← ਪਿਛੇ ਪਰਤੋ
ਲੁਧਿਆਣਾ: 16 ਜੁਲਾਈ 2018 - ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਰਪ੍ਰਸਤ ਸੁਖਪਾਲ ਸਿੰਘ ਭੁੱਲਰ ਨੂੰ ਪੰਜਾਬ ਸਰਕਾਰ ਵੱਲੋਂ ਕੌਮੀ ਖਾਦ ਸਲਾਹਕਾਰੀ ਪੈਨਲ ਲਈ ਨਾਮਜ਼ਦ ਕੀਤਾ ਗਿਆ ਹੈ। ਸ: ਭੁੱਲਰ ਬਠਿੰਡਾ ਜ਼ਿਲ੍ਹੇ ਦੇ ਪਿੰਡ ਘੁੰਮਣ ਕਲਾਂ ਦੇ ਅਗਾਂਹਵਧੂ ਨੌਜਵਾਨ ਬਾਗਬਾਨ ਹਨ। ਭਾਰਤੀ ਖੇਤੀ ਖੋਜ ਪਰਿਸ਼ਦ ਅਤੇ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਕਈ ਸਰਵੋਤਮ ਪੁਰਸਕਾਰ ਜਿੱਤ ਚੁਕੇ ਸ: ਭੁੱਲਰ ਸਾਹਿੱਤ ਕਲਾ ਕੇ ਖੇਡਾਂ ਚ ਵਿਸ਼ੇਸ਼ ਦਿਸਚਸਪੀ ਰੱਖਦੇ ਹਨ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਰਵਿੰਦਰ ਸਿੰਘ ਭੱਠਲ ਨੇ ਸ: ਸੁਖਪਾਲ ਸਿੰਘ ਭੁੱਲਰ ਨੂੰ ਇਸ ਨਾਮਜ਼ਦਗੀ ਤੇ ਮੁਬਾਰਕ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਲਈ ਦੋਹਰੇ ਮਾਣ ਵਾਲੀ ਗੱਲ ਹੈ ਕਿਉਂਕਿ ਸੁਖਪਾਲ ਅਕਾਡਮੀ ਦਾ ਸਰਪ੍ਰਸਤ ਹੀ ਨਹੀਂ ਸਗੋਂ ਐੱਸ ਡੀ ਕਾਲਿਜ ਬਰਨਾਲਾ ਚ ਮੇਰਾ ਵਿਦਿਆਰਥੀ ਰਿਹਾ ਹੈ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਗੁਰਭਜਨ ਗਿੱਲ ਨੇ ਵੀ ਮੁਬਾਰਕ ਦਿੰਦਿਆਂ ਕਿਹਾ ਹੈ ਕਿ ਮੈਨੂੰ ਇੱਕ ਦੋਸਤ ਨਾਤੇ ਸੁੰਖਪਾਲ ਸਿੰਘ ਭੁੱਲਰ ਦੀਆਂ ਖੇਤੀ ਤੇ ਬਾਗਬਾਨੀ ਖੇਤਰ ਦੀਆਂ ਖੋਜ ਪ੍ਰਾਪਤੀਆਂ ਤੇ ਮਾਣ ਹੈ।
Total Responses : 189