ਚੰਡੀਗੜ੍ਹ, 20 ਜੁਲਾਈ,2018 : ਪੰਜਾਬ ਯੁਨਿਵਰਸਿਟੀ ਦੇ ਅਲੂਮਨਾਈ ਰਿਲੇਸ਼ੰਸ ਡਿਪਾਰਟਮੇਨਟ ਨੇ ਸੇਂਟਰ ਫਾਰ ਪੁਲਿਸ ਐਡਮਿਨਿਸਟ੍ਰੇਸ਼ਨ (ਸੀਪੀਏ) ਦੇ ਸਹਿਯੋਗ ਤੋਂ ਮੰਨੀ ਪ੍ਰਮੰਨੀ ਡਾਕੂਮੇਂਟਰੀ ਮੇਕਰ ਬੀਨੂੰ ਰਾਜਪੂਤ ਦੁਆਰਾ ਨਿਰਦੇਸ਼ਤ ਡਾਕੂਮੇਂਟਰੀ ‘ਵਾਲ ਆਫ ਵੈਲਰ ਏ ਟ੍ਰਿਬਿਯੂਟ ਟੂ ਮਾਰਟਰਸ‘ ਦੀ ਸਕ੍ਰੀਨਿੰਗ ਇਵਨਿੰਗ ਸਟਡੀਜ ਡਿਪਾਰਮੇਂਟ ਵਿਚ ਆਯੋਜਤ ਕੀਤੀ ਗਈ । ਇਸ 30 ਮਿੰਟ ਦੀ ਡਾਕਯੁਮੈਂਟਰੀ ਦਾ ਆਨੰਦ ਯੁਨਿਵਰਸਿਟੀ ਦੇ ਵਿਦਿਆਰਥੀਆਂ, ਪ੍ਰੋਫੇਸਰਾਂ, ਪੁਲਸਕਰਮਿਆਂ, ਆਰਟ ਦੇ ਚਾਹਵਾਨ ਸਹਿਤ ਵਾਇਸ ਚਾਂਸਲਰ ਪ੍ਰੋਫੇਸਰ ਅਰੁਣ ਗ੍ਰੋਵਰ, ਨਾਰਥ ਜੋਨ ਕਲਚਰ ਸੇਂਟਰ ਦੇ ਨਿਦੇਸ਼ਕ ਸ਼੍ਰੀ ਸੌਭਾਗਿਆਵਰਧਨ, ਚੰਡੀਗੜ੍ਹ ਸੰਗੀਤ ਨਾਟਕ ਐਕੇਡਮੀ ਦੇ ਚੈਅਰਮੇਨ ਸ਼੍ਰੀ ਕਮਲ ਅਰੌੜਾ, ਸੀਆਰਪੀਐਫ ਦੇ ਆਈਜੀ ਸ਼੍ਰੀ ਸਤਪਾਲ ਕਪੂਰ, ਆਈਟੀਬੀਪੀ, ਚੰਡੀਗੜ੍ਹ ਦੇ ਡਿਪਟੀ ਕਮਾਂਡਡੇਂਟ ਸ਼੍ਰੀ ਵਿਕਰਮ ਸਿੰਘ, ਬੀਐਸਐਫ ਵੈਸਟਰਨ ਕਮਾਂਡ ਦੇ ਆਈਜੀ ਸ਼੍ਰੀ ਅਭਿਨਵ ਕੁਮਾਰ, ਚੰਡੀਗੜ੍ਹ ਦੇ ਡੀਆਈਜੀ ਡਾਕਟਰ ਉਪੀ ਮਿਸ਼ਰਾ ਸਹਿਤ ਹੋਣ ਮਾਣਯੋਗ ਵਿਅਕਤਿਆਂ ਨੇ ਲਿਆ ।
ਡਾਕਯੂਮੈਂਟਰੀ ਮੁਲ ਰੁਪ ਤੋਂ ਸੇਂਟ੍ਰਲ ਆਰਮਡ ਪੁਲਿਸ ਫੋਰਸ ਅਤੇ ਸਟੇਟ ਪੁਲਿਸ ਫੋਰਸਿਸ ਦੀ ਕਾਰਜਪ੍ਰਣਾਲੀ ਨੂੰ ਦਰਸ਼ਾਉਂਦਾ ਹੈ ਜੋ ਕਿ ਭਾਰਤੀ ਸੇਨਾ ਤੋਂ ਬਿਲਕੁਲ ਅੱਲ਼ਗ ਹੈ । ਭਾਰਤ ਸਰਕਾਰ ਦੇ ਹੋਮ ਮਿਨਿਸਟ੍ਰੀ ਦੇ ਹੇਠ ਬਣੀ ਇਹ ਫਿਲਮ ਸ਼ਹੀਦਾਂ ਦੇ ਪਰਿਵਾਰ ਵਾਲਿਆਂ ਦੀ ਪੀੜਾ ਅਤੇ ਸਭ ਤੋਂ ਮਹਤਵਪੁਰਣ ਉਨ੍ਹਾਂ ਦੇ ਜੋਸ਼ ਨੂੰ ਉਜਾਗਰ ਕਰਦਾ ਹੈ ਜੋ ਕਿ ਆਪਣਿਆਂ ਨੂੰ ਖੌਣ ਤੋਂ ਬਾਅਦ ਵੀ ਦੇਸ਼ ਦੇ ਲਈ ਨਿਰੰਤਰ ਜੀਵਿਤ ਹੈ । ਫਿਲਮ ਵਿਚ ਦੋ ਪੁਲਸਕਰਮਿਆਂ ਦੇ ਸ਼ਹਾਦਤ ਨੂੰ ਦਰਸ਼ਾਇਆ ਗਿਆ ਹੈ ਜਿਸ ਵਿਚ ਪਹਿਲਾ 23 ਸਾਲ ਦਾ ਸ਼ੋਰਿਆ ਚਕਰ ਜੈਤੂ ਯੁਮਨਾਨਗਰ ਦਾ ਰੋਕੀ ਸੀ ਜੋ ਕਿ 59 ਬੀਐਸਐਫ ਵਿਚ ਕੰਮ ਕਰਦਾ ਸੀ ਅਤੇ ਕਸ਼ਮੀਰ ਵਿਚ ਅਪਣੇ ਬਿਨਾ ਹਤਿਆਰ ਦੇ 44 ਜਵਾਨਾਂ ਨੂੰ ਡਿਯੂਟੀ ਵਿਚ ਲੈ ਕੇ ਜਾ ਰਿਹਾ ਸੀ ਅਤੇ ਅੱਤਵਾਦਿਆਂ ਤੋਂ ਬਚਾਉਂਦਾ ਸ਼ਹੀਦ ਹੋ ਗਿਆ ਸੀ ਜਦਕਿ ਦੂਜਾ ਜੈਐਂਡਕੇ ਪੁਲਿਸ ਦਾ 30 ਸਾਲ ਦਾ ਸਬ ਇੰਸਪੇਕਟਰ ਅਲਤਾਫ ਦਾਰ ਅਹਿਮਦ ਇਨਕਾਉਂਟਰ ਵਿਚ ਸਹੀਦ ਹੋ ਗਿਆ ਸੀ ।
ਬੀਨੂ, ਜੋ ਕਿ ਯੁਨਿਵਰਸਿਟੀ ਦੇ ਫਿਲੋਸਫੀ ਵਿਭਾਗ ਦੀ ਸਾਬਕਾ ਵਿਦਿਆਰਥਣ ਰਹਿ ਚੁਕੀ ਹੈ ਨੇ ਦਸਿਆ ਕਿ ਸ਼ੂਟਿੰਗ ਦੇ ਦੌਰਾਨ ਇਕ ਰਿਸਰਚ ਹੇਠ ਉਸਨੇ ਪਾਇਆ ਕਿ 1947 ਤੋਂ ਹੁਣ ਤਕ ਲਗਭਗ 36 ਹਜਾਰ ਪੁਲਸਕਰਮੀ ਭਾਵੇਂ ਉਹ ਸਰਹਦਾਂ ਤੇ ਹੋਣ ਜਾਂ ਫਿਰ ਦੇਸ਼ ਦੇ ਆਂਤਰਿਕ ਮੁੱਦਿਆਂ ਤੋਂ ਜੁਝ ਰਹੇ ਸਨ, ਸ਼ਹੀਦ ਹੋ ਚੁਕੇ ਹਨ । ਬੀਨੂ ਨੇ ਦਸਿਆ ਕਿ ਇਨ੍ਹਾਂ ਪੁਲਸਕਰਮੀਆਂ ਨੇ ਇਸ ਪੂਰੇ ਦੇਸ਼ ਨੰੂ ਅਪਣਾ ਪਰਿਵਾਰ ਮਾਣਿਆ ਹੈ ਅਤੇ ਅਪਣੇ ਸੇਵਾਵਾਂ ਦਿੰਦੇ ਹੋਏ ਕੋਈ ਕੰਮਚੋਰੀ ਨਹੀਂ ਕੀਤੀ ਪ੍ਰੰਤੂ ਸ਼ਹਾਦਤ ਤੋਂ ਬਾਅਦ ਇਨ੍ਹਾਂ ਦੇ ਪਰਿਵਾਰਜਨਾਂ ਦੇ ਗੁਜਰਣ ਵਾਲੀ ਪੀੜਾ ਦੇਸ਼ ਅਤੇ ਸਮਾਜ ਦੇ ਰਵਿਏ ਤੇ ਇਕ ਪ੍ਰਸ਼ਨ ਚਿੰਨ੍ਹ ਲਾ ਦਿੰਦੀ ਹੈ । ਇਸੇ ਗਲ੍ਹ ਨੇ ਬੀਨੂੰ ਨੂੰ ਡਾਕਯੂਮੇਂਟਰੀ ਬਨਾਉਣ ਲਈ ਪ੍ਰੇਰਤ ਕੀਤਾ । ਉਨ੍ਹਾਂ ਨੇ ਇਸ ਗਲ੍ਹ ਦੇ ਜੋਰ ਦਿਤਾ ਕਿ ਸਾਨੂੰ ਇਨ੍ਹਾਂ ਪਰਿਵਾਰਜਨਿਆਂ ਦੇ ਸੁੱਖ ਦੁੱਖ ਦਾ ਹਿੱਸਾ ਬਨਣਾ ਚਾਹਿਦਾ ਹੈ । ਫਿਲਮ ਦੇ ਦੌਰਾਨ ਮੰਨੇ ਪ੍ਰਮੰਨੇ ਕਿ੍ਰਕੇਟਰ ਗੌਤਮ ਗੰਭੀਰ ਅਤੇ ਅਭਿਨੇਤਾ ਅਕਸ਼ੈ ਕੁਮਾਰ ਨੇ ਇਸ ਤੇ ਅਪਣੇ ਵਿਚਾਰ ਪ੍ਰਗਟ ਕੀਤੇ ਹਨ ।
ਨਾਰਥ ਜੋਨ ਕਲਚਰਲ ਸੇਂਟਰ ਦੇ ਨਿਦੇਸ਼ਕ ਸ਼੍ਰੀ ਸੋਭਾਗਿਆਵਰਧਨ ਨੇ ਇਸ ਮੌਕੇ ਤੇ ਘੌਸ਼ਣਾ ਕੀਤੀ ਕਿ ਉਨ੍ਹਾਂ ਦਾ ਵਿਭਾਗ ਅਪਣੇ ਪ੍ਰੋਗਰਾਮ ਹੇਠ ਸਕੂਲਾਂ ਅਤੇ ਕਾਲੇਜਾਂ ਵਿਚ ਇਸ ਫਿਲਮ ਨੂੰ ਵਿਖਾਉਣ ਦਾ ਪਰਿਆਸ ਕਰੇਗਾ ਤਾਂ ਜੋ ਸਾਰਿਆ ਨੂੰ ਪੁਲਸ ਅਤੇ ਉਨ੍ਹਾਂ ਦੀ ਸੇਵਾਵਾਂ ਦੀ ਮੱਹਤਾ ਬਾਰੇ ਪਤਾ ਚਲ ਸਕੇ ।