ਡਿਪਟੀ ਕਮਿਸ਼ਨਰ ਮਾਨਸਾ ਨੂੰ ਮਿਲਦੇ ਕੁਲਵੰਤ ਰਾਏ ਸਿੰਗਲਾ ਤੇ ਹੋਰ
ਬਰੇਟਾ 18 ਜੁਲਾਈ (ਦੀਦਾਰ ਗੁਰਨਾ ) ਇਲਾਕੇ ਦੀਆਂ ਸਮੱਸਿਆਵਾਂ ਨੂੰ ਲੈ ਕੇ ਹਲਕੇ ਦਾ ਇੱਕ ਵਫਦ ਆਲ ਇੰਡੀਆਂ ਕਾਂਗਰਸ ਦੇ ਮੈਂਬਰ ਕੁਲਵੰਤ ਰਾਏ ਸਿੰਗਲਾ ਦੀ ਅਗਵਾਈ ਵਿੱਚ ਜਿਲੇ ਦੇ ਨਵੇਂ ਦੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੂੰ ਮਿਲਿਆ ਅਤੇ ਉਹਨਾਂ ਨੂੰ ਇਲਾਕੇ ਦੀਆਂ ਸਮੱਸਿਆਵਾਂ ਸਬੰਧੀ ਜਾਣੂ ਕਰਵਾਇਆ ਗਿਆ।ਇਹਨਾਂ ਮੰਗਾਂ ਵਿੱਚ ਮੁੱਖ ਤੌਰ ਤੇ ਜਿਵੇਂ ਕਿ ਡਰੇਨਜ ਦੀ ਸਫਾਈ, ਨਜਾਇਜ ਕਬਜਿਆਂ ਖਿਲਾਫ ਕਾਰਵਾਈ ਕਰਨੀ, ਨਸ਼ਿਆਂ ਨੂੰ ਰੋਕਣ ਲਈ ਵਿਸ਼ੇਸ਼ ਉਪਰਾਲੇ ਕਰਨੇ, ਇਲਾਕੇ ਦੇ ਵਿਕਾਸ ਲਈ ਵਿਸ਼ੇਸ਼ ਉਦਮ ਕਰਨਾ, ਭ੍ਰਿਸ਼ਟਾਚਾਰ ਨੂੰ ਨੱਥ ਪਾਉਣੀ, ਪੌਦੇ ਲਗਾਉਣ ਲਈ ਵਿਸ਼ੇਸ਼ ਕੈਂਪ ਲਾਗਉਣਾ, ਦਫਤਰਾਂ ਵਿੱਚ ਅਧਿਕਾਰੀਆਂ ਦੀ ਹਾਜਰੀ ਯਕੀਨੀ ਬਣਾਉਣਾ ਅਤੇ ਲੋਕਾਂ ਨੂੰ ਦਫਤਰਾਂ ਵਿੱਚ ਕਿਸੇ ਕਿਸਮ ਦੀ ਮੁਸ਼ਕਲ ਨਾ ਆਉਣ ਦੇਣਾ, ਹਸਪਤਾਲਾਂ ਵਿੱਚ ਡਾਕਟਰਾਂ ਦੀਆਂ ਅਸਾਮੀਆਂ ਪੂਰਾ ਕਾਰਨਾ ਆਦਿ ਸ਼ਾਮਿਲ ਹਨ।ਇਸ ਮੌਕੇ ਨਗਰ ਕੌਂਸਲ ਦੇ ਕਾਰਜਕਾਰੀ ਪ੍ਰਧਾਨ ਵਿਕਾਸ ਕੁਮਾਰ, ਸਤੀਸ਼ ਭਾਟੀਆ, ਰਜਿੰਦਰ ਸਿੰਘ ਮੰਡੇਰ, ਬੋਹਾ ਦੇ ਪ੍ਰਧਾਨ ਸੁਨੀਲ ਕੁਮਾਰ, ਰਾਮਲਾਜ ਸਿੰਘ ਬਹਾਦਰਪੁਰ, ਸੁਖਜਿੰਦਰ ਸੰਘਰੇੜੀ, ਪ੍ਰਵੀਨ ਬੌਬੀ, ਲਾਲੂ ਭਾਰਦਵਾਜ, ਸੁੱਖਾ ਧਲੇਵਾ, ਵਜੀਦ ਸਿੰਘ ਕਾਹਨਗੜ, ਰਜਤ ਗਰਗ, ਬਲਵਿੰਦਰ ਵਿੱਕੀ ਹਾਜਰ ਸਨ।