਾਂ ਤੋਂ ਬਲਾਕ ਸੰਮਤੀ ਮੈਂਬਰ ਚੁਣਨ ਲਈ ਕਾਂਗਰਸ ਪਾਰਟੀ ਵੱਲੋਂ ਆਪਣੇ ਖੜ੍ਹੇ ਕੀਤੇ ਗਏ ਉਮੀਦਵਾਰਾਂ ਵਿਚੋਂ 19 ਉਮੀਦਵਾਰ ਬਿਨ੍ਹਾ ਮੁਕਾਬਲੇ ਜੇਤੂ ਚੁਣੇ ਗਏ, ਉਥੇ ਬਾਕੀ 5ਜੋਨਾਂ ਤੋਂ ਬਲਾਕ ਸੰਮਤੀ ਮੈਂਬਰ ਚੁਣਨ ਲਈ ਕਰਵਾਈਆਂ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਸਾਰੇ ਉਮੀਦਵਾਰ ਹੂੰਝਾ ਫੇਰ ਜਿੱਤ ਪ੍ਰਾਪਤ ਕਰਨ ਵਿਚ ਸਫਲ ਰਹੇ, ਜਦੋਂ ਕਿ ਵਿਰੋਧੀ ਪਾਰਟੀ ਅਕਾਲੀ ਦਲ ਤੇ ਆਜਾਦ ਉਮੀਦਵਾਰਾਂ ਵਿਚੋਂ ਇਕ ਵੀ ਉਮੀਦਵਾਰ ਸਫਲ ਨਹੀ ਹੋ ਸਕਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਬਲਾਕ ਸੰਮਤੀ ਜੋਨ ਬਾਸਰਕੇ ਤੋਂ ਕਾਂਗਰਸ ਪਾਰਟੀ ਉਮੀਦਵਾਰ ਵਰਿੰਦਰਬੀਰ ਸਿੰਘ ਕਾਜੀਚੱਕ 1877 ਵੋਟਾਂ ਹਾਸਲ ਕਰਕੇ ਜੇਤੂ ਰਹੇ, ਜਦੋਂ ਕਿ ਅਕਾਲੀ ਦਲ ਉਮੀਦਵਾਰ ਹਰਪ੍ਰੀਤ ਸਿੰਘ ਨੂੰ 9 ਵੋਟਾਂ ਮਿਲੀਆਂ ਅਤੇ ਬਲਾਕ ਸੰਮਤੀ ਜੋਨ ਡੱਲ ਤੋਂ ਕਾਂਗਰਸ ਉਮੀਦਵਾਰ ਪ੍ਰਤਾਪ ਸਿੰਘ 1392 ਵੋਟਾਂ ਹਾਸਲ ਕਰਕੇ ਜੇਤੂ ਰਹੇ, ਜਦੋਂ ਕਿ ਅਕਾਲੀ ਦਲ ਦੇ ਕੇਵਲ ਸਿੰਘ ਨੂੰ 27 ਵੋਟਾਂ ਮਿਲੀਆਂ ਅਤੇ ਬਲਾਕ ਸੰਮਤੀ ਜੋਨ ਮਾੜੀ ਗੋਰ
ਸਿੰਘ ਤੋਂ ਕਾਂਗਰਸੀ ਉਮੀਦਵਾਰ ਕਰਮਜੀਤ ਕੌਰ 1898 ਵੋਟਾਂ ਹਾਸਲ ਕਰਕੇ ਜੇਤੂ ਰਹੇ, ਜਦੋਂ ਕਿ ਅਕਾਲੀ ਦਲ ਉਮੀਦਵਾਰ ਨਰਿੰਦਰ ਕੌਰ ਨੂੰ 26 ਵੋਟਾਂ ਮਿਲੀਆਂ ਅਤੇ ਬਲਾਕ ਸੰਮਤੀ ਜੋਨ ਦਿਆਲਪੁਰਾ ਤੋਂ ਕਾਂਗਰਸੀ ਉਮੀਦਵਾਰ ਰਣਜੀਤ ਸਿੰਘ 1463 ਵੋਟਾਂ ਹਾਸਲ ਕਰਕੇ ਜੇਤੂ ਰਹੇ, ਜਦੋਂ ਕਿ ਅਕਾਲੀ ਦਲ ਦੇ ਮਨਜਿੰਦਰ ਸਿੰਘ ਨੂੰ 28 ਵੋਟਾਂ ਮਿਲੀਆਂ ਅਤੇ ਬਲਾਕ ਸੰਮਤੀ ਜੋਨ ਮਨਿਆਲਾ ਜੈ ਸਿੰਘ ਤੋਂ ਤਿਕੋਣੇ ਮੁਕਾਬਲੇ ‘ਚ ਕਾਂਗਰਸੀ ਉਮੀਦਵਾਰ
ਸੁਖਵਿੰਦਰ ਸਿੰਘ 1125 ਵੋਟਾਂ ਹਾਸਲ ਕਰਕੇ ਜੇਤੂ ਰਹੇ, ਜਦੋਂ ਕਿ ਵਿਰੋਧੀ ਆਜਾਦ ਉਮੀਦਵਾਰ ਨਿਸ਼ਾਨ ਸਿੰਘ ਨੂੰ 237 ਵੋਟਾਂ ਤੇ ਅਕਾਲੀ ਦਲ ਦੇ ਪਰਮਜੀਤ ਸਿੰਘ ਨੂੰ 18 ਵੋਟਾਂ ਹੀ ਮਿਲੀਆਂ। ਜੇਤੂ ਰਹੇ ਕਾਂਗਰਸੀ ਉਮੀਦਵਾਰਾਂ ਵਰਿੰਦਰਬੀਰ ਸਿੰਘ ਕਾਜੀਚੱਕ, ਪ੍ਰਤਾਪ ਸਿੰਘ, ਕਰਮਜੀਤ ਕੌਰ, ਰਣਜੀਤ ਸਿੰਘ, ਸੁਖਵਿੰਦਰ ਸਿੰਘ ਨੂੰ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੰਦਿਆਂ ਸਰਪੰਚ ਸਿਮਰਜੀਤ ਸਿੰਘ ਭੈਣੀ, ਸੀਨੀਅਰ ਕਾਂਗਰਸੀ ਆਗੂ ਬਲਜੀਤ ਸਿੰਘ
ਚੂੰਗ, ਸਤਰਾਜ ਸਿੰਘ ਮਰਗਿੰਦਪੁਰਾ, ਸਰਬਜੀਤ ਸਿੰਘ ਡਲੀਰੀ, ਨੰਬਰਦਾਰ ਕਰਤਾਰ ਸਿੰਘ ਬਲ੍ਹੇਰ, ਗੁਲਸ਼ਨ ਅਲਗੋਂ, ਬਖਸੀਸ ਸਿੰਘ ਦਰਿਆ, ਹਰਦਿਆਲ ਸਿੰਘ ਬਾਸਰਕੇ, ਸਰਪੰਚ ਸੁੱਖ ਹੰੁਦਲ, ਸਰਵਨ ਸਿੰਘ ਹੰੁਦਲ, ਸੁਖਬੀਰ ਸਿੰਘ ਉਦੋਕੇ, ਪੀ.ਏ ਗੁਰਬੀਰ ਸਿੰਘ, ਗੁਰਸੇਵਕ ਸਿੰਘ ਸਿੱਧੂ, ਗੁਰਬੀਰ ਸਿੰਘ ਮੱਲੀ, ਜਥੇਦਾਰ ਕਸ਼ਮੀਰ ਸਿੰਘ, ਕੁਲਵਿੰਦਰ ਸਿੰਘ ਭੈਣੀ, ਹਰਪਾਲ ਸਿੰਘ ਚੂੰਗ ਆਦਿ ਨੇ ਆਖਿਆ ਕਿ ਬਲਾਕ ਸੰਮਤੀ ਚੋਣਾਂ ‘ਚ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਉਮੀਦਵਾਰਾਂ ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕਰਕੇ ਵਿਰੋਧੀਆਂ ਦੇ ਹੌਸਲੇ ਢਹਿ-ਢੇਰੀ ਕਰ ਦਿੱਤੇ ਹਨ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ‘ਚ ਕਾਂਗਰਸ ਪਾਰਟੀ ਦਾ ਜੇਤੂ ਅਕਸ਼ ਵਿਖਾ ਦਿੱਤਾ ਹੈ।