ਮੰਗਾਂ ਨੂੰ ਪੂਰੀਆਂ ਕਰਵਾਉਣ ਲਈ ਸਬੰਧਤ ਮੰਤਰੀਆਂ ਨੂੰ ਮਿਲਣ ਸਬੰਧੀ ਵਿਚਾਰਾਂ ਕਰਦੇ ਹੋਏ ਕੁਲਵੰਤ ਰਾਏ ਸਿੰਗਲਾ ਅਤੇ ਇਲਾਕੇ ਦੇ ਲੋਕ
ਬਰੇਟਾ 13 ਜੁਲਾਈ (ਦੀਦਾਰ ਗੁਰਨਾ ) ਪਿਛਲੇ ਦਿਨੇ ਬਰੇਟਾ ਵਿਖੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ਼੍ਰੀ ਮਤੀ ਆਸਾ ਕੁਮਾਰੀ ਅਤੇ ਹਰੀਸ਼ ਚੌਧਰੀ, ਪੰਜਾਬ ਕਾਂਗਰਸ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ, ਮੁੱਖ ਮੰਤਰੀ ਦੇ ਓ ਐਸ ਡੀ ਸੰਦੀਪ ਸੰਧੂ ਦੀ ਫੇਰੀ ਦੌਰਾਨ ਕੁਲਵੰਤ ਰਾਏ ਸਿੰਗਲਾ ਦੀ ਅਗਵਾਈ ਵਿੱਚ ਇਲਾਕੇ ਦੇ ਵਰਕਰਾਂ ਵੱਲੋ ਬੁਢਲਾਡੇ ਇਲਾਕੇ ਦੀਆਂ ਮੰਗਾ ਸਬੰਧੀ ਮੰਗ ਪੱਤਰ ਉਕਤ ਆਗੂਆਂ ਨੂੰ ਦਿੱਤਾ ਗਿਆ ਸੀ ਜਿਸ ਵਿੱਚ ਇਲਾਕੇ ਦੀਆਂ ਮੰਗਾ ਜਿਵੇਂ ਰੇਲਵੇ ਫਾਟਕ ਤੇ ਅੰਡਰ ਅਤੇ ਓਵਰ ਬ੍ਰਿਜ ਬਣਾਉਣਾ, ਬਰੇਟਾ, ਬੁਢਲਾਡਾ ਅਤੇ ਬੋਹਾ ਦੇ ਵਿਕਾਸ ਲਈ 10-10 ਕਰੋੜ ਦੀਆਂ ਗ੍ਰਾਂਟ ਜਾਰੀ ਕਰਨ ਦੀ ਮੰਗ, ਹਸਪਤਾਲਾਂ ਵਿੱਚ ਡਾਕਟਰਾਂ ਦੀਆਂ ਅਸਾਮੀਆਂ ਪੂਰੀਆਂ ਕਰਨਾ, ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਨਾ, ਸਬ ਤਹਿਸੀਲ ਨੂੰ ਬਰੇਟਾ ਸ਼ਹਿਰ ਵਿੱਚ ਤਬਦੀਲ ਕਰਨ ਬਾਰੇ, ਅੰਮ੍ਰਿਤਸਰ, ਹਰਿਦੁਆਰ ਅਤੇ ਨੈਣਾ ਦੇਵੀ ਲਈ ਬੱਸ ਰੂਟ ਚਲਾਉਣਾ, ਸਾਰੇ ਪਿੰਡਾ ਨੂੰ ਨਹਿਰੀ ਤੇ ਪੀਣ ਵਾਲੇ ਪਾਣੀ ਦੀ ਸਪਲਾਈ ਪੂਰੀ ਕਰਨ, ਸਰਕਾਰੀ ਬਹੁਤਕਨੀਕੀ ਕਾਲਜ ਬਰੇਟਾ, ਸਰਕਾਰੀ ਗਰਲਜ ਕਾਲਜ ਬਹਾਦਰਪੁਰ, ਪਸ਼ੂ ਡਿਸਪੈਂਸਰੀ ਆਂ ਵਿੱਚ ਡਾਕਟਰ, ਬਰੇਟਾ ਅਤੇ ਬੁਢਲਾਡਾ ਦੀਆਂ ਅਨਾਜ ਮੰਡੀਆਂ ਦਾ ਰਕਬਾ ਵਧਾਉਣ ਸਬੰਧੀ, ਪਿੰਡਾ ਵਿੱਚ ਬੰਦ ਆਰ ਓ ਚਲਾਉਣ ਸਬੰਧੀ ਆਦਿ ਮੰਗਾਂ ਸਮੇਤ 19 ਦੇ ਕਰੀਬ ਮੰਗਾਂ ਸ਼ਾਮਿਲ ਸਨ। ਇਹਨਾਂ ਮੰਗਾ ਸਬੰਧੀ ਇੱਕ ਮੀਟਿੰਗ ਕੁਲਵੰਤ ਰਾਏ ਸਿੰਗਲਾ ਦੇ ਦਫਤਰ ਵਿਖੇ ਕੀਤੀ ਗਈ ਜਿਸ ਵਿੱਚ ਇਲਾਕੇ ਦੀਆਂ ਇਹਨਾਂ ਮੰਗਾਂ ਨੂੰ ਪੂਰੀਆਂ ਕਰਵਾਉਣ ਲਈ ਸਬੰਧਤ ਮੰਤਰੀਆਂ ਨੂੰ ਮਿਲਣ ਸਬੰਧੀ ਵਿਚਾਰਾਂ ਕੀਤੀਆਂ ਗਈਆਂ।ਇਸ ਮੌਕੇ ਸ਼ਹਿਰਾਂ ਦੀਆਂ ਹੋਰ ਵੀ ਸਮੱਸਿਆ ਜਿਵੇ ਟਰੈਫਿਕ, ਨਸ਼ੇ ਤੇ ਵੀ ਚਰਚਾ ਕੀਤੀ ਗਈ। ਡੀ ਏ ਵੀ ਸਕੂਲ ਬਰੇਟਾ ਵਾਲੀ ਖਾਲੀ ਥਾਂ ਤੇ ਸਾਰੇ ਦਫਤਰਾ ਬਣਾਉਣ ਸਬੰਧੀ ਵੀ ਮੰਗ ਉੱਠੀ।ਮੀਟਿੰਗ ਵਿੱਚ ਪੁੱਜੇ ਨਗਰ ਕੌਸਲ ਦੇ ਕਾਰਜਕਾਰੀ ਪ੍ਰਧਾਨ ਵਿਕਾਸ ਕੁਮਾਰ ਨੇ ਵੀ ਇਸ ਤੇ ਸਹਿਮਤੀ ਪ੍ਰਗeਟੀ , ਥਾਣਾ ਮੁਖੀ ਰਜਿੰਦਰਪਾਲ ਸਿੰਘ ਨੇ ਟਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਨਗਰ ਕੌਂਸਲ ਅਤੇ ਸ਼ਹਿਰ ਵਾਸੀਆਂ ਦਾ ਸਹਿਯੋਗ ਮੰਗਿਆ।ਇਸ ਮੌਕੇ ਨਗਰ ਪੰਚਾਇਤ ਬੋਹਾ ਦੇ ਪਧ੍ਰਾਨ ਸੁਨੀਲ ਕੁਮਾਰ, ਸਖੁਜਿੰਦਰ ਸੰਘਰੇੜੀ, ਬਲਵਿੰਦਰ ਵਿੱਕੀ, ਰਜਤ ਗਰਗ ਸਵਰਨ ਸਿੰਘ ਖੁਡਾਲ, ਮੋਹਨ ਖੁਡਾਲ ਸ਼ਤੀਸ਼ ਭਾਟੀਆ, ਜੁਗਰਾਜ ਸਿੰਘ ਕਾਲਾ, ਵਿੰਦਰ ਬਖਸ਼ੀਵਾਲਾ, ਸੁੱਖਾ ਧਲੇਵਾਂ,ਲਾਲੂ ਭਾਰਦਵਾਜ, ਸ਼ਮਸ਼ੇਰ ਸ਼ੇਰੀ ਅਮਨ ਚਹਿਲ, ਗੁਰਚਰਨ ਸਿੰਘ,ਅਵਤਾਰ ਸਿੰਘ, ਗੁਰਮੀਤ ਬਾਵਾ, ਜਨਗਨਾਥ , ਪ੍ਰਵੀਨ ਬੌਬੀ, ਹਾਜਰ ਸਨ।