ਵਿਧਾਇਕ ਗੁਰਪ੍ਰੀਤ ਸਿੰੰਘ ਜੀ.ਪੀ., ਯੂਨੀਵਰਸਿਟੀ ਕਾਲਜ਼ ਚੁੰਨੀ ਕਲਾਂ ਦਾ ਸੈਸ਼ਨ 2018-19 ਦਾ ਪ੍ਰਾਸਪੈਕਟਸ ਜਾਰੀ ਕਰਦੇ ਹੋਏ।
ਫ਼ਤਹਿਗੜ੍ਹ ਸਾਹਿਬ, 26 ਮਈ: ਯੂਨੀਵਰਸਿਟੀ ਕਾਲਜ, ਚੁੰਨੀ ਕਲਾਂ ਦਾ ਸੈਸ਼ਨ 2018-19 ਦਾ ਪ੍ਰਾਸਪੈਕਟਸ ਸ. ਗੁਰਪ੍ਰੀਤ ਸਿੰਘ ਜੀ.ਪੀ.ਸਿੰਘ ਵਿਧਾਇਕ ਬਸੀ ਪਠਾਣਾ ਨੇ ਜਾਰੀ ਕੀਤਾ।ਇਸ ਮੌਕੇ ਉਨ੍ਹਾਂ ਕਿਹਾ ਕਿ ਸਿੱਖਿਆ ਦੇ ਵਪਾਰੀਕਰਣ ਦੇ ਦੌਰ ਵਿਚ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇਸ ਕਾਲਜ ਵੱਲੋਂ ਘੱਟ ਆਰਥਿਕ ਬੋਝ ਵਾਲੀ ਮਿਆਰੀ ਉੱਚ ਸਿੱਖਿਆ ਮੁਹੱਈਆ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਕਾਲਜ, ਚੁੰਨੀ ਕਲਾਂ ਵਿਚ ਇਲਾਕੇ ਦੇ ਲੱਗਭੱਗ 60 ਪਿੰਡਾਂ ਦੇ ਲੜਕੇ ਲੜਕੀਆਂ ਉੱਚ ਸਿੱਖਿਆ ਗ੍ਰਹਿਣ ਕਰਨ ਆ ਰਹੇ ਹਨ।ਉਨ੍ਹਾਂ ਕਿਹਾ ਕਿ ਕਾਲਜ ਦੇ ਮਿਹਨਤੀ ਪ੍ਰਿੰਸੀਪਲ ਡਾ. ਸਰਬਜੀਤ ਕੌਰ ਸੋਹਲ ਅਤੇ ਸਟਾਫ਼ ਦੀ ਅਗਵਾਈ ਵਿਚ ਵਿਦਿਆਰਥੀ ਅਕਾਦਮਿਕ ਅਤੇ ਸਹਿ-ਅਕਾਦਮਿਕ ਖੇਤਰਾਂ ਵਿਚ ਵਿਸ਼ੇਸ ਮੱਲਾਂ ਮਾਰ ਰਹੇ ਹਨ। ਇਸ ਮੌਕੇ ਉਹਨਾਂ ਨੇ ਮੁਰਿੰਡਾ ਚੁੰਨੀ ਰੋਡ ਦੇ ਨਿਰਮਾਣ ਦੇ ਕਾਰਜ ਵਿੱਚ ਹੋਰ ਤੇਜੀ ਲਿਆਉਣ ਅਤੇ ਚੁੰਨੀ ਸੈਂਪਲੀ ਰੋਡ ਉਤੇ ਪੈਚ ਵਰਕ ਲਈ ਮੌਕੇ ਤੇ ਹੀ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ।
ਕਾਲਜ ਦੀ ਪ੍ਰਿੰਸੀਪਲ ਡਾ. ਸਰਬਜੀਤ ਕੌਰ ਸੋਹਲ ਨੇ ਦੱਸਿਆ ਕਿ ਪਿਛਲੇ ਸਾਲ ਕਾਲਜ ਦੇ 35 ਲੜਕੇ ਲੜਕੀਆਂ ਨੇ ਰਾਸ਼ਟਰੀ ਪੱਧਰ ਦੇ ਮਨਾਲੀ ਵਿਖੇ ਲਗਾਏ ਗਏ ਐਨ.ਐਸ.ਐਸ ਕੈਂਪਾਂ ਵਿਚ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਜਿੱਥੇ ਹਰ ਸਾਲ ਇਸ ਕਾਲਜ ਦੇ ਵਿਦਿਆਰਥੀ 26 ਜਨਵਰੀ 'ਤੇ ਨਵੀਂ ਦਿੱਲੀ ਵਿਖੇ ਹੋਣ ਵਾਲੀ ਪਰੇਡ ਵਿਚ ਸ਼ਾਮਲ ਹੁੰਦੇ ਹਨ, ਉੱਥੇ ਹੀ ਪੰਜਾਬੀ ਯੂਨੀਵਰਸਿਟੀ ਦੇ ਯੁਵਕ ਮੇਲਿਆਂ ਵਿਚ ਵੀ ਵਿਸ਼ੇਸ਼ ਉਪਲੱਬਧੀਆਂ ਹਾਸਲ ਕਰਦੇ ਹਨ।ਡਾ. ਸੋਹਲ ਨੇ ਦੱਸਿਆ ਕਿ ਕਾਲਜ ਵਿਚ ਕਾਉਂਸਲਿੰਗ ਸੈਲ ਅਤੇ ਪਲੇਸਮੈਂਟ ਸੈਲ ਰਾਹੀਂ ਪਿਛਲੇ ਸਮੇਂ ਵਿਚ ਕਾਲਜ ਦੇ 100 ਤੋਂ ਵੱਧ ਵਿਦਿਆਰਥੀਆਂ ਨੇ ਨੌਕਰੀਆਂ ਪ੍ਰਾਪਤ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਕਾਲਜ ਵਿਚ ਸੈਸ਼ਨ 2018-19 ਲਈ ਦਾਖ਼ਲਾ ਖੁੱਲ੍ਹ ਗਿਆ ਹੈ ਅਤੇ ਛੁੱਟੀਆਂ ਦਰਮਿਆਨ ਵੀ ਦਾਖ਼ਲਾ ਪ੍ਰਕਿਰਿਆ ਜਾਰੀ ਰਹੇਗੀ।
ਇਸ ਮੌਕੇ ਕਾਲਜ ਦੇ ਸਟਾਫ਼ ਡਾ. ਬਾਲ ਕ੍ਰਿਸ਼ਨ, ਪ੍ਰੋ. ਮਨਰੂਪ ਸਿੰਘ, ਡਾ. ਸੰਗੀਤ, ਪ੍ਰੋ. ਜਸਵਿੰਦਰ ਕੌਰ, ਡਾ. ਰਣਦੀਪ ਕੌਰ, ਪ੍ਰੋ. ਸੀਮਾਂ ਰਾਣੀ, ਡਾ. ਦਵਿੰਦਰ ਸਿੰਘ ਤੋਂ ਇਲਾਵਾ ਇਲਾਕੇ ਦੇ ਪਤਵੰਤੇ ਸੱਜਣ ਪ੍ਰਿੰਸੀਪਲ ਮਨੋਜ ਬੱਬਲਾ, ਸ. ਬਲਹਾਰ ਸਿੰਘ ਚੁੰਨੀ, ਸ. ਜਤਿੰਦਰ ਸਿੰਘ ਜੋਨੀ ਸਰਪੰਚ ਪਮੌਰ ਹਾਜ਼ਰ ਸਨ।