ਮੰਡੀ ਗੋਬਿੰਦਗੜ੍ਹ ਜੇ ਟੀ ਐਲ ਇੰਡਸਟਰੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਨ ਸਮੇਂ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨਾਲ ਹਨ ਜਤਿੰਦਰ ਸਿੰਘ ਧਾਲੀਵਾਲ, ਕੋਸ਼ਲ ਮਿਸ਼ਰਾ ਤੇ ਹੋਰ।
ਮੰਡੀ ਗੋਬਿੰਦਗੜ੍ਹ, 19 ਜੁਲਾਈ, ਇੰਡਸਟਰੀਲਿਸਟਾਂ ਨਾਲ ਪੰਜ ਰੁਪਏ ਪ੍ਰਤੀ ਯੁਨਿਟ ਸਸਤੇ ਰੇਟ ਤੇ ਬਿਜਲੀ ਦੇਣ ਦਾ ਵਾਅਦਾ ਕਰਕੇ ਸਤਾ ਵਿੱਚ ਆਈ ਕਾਂਗਰਸ ਸਰਕਾਰ ਨੇ ਪੰਜ ਰੁਪਏ ਯੂਨਿਟ ਤਾਂ ਬਿਜਲੀ ਕਿ ਦੇਣੀ ਸੀ ਸਗੋਂ ਰੇਟਾਂ ਵਿੱਚ ਵਾਧਾ ਕਰਕੇ ਹੁਣ 7 ਰੁਪਏ ਤੋਂ ਉੱਪਰ ਮੰਡੀ ਗੋਬਿੰਦਗੜ੍ਹ ਇੰਡਸਟਰੀ ਨੂੰ ਬਿਜਲੀ ਮਿਲ ਰਹੀ ਹੈ। ਇੰਡਰਸਟੀ ਅਤੇ ਇੰਡਸਟਰੀਲਿਸਟਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਵਾਲੀ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਭੱਜ ਹੀ ਨਹੀਂ ਚੁੱਕੀ ਸਗੋਂ ਖਜਾਨਾ ਖਾਲੀ ਹੋਣ ਦੀ ਦੁਹਾਈ ਦੇਕੇ ਇੰਡਸਰਟੀ ਉੱਪਰ ਹਰ ਰੋਜ ਹੀ ਨਵੇਂ ਬੋਝ ਪਾ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲ਼ੀ ਦਲ ਦੇ ਹਲਕਾ ਅਮਲੋਹ ਤੋਂ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਮੰਡੀ ਗਿਬੰਦਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਜੋ ਇੰਡਸਰਟੀ ਅਤੇ ਇੰਡਸਰਟੀਲਿਸਟਾਂ ਲਈ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਕੀਤਾ, ਉਹ ਕੋਈ ਵੀ ਸਰਕਾਰ ਨਹੀਂ ਕਰ ਸਕੀ। ਜਿੱਥੇ ਪਿਛਲੀ ਸਰਕਾਰ ਵੱਲੋਂ ਬਿਜਲੀ ਦਰਾਂ ਸਸਤੀਆਂ ਕੀਤੀਆਂ ਗਈਆਂ ਸਨ, ਉੱਥੇ ਅਕਾਲੀ ਭਾਜਪਾ ਸਰਕਾਰ ਵੱਲੋਂ ਵਪਾਰੀ ਵਰਗ ਦਾ ਕਰੋੜਾ ਰੁਪਇਆ ਵੈਟ ਰਿਫੰਡ ਦੇ ਰੂਪ ਵਿੱਚ ਵਾਪਿਸ ਦਿੱਤਾ। ਜਦੋਂ ਕਿ ਕਾਂਗਰਸ ਸਰਕਾਰ ਨੇ ਜਦੋਂ ਦਾ ਕਾਰਜਭਾਗ ਸੰਭਾਲਿਆ ਹੈ ਉਦੋਂ ਤੋਂ ਇੱਕ ਵੀ ਰੁਪਈਆ ਵੈਟ ਰਿਫੰਡ ਵਪਾਰੀਆਂ ਨੂੰ ਨਹੀਂ ਮਿਲਿਆ ਇਸ ਤੋਂ ਇਲਾਵਾ ਇੰਡਰਸਟੀ ਨੂੰ ਅਕਾਲੀ ਭਾਜਪਾ ਸਰਕਾਰ ਵੱਲੋਂ ਟੈਕਸਾਂ ਵਿੱਚ ਵੀ ਵਧੇਰੀਆਂ ਰਾਇਤਾਂ ਦਿੱਤੀਆਂ ਗਈਆਂ ਸਨ। ਇਸ ਤੋਂ ਇਲਾਵਾ ਅਕਾਲੀ ਭਾਜਪਾ ਸਰਕਾਰ ਵੱਲੋਂ 5 ਲੱਖ ਰੁਪਏ ਤੱਕ ਦੇ ਜਾਨੀ-ਮਾਲੀ ਨੁਕਸਾਨ ਦੀ ਦੀ ਪੂਰਤੀ ਅਤੇ ਸਿਹਤ ਬੀਮਾ ਦੇ ਕਾਰਡ ਵੀ ਵਪਾਰੀਆਂ ਦੀ ਸਹੂਲਤ ਲਈ ਬਨਾਏ ਗਏ ਸਨ। ਉਹਨਾਂ ਅੱਜ ਮੰਡੀ ਗੋਬਿੰਦਗੜ੍ਹ ਵਿੱਚ ਪੁੱਜੇ ਪੰਜਾਬ ਦੇ ਉਦਯੋਗ ਮੰਤਰੀ ਸੁੰਦਰ ਸ਼ਿਆਮ ਅਰੋੜਾਂ ਤੋਂ ਪੁੱਛਿਆ ਕਿ ਉਹ ਦੱਸਣ ਕਿ ਅੱਜ ਗੋਬਿੰਦਗੜ੍ਹ ਦੀ ਇੰਡਸਰਟੀ ਨੂੰ ਸਰਕਾਰ ਪਾਸੋਂ ਕਿ ਵਿਸ਼ੇਸ਼ ਰਿਆਤ ਦੇ ਕੇ ਗਏ ਹਨ ਅਤੇ ਕਿੰਨਾ ਰਿਫੰਡ ਅੱਜ ਵਪਾਰੀਆਂ ਵਿੱਚ ਵੰਡੀਆਂ ਗਿਆ ਹੈ ਤੇ ਕਿ ਬਿਜਲੀ ਵਾਅਦੇ ਅਨੁਸਾਰ ਅੱਜ ਤੋਂ 5 ਰੁਪਏ ਹੋ ਜਾਵੇਗੀ? ਰਾਜੂ ਖੰਨਾ ਨੇ ਕਿਹਾ ਕਿ ਮੰਡੀ ਗੋਬਿੰਦਗੜ੍ਹ ਇੰਡਸਟਰੀਲਿਸਟਾਂ ਨਾਲ ਮੀਟਿੰਗ ਕਰਕੇ ਫੋਕੀ ਸ਼ੋਹਰਤ ਹਾਸਿਲ ਕਰਨ ਨਾਲ ਇੰਡਸਟਰੀ ਦਾ ਜੀਵਨ ਪੱਧਰ ਉੱਚਾ ਨਹੀਂ ਚੁੱਕਿਆ ਜਾ ਸਕਦਾ ਜੇਕਰ ਕਾਂਗਰਸ ਸਰਕਾਰ ਇੰਡਸਟਰੀ ਲਈ ਕੁੱਝ ਕਰਨਾ ਚਾਹੁੰਦੀ ਹੈ ਤਾਂ ਉਹ ਜਿੱਥੇ ਬਿਜਲੀ ਵਿੱਚ ਵੱਡੀ ਰਾਹਤ ਦੇਵੇ ਉੱਥੇ ਵਪਾਰੀਆਂ ਦਾ ਕਰੋੜਾ ਰੁਪਏ ਵੈਟ ਰਿਫੰਡ ਕਰੇ ਤਾਂ ਜੋ ਇੰਡਸਟਰੀ ਨੂੰ ਖੁਸ਼ਹਾਲੀ ਵੱਲ ਤੋਰਿਆ ਜਾ ਸਕੇ। ਇਸ ਗੱਲਬਾਤ ਸਮੇਂ ਉਹਨਾ ਨਾਲ ਇੰਡਸਟਰੀਲਿਸਟ ਜਤਿੰਦਰ ਸਿੰਘ ਧਾਲੀਵਾਲ, ਕੋਸ਼ਲ ਮਿਸ਼ਰਾ, ਬੀ ਸੀ ਵਿੰਗ ਦੇ ਜਿਲ੍ਹਾ ਪ੍ਰਧਾਨ ਭਿੰਦਰ ਸਿੰਘ, ਪਰਮਿੰਦਰ ਸਿੰਘ ਪਨਾਗ, ਜੱਥੇ. ਜਰਨੈਲ ਸਿੰਘ ਮਾਜਰੀ, ਤਜਿੰਦਰ ਸਿੰਘ ਰਹਿਲ ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ।