ਫਿਰੋਜ਼ਪੁਰ 19 ਜੁਲਾਈ (ਗੁਰਿੰਦਰ ਸਿੰਘ) ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇੱਕ ਵਾਰ ਫਿਰ ਸਰਗਰਮ ਹੋ ਰਹੀ ਆਮ ਆਦਮੀ ਪਾਰਟੀ ਨੇ ਪਾਰਟੀ ਵਿੱਚ ਨਵੀਂ ਰੂਹ ਫੂਕਣ ਦੇ ਮਨਸ਼ੇ ਨਾਲ ਪਾਰਟੀ ਅੰਦਰ ਨਵੀਆਂ ਨਿਯੁਕਤੀਆਂ ਕੀਤੀਆਂ ਹਨ। ਪਾਰਟੀ ਦੀ ਸਟੇਟ ਕਮੇਟੀ ਵੱਲੋਂ ਅੱਜ ਕੀਤੀਆਂ ਨਵੀਆਂ ਨਿਯੁਕਤੀਆਂ ਵਿੱਚ ਪਾਰਟੀ ਪ੍ਰਤੀ ਵਫਾਦਾਰ ਅਤੇ ਸਮਰਪਿਤ ਨੌਜਵਾਨ ਆਗੂ ਰਣਬੀਰ ਸਿੰਘ ਭੁੱਲਰ ਨੂੰ ਫਿਰੋਜ਼ਪੁਰ ਜ਼ਿਲ੍ਹੇ ਦੀ ਵਾਗਡੋਰ ਸੌਂਪੀ ਗਈ ਹੈ।
'ਆਪ' ਵੱਲੋਂ ਅੱਜ ਜਿਥੇ ਇੱਕ ਦਰਜਨ ਹਲਕਾ ਪ੍ਰਧਾਨਾਂ ਸਮੇਤ ਹੋਰ ਵੱਖ ਵੱਖ ਵਿੰਗਾਂ ਵਿੱਚ ਨਿਯੁਕਤੀਆਂ ਕੀਤੀਆਂ, ਉਥੇ ਫਰੀਦਕੋਟ ਅਤੇ ਫਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਧਾਨਾਂ ਦਾ ਵੀ ਐਲਾਨ ਕੀਤਾ।
ਜ਼ਿਕਰਯੋਗ ਹੈ ਕਿ ਨੌਜਵਾਨ ਵਰਗ ਅੰਦਰ ਚੰਗਾ ਆਧਾਰ ਰੱਖਦੇ ਰਣਬੀਰ ਸਿੰਘ ਭੁੱਲਰ ਨੂੰ ਸਿਆਸਤ ਵਿਰਸੇ ਵਿੱਚ ਮਿਲੀ ਹੋਣ ਕਾਰਨ ਇਲਾਕੇ ਵਿੱਚ ਮਿਹਨਤੀ ਅਤੇ ਹਰ ਦਿਲ ਅਜ਼ੀਜ਼ ਆਗੂ ਵਜੋਂ ਜਾਣੇ ਜਾਂਦੇ ਹਨ। ਸ੍: ਭੁੱਲਰ ਦੀ ਇਸ ਨਿਯੁਕਤੀ 'ਤੇ ਹਰ ਪਾਸੇ ਖਾਸ ਕਰ ਨੌਜਵਾਨ ਤੇ ਪੜ੍ਹੇ ਲਿਖੇ ਵਰਗ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।