ਪਟਿਆਲਾ, 21 ਜੁਲਾਈ 2018 - ਭਗਵਾਨ ਜਗਨਨਾਥ ਰਥ ਯਾਤਰਾ ਸਮਿਤੀ (ਰਜਿ.) ਪਟਿਆਲਾ ਵੱਲੋਂ ਸ਼ਿਵ ਸੈਨਾ ਹਿੰਦੁਸਤਾਨ ਦੇ ਸਹਿਯੋਗ ਦੇ ਨਾਲ ਸ਼ਹਿਰ ਚ ਪਹਿਲਾ ਵਾਰ ਭਗਵਾਨ ਜਗਨਨਾਥ ਪੁਰੀ ਧਾਮ ਅਨੁਸਾਰ ਭਗਵਾਨ ਸ੍ਰੀ ਜਗਨਨਾਥ ਰਥ ਯਾਤਰਾ ਕੱਢੀ ਗਈ ਹੈ। ਸ਼ਹਿਰ ਵਿਚੋ ਕੱਢੀ ਗਈ ਰਥ ਯਾਤਰਾ ਤੋਂ ਪਹਿਲਾ ਹੋਈ ਭਾਰੀ ਬਾਰਿਸ਼ ਦੇ ਬਾਵਜੂਦ ਇਸ ਵਿਸ਼ਾਲ ਸ਼ੋਭਾ ਯਾਤਰਾ ਨੂੰ ਧੂਮਧਮ ਦੇ ਨਾਲ ਕੱਢਿਆ ਗਿਆ ਹੈ। ਇਸ ਰਥ ਯਾਤਰਾ ਦੀ ਸ਼ੁਰੂਆਤ ਸਾਬਕਾ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪ੍ਰਨੀਤ ਕੌਰ ਅਤੇ ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਮੁਖ ਸ਼੍ਰੀ ਪਵਨ ਕੁਮਾਰ ਗੁਪਤਾ ਵਲੋਂ ਵਿਸ਼ੇਸ਼ ਤੌਰ ਤੇ ਪਹੁੰਚ ਕੇ ਭਗਵਾਨ ਜਗਨਨਾਥ ਦੀ ਆਰਤੀ ਕਰਕੇ ਛੱਪਣ ਭੋਗ ਲਗਾ ਕੇ ਆਰਤੀ ਕੀਤੀ ਗਈ ਅਤੇ ਉਸ ਤੋਂ ਬਾਅਦ ਹੀ ਰਥਯਾਤਰਾ ਸ਼ੁਰੂ ਕੀਤੀ ਗਈ ਹੈ। ਇਸ ਰਥ ਯਾਤਰਾ ਦਾ ਪਟਿਆਲਾ ਸ਼ਿਹਰ ਵਾਸਿਆਂ ਵਲੋਂ ਸਵਾਗਤ ਕੀਤਾ ਗਿਆ ਹੈ।
ਇਸ ਰਥ ਯਾਤਰਾ ਦੀ ਸ਼ੁਰੂਆਤ ਤੋਂ ਪਹਿਲਾਂ ਵਿਸ਼ੇਸ਼ ਤੌਰ ਤੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ, ਨਗਰ ਨਗਮ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿਟੂ, ਡਿਪਟੀ ਮੇਅਰ ਵਿਨਤੀ ਸੰਗਰ, ਉਨਾ ਦੇ ਪਤੀ ਸੌਨੂੰ ਸੰਗਰ ਅਤੇ ਵੱਡੀ ਗਿਣਤੀ ਚ ਸ਼ਿਹਰ ਦੀਆਂ ਪ੍ਰਸਿਧ ਸ਼ਖਸਿਅਤਾ ਵਲੋ ਪਹੁੰਚ ਕੇ ਭਗਵਾਨ ਜਗਨਨਾਥ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਗਿਆ ਹੈ। ਇਹ ਰਥ ਯਾਤਰਾ ਸ੍ਰੀ ਕਾਲੀ ਮਾਤਾ ਮੰਦਿਰ ਦੇ ਪਿਛਲੇ ਪਾਸੇ ਨਜ਼ਦੀਕ ਸ਼ੇਰਾ ਵਾਲਾ ਗੇਟ ਤੋਂ ਸ਼ੁਰੂ ਕਰਕੇ, ਟੀ.ਵੀ. ਹਸਪਤਾਲ ਰੋਡ, ਲਾਹੋਰੀ ਗੇਟ, ਆਰੀਆ ਸਮਾਜ, ਤ੍ਰਿਵੇਣੀ ਚੌਂਕ, ਸਰਹੰਦੀ ਬਾਜਾਰ, ਦਰਸ਼ਨੀ ਗੇਟ, ਸੀਤਲਾ ਮਾਤਾ ਮੰਦਿਰ, ਗੁੜ ਮੰਡੀ, ਬਜਾਜਾ ਬਾਜ਼ਾਰ, ਕਿੱਲਾਂ ਚੌਂਕ, ਅਦਾਲਤ ਬਾਜ਼ਾਰ, ਧਰਮਪੁਰਾ ਬਾਜ਼ਾਰ ਤੋਂ ਹੁੰਦੇ ਹੋਏ ਸ਼ੇਰਾ ਵਾਲਾ ਗੇਟ ਵਿਖੇ ਸਮਾਪਤ ਕੀਤੀ ਗਈ ਹੈ। ਇਸ ਮੌਕੇ ਭਗਵਾਨ ਜਗਨਨਾਥ ਦਾ ਗੁਣਗਾਨ ਕੀਤਾ ਗਿਆ ਤੇ ਆਰਤੀ ਕਰ ਕੇ ਭਗਵਾਨ ਨੂੰ ਛਪਣ ਭੋਗ ਲਗਾਇਆ ਗਿਆ ਹੈ।
ਇਸ ਰਥ ਯਾਤਰਾ ਸਬੰਧੀ ਸੰਮਤੀ ਦੇ ਪ੍ਰਧਾਨ ਬੋਬੀ ਕੰਪਾਨੀ ਨੇ ਜਾਣਕਾਰੀ ਦਿੰਦੀਆ ਦਸਿਆ ਕਿ ਇਹ ਰਥ ਯਾਤਰਾ ਭਗਵਾਨ ਜਗਨਨਾਥ ਪੁਰੀ ਧਾਮ ਅਨੁਸਾਰ ਕੱਢੀ ਗਈ ਹੈ। ਇਸ ਵਾਰ ਭਗਵਾਨ ਜਗਨਨਾਥ ਦੀ ਰਥ ਯਾਤਰਾ ਸਮੇਂ ਵੀ ਮੌਸਮ ਵਾਰ-ਵਾਰ ਕਰਟਵ ਲੈਂਦਾ ਰਿਹਾ ਹੈ ਉਸੇ ਤਰਾ ਪਟਿਆਲਾ ਵਿਖੇ ਪੈ ਰਹੀ ਅਤ ਦੀ ਗਰਮੀ ਤੋਂ ਰਾਹਤ ਦਵਾਉਂਦੇ ਹੋਏ ਬਾਰਿਸ਼ ਹੋਈ ਹੈ। ਭਾਰੀ ਬਾਰਿਸ਼ ਦੇ ਬਾਵਜੂਦ ਭਗਤਾਂ ਦੇ ਉਤਸ਼ਾਹ ਚ ਕੋਈ ਘਾਟ ਨਹੀਂ ਹੋਈ ਬਲਕੀ ਭਗਤਾਂ ਵਲੋਂ ਭਾਰੀ ਬਾਰਿਸ਼ ਦੇ ਬਾਵਜੂਦ ਇਸ ਰਥ ਯਾਤਰਾ ਨੂੰ ਜਾਰੀ ਰੱਖਿਆ ਜੋ ਕਿ ਖਿਚ ਦਾ ਕੇਂਦਰ ਬਨੀ ਰਹੀ ਹੈ।ਰਥ ਯਾਤਰਾ ਦੇ ਸਵਾਗਤ ਲਈ ਪਟਿਆਲਾ ਵਾਸੀਆ ਵਲੋ ਲੰਗਰ ਲਗਾਏ ਗਏ ਹਨ ਅਤੇ ਸ਼ਹਿਰ ਚ ਵੱਖ-ਵੱਖ ਥਾਵਾਂ ਤੇ ਭਗਵਾਨ ਜਗਨਨਾਥ ਜੀ ਦੀ ਆਰਤੀ ਕਰਦੇ ਹੋਏ ਭੋਗ ਲਗਾਏ ਗਏ ਹਨ।
ਇਸ ਮੌਕੇ ਪਟਿਆਲਾ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਵਲੋਂ ਵਧ ਚੜ ਕੇ ਹਿੱਸਾ ਲਿਆ ਗਿਆ ਹੈ, ਜਿਨਾ ਨੇ ਰਥ ਯਾਤਰਾ ਦੇ ਲਈ ਕਈ ਤਰਾਂ ਦੇ ਕਾਰਜ ਕੀਤਾ ਗਏ ਹਨ। ਇਸ ਮੌਕੇ ਭਗਵਾਨ ਜਗਨਨਾਥ ਰਥ ਯਾਤਰਾ ਸਮਿਤੀ (ਰਜਿ.) ਪਟਿਆਲਾ ਤੋਂ ਨਵਦੀਪ ਬਾਂਸਲ, ਰਾਕੇਸ਼ ਅਰੋੜਾ, ਰਾਧੇ ਗੋਇਲ, ਸੰਜੇ ਕੰਬੋਏ, ਕਰਨਦੀਪ ਸਿੰਗਲਾ, ਰਾਕੇਸ਼ ਮੁੰਜਾਲ ਤੇ ਸ਼ਿਵ ਸੈਨਾ ਹਿੰਦੁਸਤਾਨ ਦੇ ਰਵਿੰਦਰ ਸਿੰਗਲਾ, ਰਾਜੇਸ਼ ਕੌਸ਼ਿਕ, ਸਵਰਾਜ ਘੁੰਮਣ, ਸ਼ਮਾਕਾਂਤ ਪਾਂਡੇ, ਵਿਨੀਤ ਸਹਿਗਲ, ਕ੍ਰਿਸ਼ਨ ਕੁਮਾਰ ਬਿੱਟੂ, ਪੰਡਿਤ ਬਦਰੀ ਪ੍ਰਸਾਦ, ਅਸ਼ੌਕ ਖੱਤਰੀ, ਰੇਨੂੰ, ਅਮਨ ਬਹਿਲ ਸਮੇਤ ਹੋਰ ਮੈਂਬਰ ਵੀ ਹਾਜ਼ਰ ਰਹੇ