ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਕਾਂਗਰਸ ਸਰਕਾਰ ਵੱਲੋਂ ਅਮਲੋਹ ਦੇ ਮੁੱਖ ਸੇਵਾ ਕੇਂਦਰ ਨੂੰ ਬੰਦ ਕਰਨ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਸਮੇਂ ਹਲਕੇ ਦੀ ਲੀਡਰਸ਼ਿਪ ਨਾਲ
ਅਮਲੋਹ, 16 ਜੁਲਾਈ, (ਦੀਦਾਰ ਗੁਰਨਾ ) ਜਿੱਥੇ ਪਿਛਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਪਿੰਡ ਪਿੰਡ ਸ਼ਹਿਰ ਸ਼ਹਿਰ ਸੇਵਾ ਕੇਂਦਰ ਕੋਂਦਰ ਖੋਲ੍ਹ ਕੇ ਵੱਡੀਆਂ ਸੁੱਖ ਸੁਵਿਧਾਵਾਂ ਦਿੱਤੀਆਂ ਗਈਆਂ ਸਨ ਉੱਥੇ ਸੂਬੇ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਦੇ ਹੀ ਜਿੱਥੇ 700 ਦੇ ਲਗਭਗ ਸੇਵਾ ਕੇਂਦਰ ਬੰਦ ਕਰਕੇ ਲੋਕਾਂ ਨੂੰ ਸਹੂਲਤਾਂ ਤੋਂ ਸਖਣਾ ਕੀਤਾ ਗਿਆ ਸੀ ਉਥੇ ਇਹਨਾਂ ਸੇਵਾ ਕੇਂਦਰਾਂ ਵਿੱਚ ਲੱਗੇ ਮੁਲਾਜਮਾਂ ਦੀ ਨੌਕਰੀ ਖੋਹ ਕੇ ਉਨਾਂ ਨੂੰ ਵੀ ਬੇਰੁਜਗਾਰ ਕਰ ਦਿੱਤਾ ਗਿਆ ਜਿਹੜਾ ਕਿ ਪੰਜਾਬ ਦੇ ਲੋਕਾਂ ਨਾਲ ਕਾਂਗਰਸ ਸਰਕਾਰ ਦਾ ਬਹੁਤ ਵੱਡਾ ਧੋਖਾ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਪਾਰਟੀ ਦਫਤਰ ਅਮਲੋਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਅਮਲੋਹ ਸ਼ਹਿਰ ਅੰਦਰ ਸ਼ਮਸ਼ਾਨਘਾਟ ਨਜਦੀਕ ਚੱਲ ਰਹੇ ਹਲਕਾ ਅਮਲੋਹ ਦੇ ਇੱਕੋ ਇੱਕ ਸੇਵਾ ਕੇਂਦਰ ਨੂੰ ਵੀ ਅੱਜ ਕੈਪਨਟ ਸਰਕਾਰ ਵੱਲੋਂ ਬੰਦ ਕਰਨ ਦੇ ਹੁਕਮ ਚਾੜ ਦਿੱਤੇ ਗਏ ਹਨ ਜਿਸ ਕਾਰਨ ਹਲਕਾ ਅਮਲੋਹ ਦੇ ਲੋਕਾਂ ਨੂੰ ਇਹ ਸੇਵਾ ਕੇਂਦਰ ਬੰਦ ਹੋ ਜਾਣ ਕਾਰਨ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ। ਰਾਜੂ ਖੰਨਾ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵੱਲੋਂ ਅਮਲੋਹ ਹਲਕੇ ਅੰਦਰ ਲੋਕਾਂ ਨੂੰ ਸਹੁਲ਼ਤਾ ਪ੍ਰਦਾਨ ਕਰਨ ਲਈ ਕਰੋੜਾ ਰੁਪਏ ਦੀ ਲਾਗਤ ਨਾਲ 13 ਸੇਵਾ ਕੇਂਦਰ ਖੋਲੇ ਗਏ ਸਨ ਜਿਹਨਾਂ ਵਿੱਚ ਟਾਈਪ 2 ਤਹਿਤ ਪੰਜ ਪੰਜ ਮੁਲਾਜਮ ਸਮੇਤ ਚੌਕੀਦਾਰ ਨਿਯੁਕਤ ਕੀਤੇ ਗਏ ਸਨ ਜਿਹਨਾਂ ਦੀ ਗਿਣਤੀ 2 ਦਰਜਨ ਦੇ ਕਰੀਬ ਸੀ, ਜਿਹਨਾਂ ਨੂੰ ਇਹ ਸੇਵਾ ਕੇਂਦਰ ਬੰਦ ਹੋਣ ਕਾਰਨ ਨੌਕਰੀ ਤੋਂ ਫਾਰਗ ਕਰ ਦਿੱਤਾ ਗਿਆ ਹੈ ਜਿਹੜੀ ਕਿ ਚਿੰਤਾ ਦਾ ਵਿਸ਼ਾ ਵਾਲੀ ਗੱਲ ਹੈ ਕਿਉਂਕਿ ਇੱਕ ਪਾਸੇ ਤਾਂ ਸਰਕਾਰ ਹਰ ਘਰ ਨੌਕਰੀ ਦੇਣ ਦੀ ਗੱਲ ਕਰ ਰਹੀ ਹੈ ਪਰ ਦੂਸਰੇ ਪਾਸੇ ਇਹਨਾਂ ਸੇਵਾ ਕੇਂਦਰਾਂ ਤੇ ਲੱਗੇ ਮੁਲਾਜਮਾਂ ਨੂੰ ਨੌਕਰੀ ਤੌਂ ਹਟਾ ਕੇ ਘਰ ਬੈਠਣ ਲਈ ਮਜਬੂਰ ਕੀਤਾ ਗਿਆ ਹੈ ਇਸ ਤੋਂ ਇਲਾਵਾ ਸੇਵਾ ਕੇਂਦਰਾਂ ਵਿੱਚ ਨਿਯੁਕਤ ਇਹਨਾਂ ਮੁਲਾਜਮਾਂ ਨੂੰ ਸਮੇਂ ਸਿਰ ਕੈਪਟਨ ਸਰਕਾਰ ਵੱਲੋਂ ਤਨਖਾਹ ਤਾਂ ਕੀ ਦੇਣੀ ਸੀ ਸਗੋਂ ਇਹ ਮੁਲਾਜਮ ਪਿਛਲ਼ੇ 7 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਸਰਕਾਰ ਪ੍ਰਤੀ ਰੋਸ਼ ਪ੍ਰਗਟਾ ਰਹੇ ਹਨ। ਰਾਜੂ ਖੰਨਾ ਨੇ ਅੱਗੇ ਕਿਹਾ ਕਿ ਅੱਜ ਅਮਲੋਹ ਦਾ ਇਹ ਮੁੱਖ ਸੇਵਾ ਕੇਂਦਰ ਬੰਦ ਹੋ ਜਾਣ ਕਾਰਨ ਹਲਕੇ ਦੇ ਲੋਕਾਂ ਲਈ ਵੱਡੀ ਪਰੇਸ਼ਾਨੀ ਬਣੇਗਾ ਕਿਉਂਕਿ ਇਸ ਸੇਵਾ ਕੇਂਦਰ ਵਿੱਚ ਹਰ ਰੋਜ ਹਲਕੇ ਦੇ 80 ਤੋਂ 100 ਤੱਕ ਵਿਅਕਤੀ ਆਪਣੇ ਕੰਮ ਆਰਾਮ ਨਾਲ ਕਰਵਾ ਰਹੇ ਸਨ ਪਰ ਕਾਂਗਰਸ ਸਰਕਾਰ ਨੇ ਹਲਕਾ ਵਾਸੀਆਂ ਨੂੰ ਸਹੂਲਤ ਤਾਂ ਕੀ ਦੇਣੀ ਸੀ ਸਗੋਂ ਅਕਾਲੀ ਭਾਜਪਾ ਸਰਕਾਰ ਵੱਲੋਂ ਦਿੱਤੀ ਇਹ ਸੇਵਾ ਕੇਂਦਰ ਦੀ ਸਹੂਲ਼ਤ ਨੂੰ ਵੀ ਬੰਦ ਕਰ ਕੇ ਰੱਖ ਦਿੱਤਾ ਹੈ। ਜਿਸ ਕਾਰਨ ਅੱਜ ਹਲਕੇ ਦੇ ਲੋਕਾਂ ਵੱਲੋਂ ਇੱਕਤਰ ਹੋ ਕੇ ਅਮਲੋਹ ਦੇ ਤਹਿਸੀਲਦਾਰ ਨੂੰ ਇਹ ਸੇਵਾ ਕੇਂਦਰ ਚਾਲੁ ਰੱਖਣ ਲਈ ਮੰਗ ਪੱਤਰ ਵੀ ਦਿੱਤਾ ਗਿਆ ਹੈ। ਰਾਜੂ ਖੰਨਾ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਕੈਪਟਨ ਸਰਕਾਰ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਜੇਕਰ ਹਲਕਾ ਅਮਲੋਹ ਦਾ ਇਹ ਮੁੱਖ ਸੇਵਾ ਕੇਂਦਰ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਚਾਲੁ ਨਾ ਕੀਤਾ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਇਸ ਮੁੱਦੇ ਨੂੰ ਲੈ ਕੇ ਸੰਘਰਸ਼ ਕਰੇਗਾ। ਜਿਸਦੀ ਸਿੱਧੀ ਜਿੰਮੇਵਾਰੀ ਜਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ। ਇਸ ਗੱਲਬਾਤ ਸਮੇਂ ਜੱਥੇ. ਕੁਲਦੀਪ ਸਿੰਘ ਮਛਰਾਈ, ਜੱਥੇ. ਹਰਿੰਦਰ ਸਿੰਘ ਦੀਵਾ, ਜੱਥੇ. ਜਸਵਿੰਦਰ ਸਿੰਘ ਗਰੇਵਾਲ, ਸੁਰਜੀਤ ਸਿੰਘ ਬਰੋਂਗਾ, ਯਾਦਵਿੰਦਰ ਸਿੰਘ ਸਲਾਣਾ ਤੇ ਧਰਮਪਾਲ ਭੜੀ ਪੀਏ ਰਾਜੂ ਖੰਨਾ ਵਿਸ਼ੇਸ਼ ਤੌਰ ਤੇ ਹਾਜਰ ਸਨ।