ਮਾਤਾ ਗੁਜਰੀ ਕਾਲਜ ਦੀ ਐਲੁਮਨੀ ਦੁਆਰਾ ਪਿੰਡ ਹਰਬੰਸਪੁਰਾ ਦੀਆ ਵੱਖ ਵੱਖ ਥਾਵਾਂ 'ਤੇ ਰੁੱਖ ਲਗਾਏ ਜਾਣ ਦਾ ਦ੍ਰਿਸ਼ Photo Credit :
ਫ਼ਤਹਿਗੜ੍ਹ ਸਾਹਿਬ, 14 ਜੁਲਾਈ (ਦੀਦਾਰ ਗੁਰਨਾ ) ਮਾਤਾ ਗੁਜਰੀ ਕਾਲਜ ਦੀ ਐਲੁਮਨੀ ਵੱਲੋਂ ਵਾਤਾਵਰਣ ਨੂੰ ਸ਼ੁੱਧ ਤੇ ਸਾਫ਼ ਸੁਥਰਾ ਬਣਾਉਣ ਦੇ ਲਈ ਪਿੰਡ ਹਰਬੰਸਪੁਰਾ ਦੀਆ ਵੱਖ ਵੱਖ ਥਾਵਾਂ 'ਤੇ ਰੁੱਖ ਲਗਾਏ ਗਏ । ਇਸ ਮੌਕੇ ਸਾਰੇ ਮੈਂਬਰਾਂ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਕਿ ਅਜੋਕੇ ਸਮੇਂ ਵਿੱਚ ਦਰਖਤਾ ਦੀ ਕਟਾਈ ਕਾਰਨ ਵਾਤਾਵਰਨ ਦੁਸਿਤ ਹੋ ਰਿਹਾ ਹੈ,ਇਸ ਲਈ ਵਾਤਾਵਰਣ ਦੀ ਸੁਧਤਾ ਲਈ ਹਰ ਇੱਕ ਨੂੰ ਰੁੱਖ ਲਗਾਉਣ ਦੀ ਲੋੜ ਹੈ ਅਤੇ ਸਾਨੂੰ ਆਪਣੇ ਆਉਣ ਵਾਲੇ ਕੱਲ੍ਹ ਨੂੰ ਚੰਗਾ ਬਣਾਉਣ ਦੇ ਲਈ ਆਪਣਾ ਅੱਜ ਸੰਵਾਰਨ ਦੀ ਲੋੜ ਹੈ। ਉਨ੍ਹਾਂ ਅੱਗੇ ਕਿਹਾ ਕਿ ਬੂਟੇ ਤਾਂ ਹਰ ਇਨਸਾਨ ਤੇ ਸੰਸਥਾ ਲਗਾ ਦਿੰਦੀ ਹੈ, ਪ੍ਰੰਤੂ ਇਨ੍ਹਾ ਦੀ ਦੇਖ ਭਾਲ ਦੀ ਜਿੰਮੇਵਾਰੀ ਵੀ ਚੁੱਕਣ ਦੀ ਲੋੜ ਹੈ ਤਾਂ ਜੋ ਸਾਡੇ ਵਲੋਂ ਕੀਤਾ ਗਿਆ ਉਪਰਾਲਾ ਸਾਨੂੰ ਆਪਣੇ ਕੱਦ ਅਤੇ ਛਾਂ ਦੇ ਰੂਪ ਵਿਚ ਹਕੀਕਤ ਹੁੰਦਾ ਦਿਖਾਈ ਦੇਵੇ ।