← ਪਿਛੇ ਪਰਤੋ
ਫਰੀਦਕੋਟ, 12 ਜੁਲਾਈ - ਫਰੀਦਕੋਟ ਦੇ ਪਿੰਡ ਕੋਠੇ ਥੇਹ ਵਾਲੇ ਦੇ ਨੌਜਵਾਨ ਦੀ ਨਿਊਜ਼ੀਲੈਂਡ ਤੋਂ ਭਾਰਤ ਆਉਂਦੇ ਦੀ ਰਸਤੇ 'ਚ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ 25 ਸਾਲਾ ਨੌਜਵਾਨ ਬੇਅੰਤ ਸਿੰਘ ਨਿਊਜ਼ੀਲੈਂਡ ਤੋਂ ਪੰਜਾਬ ਵਾਪਸ ਆ ਰਿਹਾ ਸੀ ਅਤੇ ਆਸਟ੍ਰੈਲੀਅਨ ਏਅਰਲਾਈਨ 'ਚ ਉਸਨੂੰ ਅਚਾਨਕ ਦੌਰਾ ਪੈ ਗਿਆ। ਜਿਸ ਕਾਰਨ ਉਸਦੀ ਮੌਤ ਹੋ ਗਈ। ਬੇਅੰਤ ਸਿੰਘ ਕਰੀਬ 3 ਸਾਲ ਪਹਿਲਾਂ ਸਪਾਊਜ਼ ਵੀਜ਼ੇ 'ਤੇ ਨਿਊਜ਼ੀਲੈਂਡ ਗਿਆ ਸੀ। ਨੌਜਵਾਨ ਦੋ ਭੈਣਾਂ ਦਾ ਇਕਲੌਤਾ ਭਰਾ ਦੱਸਿਆ ਜਾ ਰਿਹਾ ਹੈ।
Total Responses : 189