← ਪਿਛੇ ਪਰਤੋ
ਬਠਿੰਡਾ 20 ਜੁਲਾਈ 2018: ਸਿਹਤ ਵਿਭਾਗ ਵਲੋਂ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਡੇਂਗੂ ਅਤੇ ਮਲੇਰੀਆ ਦਾ ਲਾਰਵਾ ਸਬੰਧੀ ਕੀਤੀਆਂ ਜਾ ਰਹੀਆਂ ਚੈਕਿੰਗਾਂ ਤਹਿਤ ਹਰਬੰਸ ਨਗਰ ਅਤੇ ਧੋਬੀਆਣਾ ਬਸਤੀ ਵਿਖੇ ਸਰਵੇ ਕੀਤਾ ਗਿਆ। ਇਨਾਂ ਇਲਾਕਿਆਂ ਵਿੱਚ 19 ਥਾਵਾਂ ਤੋਂ ਡੇਂਗੂ ਦਾ ਲਾਰਵਾ ਪਾਇਆ ਗਿਆ ਜਿਸ ਨੂੰ ਮੌਕੇ ਤੇ ਨਸ਼ਟ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਬਠਿੰਡਾ ਡਾ: ਐਚ.ਐਨ. ਸਿੰਘ ਨੇ ਦੱਸਿਆ ਕਿ ਡੇਂਗੂ ਮਹੀਨਾ ਜੁਲਾਈ ਤਹਿਤ ਇੰਨਸੈਕਟ ਕੁਲੈਕਟਰ ਜਤਿੰਦਰ ਸਿੰਘ ਅਤੇ ਸਮੁੱਚੀ ਟੀਮ ਵੱਲੋਂ ਧੋਬੀਆਣਾ ਬਸਤੀ ਵਿਖੇ ਅਤੇ 16 ਸਰਵੇ ਟੀਮਾਂ ਵੱਲੋਂ ਹਰਬੰਸ ਨਗਰ ਵਿਖੇ ਡੇਂਗੂ ਸਰਵੇ ਕੀਤਾ ਗਿਆ। ਇਸ ਸਰਵੇ ਦੌਰਾਣ ਹਰਬੰਸ ਨਗਰ ਵਿਖੇ 14 ਥਾਵਾਂ ਅਤੇ ਧੋਬੀਆਣਾ ਬਸਤੀ ਵਿੱਚੋਂ 5 ਥਾਵਾਂ ਤੋਂ ਡੇਂਗੂ ਦਾ ਲਾਰਵਾ ਪਾਇਆ ਗਿਆ। ਜਿਸ ਨੂੰ ਮੌਕੇ ਤੇ ਨਸ਼ਟ ਕਰਵਾਇਆ ਗਿਆ। ਇਸ ਮੌਕੇ ਉਨਾਂ ਘਰਾਂ ਵਿੱਚ ਜਾ ਕੇ ਆਮ ਜਨਤਾ ਨੂੰ ਦੱਸਿਆ ਕਿ ਕੂਲਰਾਂ ਅਤੇ ਕਨਟੇਨਰਾਂ ਨੂੰ ਹਫ਼ਤੇ ਵਿੱਚ ਇੱਕ ਬਾਰ ਚੰਗੀ ਤਰਾਂ ਸਾਫ਼ ਕੀਤਾ ਜਾਵੇ ਅਤੇ ਸ਼ੁੱਕਰਵਾਰ ਦਾ ਦਿਨ ਡਰਾਈ ਡੇਅ ਦੇ ਤੌਰ 'ਤੇ ਮਨਾਇਆ ਜਾਵੇ ਤਾਂ ਜੋ ਡੇਂਗੂ ਦਾ ਲਾਰਵਾ ਪੈਦਾ ਹੀ ਨਾ ਹੋ ਸਕੇ ਅਤੇ ਡੇਂਗੂ ਬੁਖਾਰ ਦੇ ਪ੍ਰਕੋਪ ਤੋਂ ਬਚਿਆ ਜਾ ਸਕੇ।
Total Responses : 936