ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਹਲਕਾ ਅਮਲੋਹ ਦੇ ਪਿੰਡਾ ਦੀਆਂ ਵਾਰਡ ਬੰਦੀਆਂ ਸਬੰਧੀ ਜਿਲ•ੇ ਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੂੰ ਵਫਦ ਨਾਲ ਮਿਲਣ ਸਮੇਂ।
ਅਮਲੋਹ, 18 ਜੁਲਾਈ,(ਦੀਦਾਰ ਗੁਰਨਾ ) ਪੰਚਾਇਤੀ ਚੋਣਾਂ ਨੂੰਂ ਲੈ ਕੇ ਪੰਚਾਇਤ ਵਿਭਾਗ ਵੱਲੋਂ ਕੀਤੀਆਂ ਜਾ ਰਹੀਆਂ ਪਿੰਡਾਂ ਦੀਆਂ ਵਾਰਡ ਬੰਦੀਆਂ ਸ਼ੱਕ ਦੇ ਘੇਰੇ ਵਿੱਚ ਹਨ ਕਿਉਂਕਿ ਜੇਕਰ ਹਲਕਾ ਅਮਲੋਹ ਦੇ ਪਿੰਡਾਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਪਿੰਡਾਂ( ਵਿੱਚ ਪੰਚਾਇਤ ਵਿਭਾਗ ਦੇ ਕਾਨੂੰਨ ਅਤੇ ਨਿਯਮਾਂ ਨੂੰ ਛਿੱਕੇ ਟੰਗ ਕੇ ਲਾਇਨ ਟੂ ਲਾਇਨਵਾਰਡ ਬੰਦੀ ਕਰਨਦੀ ਬਜਾਏ ਹਲਕਾ ਅਮਲੋਹ ਦੇ ਵਿਧਾਇਕ ਅਤੇ ਪਿੰਡਾਂ ਵਿੱਚ ਬੈਠੇ ਉਹਨਾਂ ਦੇ ਸਮਰਥਕਾਂ ਦੇ ਸਿਆਸੀ ਦਬਾਅ ਕਾਰਨਉਹਨਾਂ ਦੀ ਮਨਮਰਜੀ ਮੁਤਾਬਿਕ ਵਾਰਡ ਬੰਦੀ ਸਬੰਧਿਤ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ। ਜਿਸ ਕਾਰਨ ਵੱਡੀ ਪੱਧਰ ਤੇ ਅਕਾਲੀ ਆਗੂਆਂ ਅਤੇ ਵਰਕਰਾਂ ਵੱਲੋਂ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੂੰ ਕੀਤੀ ਗਈ ਗਲਤ ਵਾਰਡਬੰਦੀ ਸਬੰਧੀ ਸਮੱਸਿਆਵਾਂ ਦੱਸੀਆਂ। ਜਿਸ ਨੂੰ ਲੈ ਕੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਜਿਲ•ੇ ਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ, ਸਹਾਇਕ ਡਿਪਟੀ ਕਮਿਸ਼ਨਰ ਜਰਨਲ ਜਸਪ੍ਰੀਤ ਸਿੰਘ ਤੇ ਏ ਡੀ ਸੀ ਡਿਵੈਲਪਮੈਂਟ ਜਸਵਿੰਦਰ ਸਿੰਘ ਸੰਧੂ ਨਾਲ ਹਲਕਾਅਮਲੋਹ ਦੀਆਂ ਪੰਚਾਇਤਾਂ ਨੂੰ ਨਾਲ ਲੈ ਕੇ ਇਸ ਹੋਈ ਗਲਤਵਾਰਡ ਬੰਦੀ ਸਬੰਧੀ ਗੱਲਬਾਤ ਕੀਤੀ ਤੇ ਜਿਲ਼•ੇ ਦੇ ਡਿਪਟੀ ਕਮਿਸ਼ਨਰ ਸ ਢਿੱਲੋਂ ਨੇ ਰਾਜੂ ਖੰਨਾ ਅਤੇ ਪਿੰਡਾਂ ਦੇ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਹਲਕਾ ਅਮਲੋਹ ਦੇ ਕਿਸੇ ਵੀ ਪਿੰਡ ਦੀ ਵਾਰਡ ਬੰਦੀ ਪੰਚਾਇਤੀ ਵਿਭਾਗ ਦੇ ਨਿਯਮਾਂ ਤੋਂ ਉਲਟ ਨਹੀਂ ਕੀਤੀ ਜਾਵੇਗੀ ਤੇ ਜੋ ਵੀ ਅਧਿਕਾਰੀ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਗਲਤ ਵਾਰਡ ਬੰਦੀ ਕਰੇਗਾ, ਉਸ ਖਿਲਾਫ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਇੱਥੇ ਇਹ ਵਰਣਨਯੌਗ ਹੈ ਕਿ ਭਾਵੇਂ ਵਾਰਡ ਬੰਦੀ ਸਬੰਧੀ ਸਰਕਾਰ ਵੱਲੋਂ ਨੋਟਿਫਿਕੇਸ਼ਨ ਕਰਕੇ ਲਿਸਟ ਬੀਡੀਪੀ ਓ ਦਫਤਰ ਅਮਲੋਹ ਵਿਖੇ ਲਗਾ ਦਿੱਤੀ ਗਈ ਹੈ ਪਰ ਕਾਂਗਰਸੀਆਂ ਦੇ ਸਿਆਸੀ ਦਬਾਅ ਕਾਰਨ ਉਸ ਲਗਾਈ ਗਈ ਲਿਸਟ ਵਿੱਚੋਂ ਪੰਜ ਪਿੰਡਾਂ ਤੂਰਾਂ, ਲਾਡਪੁਰ, ਜੱਸੜਾ, ਕੁੰਜਾਰੀ ਤੇ ਬਦੀਨਪੁਰ ਨੂੰ ਬਾਹਰ ਰੱਖਿਆ ਗਿਆ ਹੈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਂਗਰਸੀ ਆਗੂ ਇਹਨਾਂ ਪਿੰਡਾਂ ਵਿੱਚ ਆਪਣੀ ਮਨਮਰਜੀ ਅਨੁਸਾਰ ਵਾਰਡਬੰਦੀ ਕਰਵਾਉਣਾ ਚਾਹੁੰਦੇ ਹਨ ਜਦੋਂ ਕਿ ਵਾਰਡ ਬੰਦੀ ਦਾ ਨੋਟਿਫਿਕੇਸ਼ਨ ਹੋ ਚੁੱਕਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੁਲਜੀਤ ਸਿੰਘ ਤੂਰਾਂ, ਅਮੋਲਕ ਸਿੰਘ ਵਿਰਕ, ਜਗਰੂਪ ਸਿੰਘ ਤੇ ਕਮਲਜੀਤ ਸਿੰਘ ਜੱਸੜਾਂ ਤੇ ਅਮਨ ਲਾਡਪੁਰ ਨੇ ਦੱਸਿਆ ਕਿ ਉਹਨਾਂ ਦੇ ਪਿੰਡਾ ਦੀ ਵਾਰਡ ਬੰਦੀ ਲਾਇਨ ਟੂ ਲਾਇਨ ਹੋ ਕੇ ਨੋਟਿਫਿਕੇਸ਼ਨ ਰਾਹੀਂ ਆਈ ਸੀ ਪਰ ਸਾਡੇ ਪਿੰਡਾਂ ਦੇ ਕੁੱਝ ਕਾਂਗਰਸੀ ਇਸ ਵਾਰਡ ਬੰਦੀ ਨੂੰ ਤੋੜ ਕੇ ਆਪਣੇ ਮੁਤਾਬਿਕ ਕਰਵਾਉਣਾ ਚਾਹੁੰਦੇ ਹਨ ਜਿਸ ਨੂੰ ਲੈ ਕੇ ਉਹ ਜਿੱਥੇ ਪਹਿਲਾਂ ਬੀਡੀ ਓ ਦਫਤਰ ਦੇ ਅਧਿਕਾਰੀਆਂ ਤੇ ਐਸ ਡੀ ਐਮ ਅਮਲੋਹ ਨੂੰ ਮਿਲ ਚੁੱਕੇ ਹਨ ਉੱਥੇ ਅੱਜ ਉਹ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੂੰ ਨਾਲ ਲੈ ਕੇ ਜਿਲ਼•ੇ ਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਅਤੇ ਸਬੰਧਿਤ ਅਧਿਕਾਰੀਆਂ ਨੂੰ ਮਿਲੇ ਹਨਅਤੇ ਮੰਗ ਕੀਤੀ ਹੈ ਕਿ ਇਹ ਵਾਰਡ ਬੰਦੀ ਲਾਇਨ ਟੂ ਲਾਇਨ ਕਾਨੂੰਨ ਅਨੁਸਾਰ ਹੀ ਕੀਤੀ ਜਾਵੇ ਨਾ ਕਿ ਕਿਸੇ ਦੇ ਸਿਆਸੀ ਦਬਾਅ ਹੇਠ।ਜਦੋਂ ਇਸ ਮਾਮਲੇ ਸਬੰਧੀ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਹਲਕਾ ਅਮਲੋਹ ਦੇ ਵਿਧਾਇਕ ਤੇ ਕੁੱਝ ਕਾਂਗਰਸੀਆਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਦਬਾਅ ਬਣਾ ਕੇ ਪਿੰਡਾਂ ਦੀਆਂ ਵਾਰਡਬੰਦੀਆਂ ਆਪਣੇ ਮੁਤਾਬਿਕ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ ਜਿਹਨਾਂ ਦਾ ਪਤਾ ਲੱਗਣ ਤੇ ਅੱਜ ਹਲਕੇ ਦੇ ਚੋਣ ਲੜਣ ਦੇ ਚਾਹਵਾਨ ਵਿਅਕਤੀਆਂ ਨੂੰ ਨਾਲ ਲੈ ਕੇ ਉਹਨਾਂ ਵੱਲੋਂ ਇਹ ਮਸਲਾ ਜਿਲ•ੇ ਦੇ ਡਿਪਟੀ ਕਮਿਸ਼ਨਰ ਅਤੇ ਸਬੰਧਿਤ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਜੇਕਰ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਵਾਰਡਬੰਦੀਆਂ ਗਲਤ ਢੰਗ ਨਾਲਕ ਰਕੇ ਕਾਨੂੰਨ ਆਪਣੇ ਹੱਥ ਵਿੱਚ ਲੈ ਕੇ ਕੀਤੀਆਂ ਗਈਆਂ ਤਾਂ ਉਹ ਉਹਨਾਂ ਅਧਿਕਾਰੀਆਂ ਨੂੰ ਮਾਣਯੌਗ ਹਾਈ ਕੋਰਟ ਵਿੱਚ ਬਤੌਰ ਪਾਰਟੀ ਬਨਾ ਕੇ ਪਿੰਡਾ ਦੇ ਲੋਕਾਂ ਨੂੰ ਇਨਸਾਫ ਦਿਵਾਉਣਗੇ। ਉਹਨਾਂ ਅੱਜ ਬੀ ਡੀ ਓ ਦਫਤਰ ਅਮਲੋਹ ਵੱਲੋਂ ਪਿੰਡਾਂ ਦੀਆਂ ਵਾਰਡਬੰਦੀ ਸਬੰਧੀ ਲਗਾਈ ਗਈ ਲਿਸਟ ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਹਲਕੇ ਅੰਦਰ 95 ਪਿੰਡ ਹਨ ਪਰ ਵਾਰਡਬੰਦੀ ਸਬੰਧੀ ਲਿਸਟ 90 ਪਿੰਡਾ ਦੀ ਹੀ ਲਗਾਈ ਗਈ ਹੈ ਤੇ ਉਹਨਾਂ ਖਦਸਾ ਜਾਹਿਰ ਕੀਤਾ ਕਿ ਜਿਹੜੇ ਪਿੰਡਾਂ ਦੀ ਲਿਸਟ ਨਹੀਂ ਲਗਾਈ ਗਈ ਉਹਨਾਂ ਵਿੱਚ ਪਿੰਡ ਤੂਰਾ, ਲਾਡਪੁਰ, ਕੁੰਜਾਰੀ, ਜੱਸੜਾ ਤੇ ਬਦੀਨਪੁਰ ਹਨ ਜਿਹਨਾਂ ਦੀ ਵਾਰਡਬੰਦੀ ਨੂੰ ਸਿਆਸੀ ਦਬਾਅ ਹੇਠ ਕਰਾਉਣ ਦੇ ਯਤਨ ਕੀਤੇ ਜਾ ਰਹੇ ਹਨ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਸਹਿਣ ਨਹੀਂ ਕਰੇਗਾ ਤੇ ਰਾਜੂ ਖੰਨਾ ਵੱਲੋਂ ਅਮਲੋਹ ਦੀ ਵਾਰਡਬੰਦੀ ਦਾ ਮਾਮਲਾ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਧਿਆਨ ਵਿੱਚ ਲਿਆਂਦਾ ਗਿਆ ਜਿਹਨਾਂ ਵੱਲੋਂ ਉੱਚ ਅਧਿਕਾਰੀਆਂ ਨਾਲ ਫੋਨ ਤੇ ਗੱਲਬਾਤ ਵੀ ਕੀਤੀ ਗਈ।