ਪਿੰਡ ਹਰਬੰਸਪੁਰਾ ਵਿਖੇ ਲਾਭਪਾਤਰੀਆਂ ਨੂੰ ਨਵੀਆਂ ਮਨਜ਼ੂਰ ਹੋਈਆਂ ਪੈਨਸ਼ਨਾਂ ਦੇ ਪੱਤਰ ਵੰਡਦੇ ਹੋਏ ਬੀਬੀ ਮਨਦੀਪ ਕੌਰ ਨਾਗਰਾ ਨਾਲ ਮੈਂਬਰ ਬਲਾਕ ਸੰਮਤੀ ਜਤਿੰਦਰ ਕੁਮਾਰ ਬੱਬੂ।
ਫ਼ਤਹਿਗੜ੍ਹ ਸਾਹਿਬ,25 ਮਈ ਪੰਜਾਬ ਸਰਕਾਰ ਰਾਜ ਦੇ ਗਰੀਬ ਅਤੇ ਪੱਛੜੇ ਵਰਗ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵਚਨਬੱਧ ਹੈ ਅਤੇ ਸਰਕਾਰ ਨੇ ਇਸ ਲੜੀ ਤਹਿਤ ਵੱਖ-ਵੱਖ ਪੈਨਸ਼ਨ ਸਕੀਮਾਂ ਦਿੱਤੀ ਜਾਂਦੀ 500 ਰੁਪਏ ਦੀ ਰਾਸ਼ੀ ਨੂੰ 750 ਰੁਪਏ ਕਰ ਦਿੱਤਾ ਹੈ। ਇਹ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਧਰਮਪਤਨੀ ਸ਼੍ਰੀਮਤੀ ਮਨਦੀਪ ਕੌਰ ਨਾਗਰਾ ਨੇ ਬਲਾਕ ਸਰਹਿੰਦ ਦੇ ਪਿੰਡ ਹਰਬੰਸਪੁਰਾ ਦੇ ਲਾਭਪਾਤਰੀਆਂ ਨੂੰ ਨਵੀਆਂ ਮਨਜ਼ੂਰ ਹੋਈਆਂ ਦੇ ਪੈਨਸ਼ਨਾਂ ਦੇ ਮਨਜ਼ੂਰੀ ਪੱਤਰ ਵੰਡਣ ਵੇਲੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਪਿੰਡਾਂ ਦਾ ਚਹੁੰਤਰਫੀ ਵਿਕਾਸ ਕਰਵਾਇਆ ਜਾ ਰਿਹਾ ਹੈ ਉੱਥੇ ਹੀ ਕੲੀ ਲੋਕ ਭਲਾਈ ਸਕੀਮਾਂ ਵੀ ਸ਼ੁਰੂ ਕੀਤੀਆਂ ਗਈਆਂ ਹਨ ਜਿਸ ਦਾ ਲੋਕਾਂ ਨੂੰ ਵੱਡਾ ਲਾਭ ਪਹੁੰਚੇਗਾ। ਬੀਬੀ ਨਾਗਰਾ ਨੇ ਕਿਹਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਸਮੇਂ ਲੋਕਾਂ ਨਾਲ ਜੋ ਵਾਅਦੇ ਕੀਤੇ ਗਏ ਸਨ ਉਹ ਹਰ ਹਾਲ 'ਚ 100 ਫੀਸਦੀ ਪੂਰੇ ਕੀਤੇ ਜਾਣਗੇ। ਇਸ ਮੌਕੇ ਉਨ੍ਹਾਂ ਨਾਲ ਬਲਾਕ ਸੰਮਤੀ ਮੈਂਬਰ ਜਤਿੰਦਰ ਕੁਮਾਰ ਬੱਬੂ,ਪੰਚ ਸੁਖਚੈਨ ਸਿੰਘ,ਪੰਚ ਸਵਰਨ ਸਿੰਘ,ਪੰਚ ਬਿਕਰਮਜੀਤ ਸਿੰਘ,ਪੰਚ ਹਰਦੇਵ ਸਿੰਘ, ਇੰਦਰਜੀਤ ਚੀਮਾ,ਗੁਰਮੇਲ ਸਿੰਘ, ਗੁਰਨਾਮ ਚੀਮਾ, ਕੁਲਦੀਪ ਸਿੰਘ ਚੀਮਾ,ਦੀਪਕ ਕੁਮਾਰ,ਸਤਨਾਮ ਸਿੰਘ ਚੀਮਾ, ਬਿਕਰਮਜੀਤ ਚੀਮਾ, ਧਰਮਪਾਲ ਨੰਬਰਦਾਰ,ਕਸ਼ਮੀਰਾ ਸਿੰਘ, ਬਲਦੇਵ ਸਿੰਘ ਸਾਬਕਾ ਪੰਚ, ਤਰਲੋਕ ਸਿੰਘ, ਦਰਸ਼ਨ ਸਿੰਘ ਆਦਿ ਪਿੰਡ ਵਾਸੀ ਹਾਜ਼ਰ ਸਨ।