ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ਸ਼ਹੀਦ ਭਗਤ ਸਿੰਘ ਸਕੂਲ ਵਿਖੇ ਬੂਟਾ ਲਗਾਉਦੇ ਹੋਏ, ਨਾਲ ਹਨ ਮਨੋਜ ਕਪੂਰ ਬਬਲਾ ਤੇ ਹੋਰ।
ਫ਼ਤਹਿਗੜ੍ਹ ਸਾਹਿਬ, 17 ਜੁਲਾਈ:(ਦੀਦਾਰ ਗੁਰਨਾ ) ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸ਼ਹੀਦ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਚੁੰਨ੍ਹੀ ਕਲਾਂ ਵਿਖੇ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ਦੀ ਦੇਖ ਰੇਖ ਹੇਠ 200 ਬੂਟੇ ਲਗਾਏ ਗਏ। ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਗੁਰਪ੍ਰੀਤਸਿੰਘ ਜੀ.ਪੀ. ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਮੰਤਵ ਪੰਜਾਬ ਨੂੰ ਮੁੜ ਹਰਿਆਂ ਭਰਿਆ ਕਰਨਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਰੁੱਖ ਹੀ ਮਨੁੱਖ ਦੇ ਸੱਚੇ ਦੋਸਤ ਹਨ, ਜੋ ਮਨੁੱਖ ਨੂੰ ਸਾਹ ਦਿੰਦੇ ਹਨ।ਇਸ ਮੌਕੇ ਪ੍ਰਿੰਸੀਪਲ ਮਨੋਜ ਕਪੂਰ ਬਬਲਾ, ਪੰਕਜ ਗੁਪਤਾ, ਗੌਰਵ ਕੌਸ਼ਲ ਗੱਗੀ, ਕੇਸਰ ਸਿੰਘ, ਗੁਰਮੀਤ ਸਿੰਘ, ਸੀਤਲ ਸਿੰਘ, ਸੁਲੱਖਣ ਸਿੰਘ ਚੁੰਨ੍ਹੀ, ਮਨਪ੍ਰੀਤ ਸਿੰਘ ਖਰੌਡ, ਜਸਵਿੰਦਰ ਸਿੰਘ ਚੁੰਨ੍ਹੀ, ਗਗਨਦੀਪ ਸਿੰਘ ਮਹਿਮਦਪੁਰ,ਹਰਬੰਸ ਸਿੰਘ ਚੁੰਨ੍ਹੀ, ਗੁਰਪਾਲ ਸਿੰਘ ਮਹਿਦੂਦਾਂ, ਸੁਰਿੰਦਰ ਸਿੰਘ, ਕੁਲਬੀਰ ਪੁਰੀ, ਮੋਹਿਤ ਸਰ, ਗੁਰਪ੍ਰੀਤ ਸਿੰਘ, ਰਾਜਦੀਪ ਸਿੰਘ ਚੁੰਨ੍ਹੀ, ਧਰਮਪਾਲ ਸਰਕੱਪੜਾ ਆਦਿ ਹਾਜ਼ਰ ਸਨ।