ਪਿੰਡ ਮੁੱਲਾਂਪੁਰ ਕਲਾਂ ਵਿਖੇ ਮਹਾਤਮਾਂ ਗਾਂਧੀ ਸਰਬੱਤ ਵਿਕਾਸ ਯੋਜਨਾ ਅਧੀਨ ਲਗਾਏ ਗਏ ਕੈਂਪ ਦਾ ਨਰੀਖਣ ਕਰਦੇ ਹੋਏ ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ ਤੇ ਬੀਬੀ ਮਨਦੀਪ ਕੌਰ ਨਾਗਰਾ
ਫ਼ਤਹਿਗੜ੍ਹ ਸਾਹਿਬ, 17 ਜੁਲਾਈ:(ਦੀਦਾਰ ਗੁਰਨਾ ) ਆਮ ਲੋਕਾਂ ਨੂੰ ਇੱਕੋ ਛੱਤ ਹੇਠ ਸਾਰੇ ਸਰਕਾਰੀ ਵਿਭਾਗਾਂ ਨਾਲ ਸਬੰਧਤ ਸਕੀਮਾਂ ਦਾ ਲਾਭ ਦੇਣ ਲਈ ਪਿੰਡ ਮੁੱਲਾਂਪੁਰ ਕਲਾਂ ਵਿਖੇ ਮਹਾਤਮਾਂ ਗਾਂਧੀ ਸਰਬੱਤ ਵਿਕਾਸ ਯੋਜਨਾ ਅਧੀਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ ਤੇ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਦੀ ਸੁਪਤਨੀ ਸ਼੍ਰੀਮਤੀ ਮਨਦੀਪ ਕੌਰ ਨਾਗਰਾ ਤੇ ਨੇ ਸ਼ਮੂਲੀਅਤ ਕੀਤੀ। ਇਸ ਕੈਂਪ ਵਿੱਚ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਰੋਜ਼ਗਾਰ ਵਿਭਾਗ,ਬਾਲ ਵਿਕਾਸ ਅਤੇ ਪ੍ਰੋਜੈਕਟ ਅਫ਼ਸਰ,ਸਿਹਤ ਵਿਭਾਗ,ਕਿਰਤ ਵਿਭਾਗ, ਖੇਤੀਬਾੜੀ, ਖੁਰਾਕ ਸਪਲਾਈ, ਪਸ਼ੂ ਪਾਲਣ ਵਿਭਾਗ, ਮਾਰਕੀਟ ਕਮੇਟੀ ਸਰਹਿੰਦ, ਬਿਜਲੀ ਵਿਭਾਗ,ਜਲ ਸਪਲਾਈ, ਕੋਆਪ੍ਰਟਿਵ ਸੁਸਾਇਟੀ,ਮਾਲ ਵਿਭਾਗ, ਭਲਾਈ ਵਿਭਾਗ, ਸਿੱਖਿਆ ਵਿਭਾਗ
ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਭਾਗ ਲਿਆ।ਇਸ ਕੈਂਪ ਵਿੱਚ ਵਿਧਾਨ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਵਿੱਚ ਪੈਂਦੇ ਬਲਾਕ ਸਰਹਿੰਦ ਦੇ 12 ਪਿੰਡਾਂ ਮੁੱਲਾਂਪੁਰ ਕਲਾਂ, ਵਜ਼ੀਰਾਬਾਦ,ਵਜੀਰ ਨਗਰ, ਮੁੱਲਾਂਪੁਰ ਖੁਰਦ, ਫਤਿਹਪੁਰ, ਖੇੜੀਂ, ਮਾਜਰਾ ਨਿੱਧੇਵਾਲ, ਅਲੀਪੁਰ ਸੌਂਢੀਆ, ਚਨਾਲੋਂ, ਮਲਕਪੁਰ,ਮੰਢੌਰ, ਹਰਬੰਸਪੁਰਾ ਦੇ 342 ਲੋਕਾਂ ਨੇ ਵੱਖ-ਵੱਖ ਭਲਾਈ ਸਕੀਮਾਂ ਦੇ ਫਾਰਮ ਭਰ।
ਇਸ ਮੌਕੇ ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿੱਚ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨਾਲ ਸਬੰਧਤ 89, ਰੋਜ਼ਗਾਰ ਵਿਭਾਗ ਨਾਲ ਸਬੰਧਤ 30,ਬਾਲ ਵਿਕਾਸ ਅਤੇ ਪ੍ਰੋਜੈਕਟ ਅਫ਼ਸਰ ਨਾਲ ਸਬੰਧਤ 29,ਸਿਹਤ ਵਿਭਾਗ ਨਾਲ ਸਬੰਧਤ 11,ਕਿਰਤ ਵਿਭਾਗ ਨਾਲ ਸਬੰਧਤ 25, ਖੁਰਾਕ ਸਪਲਾਈ ਨਾਲ ਸਬੰਧਤ 22, ਮਾਰਕੀਟ ਕਮੇਟੀ ਨਾਲ ਸਬੰਧਤ 1, ਬਿਜਲੀ ਵਿਭਾਗ ਨਾਲ ਸਬੰਧਤ 10,ਜਲ ਸਪਲਾਈ ਨਾਲ ਸਬੰਧਤ 2,ਮਾਲ ਵਿਭਾਗ ਨਾਲ ਸਬੰਧਤ 120, ਭਲਾਈ ਵਿਭਾਗ ਨਾਲ ਸਬੰਧਤ 3 ਲੋਕਾਂ ਨੇ ਫਾਰਮ ਭਰੇ।
ਇਸ ਮੌਕੇ ਸ਼੍ਰੀਮਤੀ ਮਨਦੀਪ ਕੌਰ ਨਾਗਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇੱਕ ਛੱਤ ਹੇਠ ਸਾਰੇ ਵਿਭਾਗਾਂ ਨਾਲ ਸਬੰਧਤ ਭਲਾਈ ਸਕੀਮਾਂ ਦਾ ਲਾਭ ਲੋਕਾਂ ਨੂੰ ਦੇਣ ਲਈ ਇਨ੍ਹਾਂ ਕੈਂਪਾਂ ਦਾ ਆਯੋਜਨ ਕੀਤਾ ਗਿਆ ਹੈ ਅਤੇ ਹਲਕੇ ਦੇ ਬਾਕੀ ਪਿੰਡਾਂ ਵਿੱਚ ਵੀ ਅਜਿਹੇ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਭਲਾਈ ਸਕੀਮਾਂ ਦਾ ਲਾਭ ਲੈਣ ਤੋਂ ਵਾਂਝੇ ਰਹਿ ਗਏ ਯੋਗ ਲੋਕਾਂ ਨੂੰ ਭਲਾਈ ਸਕੀਮਾਂ ਦਾ ਲਾਭ ਦੇਣ ਲਈ ਮਹਾਤਮਾਂ ਗਾਂਧੀ ਸਰਬੱਤ ਵਿਕਾਸ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਜੋ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਲੈਣ ਤੋਂ ਕੋਈ ਵੀ ਯੋਗ ਲਾਭਪਾਤਰ ਵਾਂਝਾ ਨਾ ਰਹੇ। ਇਸ ਮੌਕੇਂ ਬਲਾਕ ਸੰਮਤੀ ਮੈਂਬਰ ਜਤਿੰਦਰ ਕੁਮਾਰ ਬੱਬੂ,ਗੁਰਨੇਬ ਸਿੰਘ, ਗੁਰਤੇਜ ਸਿੰਘ, ਪ੍ਰਦੀਪ ਸਿੰਘ, ਹਰਦੀਪ ਸਿੰਘ ਵਜ਼ੀਰਾਬਾਦ, ਯਾਦਵਿੰਦਰ ਸਿੰਘ,ਅਮਰਾਓ ਸਿੰਘ, ਤਰਲੋਚਨ ਸਿੰਘ, ਅਮਰਜੀਤ ਸਿੰਘ, ਜਗਵਿੰਦਰ ਸਿੰਘ, ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।