ਮਾਨਸਾ, 17 ਅਗਸਤ 2018 - ਬੀਤੀ 13 ਅਗਸਤ ਤੋਂ ਸੋਸ਼ਲ ਮੀਡੀਆ 'ਤੇ ਇਕ ਸੰਦੇਸ਼ ਵਾਇਰਲ ਹੋ ਰਿਹਾ ਹੈ ਜਿਸ ਵਿਚ ਇੱਕ 17 ਸਾਲਾ ਨਬਾਲਗ ਲੜਕੀ ਦੇ ਲਾਪਤਾ ਹੋ ਜਾਣ ਦੀ ਸੂਚਨਾ ਦਿੱਤੀ ਗਈ । ਇਹ ਲੜਕੀ ਬਾਸਕਟਬਾਲ ਦੀ ਖਿਡਾਰਣ ਹੈ ਤੇ ਪਿੰਡ ਭੀਖੀ, ਮਾਨਸਾ ਦੀ ਰਹਿਣ ਵਾਲੀ ਹੈ। ਉਸਦੇ ਪਰਿਵਾਰ ਵਾਲਿਆਂ ਵੱਲੋਂ ਸੋਸ਼ਲ ਮੀਡੀਆ 'ਤੇ ਪੋਸਟ ਪਾਈ ਗਈ ਕਿ ਉਨ੍ਹਾਂ ਦੀ ਬੱਚੀ ਘਰੋਂ ਰੋਜ਼ਾਨਾ ਦੀ ਤਰ੍ਹਾ Practice ਲਈ ਭਿੱਖੀ ਸਰਕਾਰੀ ਸਕੈਂਡਰੀ ਸਕੂਲ ਸਵੇਰੇ 5:30 ਵਜੇ ਚਲੀ ਗਈ ਪਰ ਉਹ ਗਰਾਂਉਡ ਨਹੀ ਪਹੁੰਚੀ ਸੀ ।
ਬਾਬੂਸ਼ਾਹੀ ਡਾਟ ਕਾਮ ਨੇ ਜਦੋਂ ਇਸ ਲਾਪਤਾ ਲੜਕੀ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ 36 ਘੰਟਿਆਂ ਬਾਅਦ ਹੀ ਲੜਕੀ ਮਿਲ ਗਈ ਸੀ। ਘਰੋਂ ਨੱਸ ਜਾਣ ਦਾ ਕਾਰਨ ਜਦੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਲੜਕੀ ਪਵਿੱਤਰ ਕੌਰ ਆਪਣੇ ਸਗੇ ਭਰਾ ਨਾਲ ਪਿਛਲੇ ਡੇਢ ਸਾਲ ਤੋਂ ਨੋਕ ਝੋਕ ਕਾਰਨ ਬੋਲਣਾ ਬੰਦ ਕਰ ਚੁੱਕੀ ਹੈ ਤੇ ਹੁਣ ਜਦੋਂ ਦੋਹਾਂ ਭੈਣ ਭਾਈ ਵਿਚਕਾਰ ਤਕਰਾਰ ਵਧ ਗਈ ਤਾਂ ਉਨ੍ਹਾਂ ਦੀ ਲੜਕੀ ਖੇਡਣ ਗਈ ਆਪਣੀ ਸੰਗਰੂਰ ਰਹਿੰਦੀ ਸਹੇਲੀ ਕੋਲ ਚਲੀ ਗਈ। ਉਨ੍ਹਾਂ ਦੱਸਿਆ ਕਿ ਬੱਚੀ ਬਿਲਕੁਲ ਠੀਕ ਠਾਕ ਹੈ ਤੇ ਉਸਨੂੰ ਸਮਝਾ ਕੇ ਘਰ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਫੇਸਬੁੱਕ ਤੇ ਵਟਸਐਪ ਦੀ ਪੋਸਟ ਅੱਗੇ ਦੀ ਅੱਗੇ ਦੇਖ ਲੋਕ ਉਨ੍ਹਾਂ ਨੂੰ ਫੋਨ ਕਰਕੇ ਬੱਚੀ ਬਾਰੇ ਪੁੱਛ ਰਹੇ ਨੇ।