ਸਮਾਜ ਸੇਵਕ ਦਮਨਜੀਤ ਸਿੰਘ ਭੱਲਮਾਜਰਾ ਅਤੇ ਸਮਾਜ ਸੇਵਕ ਸਨਦੀਪ ਸਿੰੰਘ ਗੋਰਾਇਆ ਸਰਹਿੰਦ ਵਿਖੇ ਰੁੱਖ ਲਗਾਉਂਦੇ ਹੋਏ।
ਫ਼ਤਹਿਗੜ੍ਹ ਸਾਹਿਬ 13 ਜੁਲਾਈ (ਦੀਦਾਰ ਗੁਰਨਾ ) ਬੈਂਕ ਕਲੋਨੀ ਵਾਸੀਆ ਵਲੋਂ ਵਾਤਾਵਰਣ ਨੂੰ ਸ਼ੁੱਧ ਤੇ ਸਾਫ਼ ਸੁਥਰਾ ਬਣਾਉਣ ਦੇ ਲਈ ਸਰਹਿੰਦ ਵਿਖੇ ਸਮਾਜ ਸੇਵਕ ਦਮਨਜੀਤ ਸਿੰਘ ਭੱਲਮਾਜਰਾ ਅਤੇ ਸਮਾਜ ਸੇਵਕ ਸਨਦੀਪ ਸਿੰੰਘ ਗੋਰਾਇਆ ਦੀ ਅਗਵਾਈ ਹੇਂਠ ਵੱਖ ਵੱਖ ਥਾਵਾਂ 'ਤੇ ਰੁੱਖ ਲਗਾਏ ਗਏ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਦਰਖਤਾ ਦੀ ਕਟਾਈ ਕਾਰਨ ਵਾਤਾਵਰਨ ਦੁਸਿਤ ਹੋ ਰਿਹਾ ਹੈ,ਇਸ ਲਈ ਵਾਤਾਵਰਣ ਦੀ ਸੁਧਤਾ ਲਈ ਹਰ ਇੱਕ ਨੂੰ ਰੁੱਖ ਲਗਾਉਣ ਦੀ ਲੋੜ ਹੈ। ਸ. ਭੱਲਮਾਜਰਾ ਨੇ ਕਿਹਾ ਕਿ ਸਾਨੂੰ ਆਪਣੇ ਆਉਣ ਵੱਲ ਕੱਲ੍ਹ ਚੰਗਾ ਬਣਾਉਣ ਦੇ ਲਈ ਆਪਣਾ ਅੱਜ ਸੰਵਾਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਬੂਟੇ ਤਾਂ ਹਰ ਇਨਸਾਨ ਤੇ ਸੰਸਥਾ ਲਗਾ ਦਿੰਦੀ ਹੈ, ਪ੍ਰੰਤੂ ਇਨ੍ਹਾ ਦੀ ਦੇਖ ਭਾਲ ਦੀ ਜਿੰਮੇਵਾਰੀ ਵੀ ਚੁੱਕਣ ਦੀ ਲੋੜ ਹੈ ਤਾਂ ਜੋ ਸਾਡੇ ਵਲੋਂ ਕੀਤਾ ਗਿਆ ਉਪਰਾਲਾ ਸਾਨੂੰ ਆਪਣੇ ਕੱਦ ਅਤੇ ਛਾਂ ਦੇ ਰੂਪ ਵਿਚ ਹਕੀਕਤ ਹੁੰਦਾ ਦਿਖਾਈ ਦੇਵੇ। ਇਸ ਮੌਕੇ ਸਨਦੀਪ ਸਿੰਘ ਗੋਰਾਇਆ, ਤੇਜਾ ਸਿੰਘ, ਅਜਾਇਬ ਸਿੰਘ, ਅਮਨਦੀਪ ਸਿੰਘ, ਅਮਨਜੋਤ ਸਿੰਘ, ਵਿਸ਼ਾਲ ਗਰਗ ਆਦਿ ਮੌਜੂਦ ਸਨ।