ਹਰਿੰਦਰ ਸਿੰਘ ਭਾਂਬਰੀ ਤੇ ਗੁਰਪ੍ਰੀਤ ਸਿੰਘ ਜੀ.ਪੀ. ਕੈਬਨਿਟ ਮੰਤਰੀ ਸ਼ਾਮ ਸੁੰਦਰ ਅਰੋੜਾ ਨਾਲ ਮੁਲਾਕਾਤ ਕਰਦੇ ਹੋਏ।
ਫ਼ਤਿਹਗੜ ਸਾਹਿਬ, 20 ਜੂਨ (ਦੀਦਾਰ ਗੁਰਨਾ )- ਪੰਜਾਬ ਦੇ ਉਦਯੋਗ ਮੰਤਰੀ ਸ਼ਾਮ ਸੁੰਦਰ ਅਰੋੜਾ ਜਲਦੀ ਹੀ ਏਸ਼ੀਆ ਦੀ ਸੱਭ ਤੋਂ ਵੱਡੀ ਲੋਹਾ ਨਗਰੀ ਮੰਡੀ ਗੋਬਿੰਦਗੜ ਵਿਖੇ ਸਨਅਤਕਾਰਾਂ ਤੇ ਵਪਾਰੀਆਂ ਦੀਆਂ ਮੰਗਾਂ ਸੁਣਨ ਲਈ ਆ ਰਹੇ ਹਨ। ਇਹ ਪ੍ਰਗਟਾਵਾ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਹਰਿੰਦਰ ਸਿੰਘ ਭਾਂਬਰੀ ਤੇ ਵਿਧਾਇਕ ਗੁਰਪ੍ਰੀਤ ਸਿੰਘ ਜੀ. ਪੀ. ਨੇ ਪੰਜਾਬ ਦੇ ਸਨਅਤ ਮੰਤਰੀ ਸੁੰਦਰ ਸ਼ਿਆਮ ਅਰੋੜਾ ਨਾਲ ਮੁਲਾਕਾਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।
ਹਰਿੰਦਰ ਭਾਂਬਰੀ ਤੇ ਵਿਧਾਇਕ ਜੀ.ਪੀ. ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਨਅਤੀ ਵਜ਼ੀਰ ਦੇ ਮੰਡੀ ਗੋਬਿੰਦਗੜ ਦਾ ਛੇਵੇਂ ਪਾਤਸ਼ਾਹ ਸਾਹਿਬ ਨਾਲ ਜੁੜਿਆ ਇਤਿਹਾਸ ਵੀ ਧਿਆਨ ਵਿਚ ਲਿਆਂਦਾ ਗਿਆ ਹੈ। ਉਨ੍ਹਾਂ ਵੱਲੋਂ ਮੰਤਰੀ ਨੂੰ ਸਨਅਤਕਾਰਾਂ, ਦਲਾਲਾਂ ਤੇ ਵਪਾਰੀਆਂ ਨਾਲ ਜੁੜੀਆਂ ਮੁਸ਼ਕਿਲਾਂ ਵੀ ਦੱਸੀਆਂ, ਜਿਸ ਤੇ ਉਦਯੋਗ ਮੰਤਰੀ ਨੇ ਭਰੋਸਾ ਦਿੱਤਾ ਕਿ ਉਹ ਜਲਦੀ ਹੀ ਮੰਡੀ ਗੋਬਿੰਦਗੜ ਵਿਖੇ ਵਪਾਰੀਆਂ ਤੇ ਸਨਅਤਕਾਰਾਂ ਦੀਆਂ ਮੰਗਾਂ ਸੁਣਨ ਆਉਣਗੇ ਤੇ ਜਲਦੀ ਹੀ ਇੰਡਸਟਰੀਜ਼ ਨੂੰ ਬਚਾਉਣ ਲਈ ਨਵੀਆਂ ਪਾਲਿਸੀਆਂ ਲਾਗੂ ਕੀਤੀਆਂ ਜਾਣਗੀਆਂ।