ਪਿੰਡ ਮਛਰਾਏ ਕਲਾਂ ਵਿਖੇ ਪੰਚਾਇਤੀ ਚੋਣਾਂ ਦੇ ਸਬੰਧ ਵਿਚ ਜੋਨ ਦੀ ਭਰਵੀਂ ਮੀਟਿੰਗ ਕਰਦੇ ਹੋਏ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਹਲਕੇ ਦੀ ਲੀਡਰਸ਼ਿਪ ਨਾਲ।
ਅਮਲੋਹ, 18 ਅਗਸਤ,(ਦੀਦਾਰ ਗੁਰਨਾ ) ਸ਼੍ਰੋਮਣੀ ਅਕਾਲੀ ਦਲ ਆ ਰਹੀਆਂ ਜਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਤੇ ਪੰਚਾਇਤੀ ਚੋਣਾਂ ਲੜਨ ਲਈ ਪੂਰੀ ਤਰਾਂ ਤਿਆਰ ਹੈ। ਇਹਨਾ ਚੋਣਾਂ ਵਿਚ ਕਾਂਗਰਸ ਸਰਕਾਰ, ਪ੍ਰਸ਼ਾਸਨਿਕ ਅਧਿਕਾਰੀਆਂ ਤੇ ਜੇਕਰ ਕਿਸੇ ਵੀ ਕਾਂਗਰਸੀ ਵਰਕਰ ਜਾਂ ਆਗੂ ਨੇ ਕਿਸੇ ਕਿਸਮ ਦੀ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸ਼੍ਰੌਮਣੀ ਅਕਾਲੀ ਦਲ ਉਹਨਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਸ਼੍ਰੌਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਪਿੰਡ ਮਛਰਾਏ ਕਲਾਂ ਵਿਚ ਸੰੰਮਤੀ ਜੋਨ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਇਹਨਾਂ ਚੋਣਾਂ ਵਿਚ ਕਿਸੇ ਵੀ ਕਾਂਗਰਸੀ ਨੂੰ ਧਾਂਦਲੀ ਨਹੀਂ ਕਰਨ ਦਿੱਤੀ ਜਾਵੇਗੀ। ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਚੋਣਾਂ ਪੂਰੀ ਅਮਨ ਸ਼ਾਤੀ ਨਾਲ ਲੜੀਆਂ ਜਾਣਗੀਆਂ ਜੇਕਰ ਕਿਸੇ ਵੀ ਕਾਂਗਰਸੀ ਨੇ ਅਮਨ ਸ਼ਾਤੀ ਨੂੰ ਆਪਣੇ ਹੱਥ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਤਾਂ ਸ਼੍ਰੌਮਣੀ ਅਕਾਲੀ ਦਲ ਇਟ ਦਾ ਜਵਾਬ ਪੱਥਰ ਨਾਲ ਦਿੱਤਾ ਜਾਵੇਗਾ। ਉਹਨਾਂ ਮੀਟਿੰਗ ਵਿੱਚ ਇਕੱਤਰ ਅਕਾਲੀ ਵਰਕਰਾਂ ਤੇ ਆਗੂਆਂ ਨੂੰ ਇਹ ਚੋਣਾਂ ਬਿਨਾ ਕਿਸੇ ਡਰ ਭੈਅ ਤੋਂ ਲੜਨ ਦੀ ਅਪੀਲ ਵੀ ਕੀਤੀ। ਉੇਹਨਾਂ ਕਿਹਾ ਕਿ ਇਹ ਪੰਚਾਇਤੀ ਚੋਣਾਂ ਸ਼੍ਰੌਮਣੀ ਅਕਾਲੀ ਦਲ ਵੱਡੇ ਫਰਕ ਨਾਲ ਜਿੱਤੇਗਾ ਕਿਉਂਕਿ ਲੋਕਾਂ ਵਿੱਚ ਕਾਂਗਰਸ ਸਰਕਾਰ ਆਪਣੀ ਸਾਖ ਗਵਾ ਚੁੱਕੀ ਹੈ ਤੇ ਹਰ ਵਰਗ ਕਾਂਗਰਸ ਸਰਕਾਰ ਤੋਂ ਦੁਖੀ ਹੋ ਚੁੱਕਾ ਹੈ ਜਿਸ ਲਈ ਲੋਕ ਵੱਡੀ ਪੱਧਰ ਤੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਰਹੇ ਹਨ। ਅੱਜ ਇਸ ਮੀਟਿੰਗ ਵਿੱਚ ਪਿੰਡ ਰਾਜਗੜ੍ਹ ਛੰਨਾ, ਹਿੰਮਤਗੜ੍ਹ ਛੰਨਾ, ਮਛਰਾਈ ਖੁਰਦ, ਮਛਰਾਏ ਕਲਾਂ, ਰੁੜਕੀ ਤੇ ਭਾਂਬਰੀ ਦੇ ਅਕਾਲੀ ਵਰਕਰ ਤੇ ਆਗੂ ਹਾਜਰ ਹੋਏ। ਇਸ ਮੌਕੇ ਤੇ ਸੰਮਤੀ ਮੈਂਬਰ ਨਿਰਭੈ ਸਿੰਘ ਵਿਰਕ ਤੇ ਯੂਥ ਆਗੂ ਹਰਿੰਦਰ ਸਿੰਘ ਸੇਖੌਂ ਦੀ ਅਗਵਾਈ ਵਿਚ ਸਮੁੱਚੀਆਂ ਸੰਗਤਾਂ ਵੱਲੋਂ ਹਲਕੇ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਜੱਥੇ ਹਰੀ ਸਿੰਘ ਵਿਰਕ, ਸਰਕਲ ਪ੍ਰਧਾਨ ਹਰਿੰਦਰ ਸਿੰਘ ਦੀਵਾ, ਜੱਥੇ ਹਰਬੰਸ ਸਿੰਘ ਬਡਾਲੀ, ਸਾਬਕਾ ਚੇਅਰਮੈਨ ਜਤਿੰਸਦਰ ਸਿੰਘ ਚੈਰੀ ਭਾਂਬਰੀ, ਜੱਥੇ ਸ਼ਰਧਾ ਸਿੰਘ ਛੰਨਾ, ਇੰਦਰਜੀਤ ਸਿੰਘ ਵਿਰਕ, ਸੁਰਜੀਤ ਸਿੰਘ, ਰੇਸ਼ਮ ਸਿੰਘ ਛੰਨਾ, ਡਾ ਗੁਲਜਾਰ ਸਿੰਘ ਛੰਨਾ, ਬਲਜੀਤ ਸਿੰਘ ਸਾਬਕਾ ਸਰਪੰਚ, ਜੱਥੇ ਬਲਵਿੰਦਰ ਸਿੰਘ ਰੁੜਕੀ, ਸਤਨਾਮ ਸਿੰਘ ਛੰਨਾ, ਜੱਥੇ ਕੁਲਦੀਪ ਸਿੰਘ ਮਛਰਾਈ, ਕੁਸ਼ਲਿਆ ਦੇਵੀ ਸਰਪੰਚ, ਅੰਮ੍ਰਿਤ ਸਿੰਘ, ਸੁਖਦੇਵ ਸਿੰਘ, ਬੀਰ ਸਿੰਘ ਫੋਜੀ, ਸੁਖਚੈਨ ਸਿੰਘ ਦੀਵਾ, ਜਗਪਾਲ ਸਿੰਘ ਛੰਨਾ, ਗੁਰਮੀਤ ਸਿੰਘ ਸਾਬਕਾ ਸਰਪੰਚ ਭਾਬਰੀ, ਜਰਨੈਲ ਸਿੰਘ ਸਾਬਕਾ ਸਰਪੰਚ, ਗੁਰਪ੍ਰੀਤ ਸਿੰਘ ਰੁੜਕੀ, ਸ਼ੇਰ ਸਿੰਘ ਮਛਾਰਈ, ਪਵਿੱਤਰ ਸਿੰਘ, ਰਣਜੀਤ ਸਿੰਘ, ਰਛਪਾਲ ਸਿੰਘ ਫੌਜੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਜੋਨ ਦੇ ਅਕਾਲੀ ਵਰਕਰ ਤੇ ਆਗੂ ਹਾਜਰ ਸਨ।