ਫਰੀਦਕੋਟ, 25 ਮਈ 2018: ਸ਼ਹਿਰ ਨੂੰ ਕਲੀਨ ਫਰੀਦਕੋਟ, ਗਰੀਨ ਫਰੀਦਕੋਟ ਰੱਖਣ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਰਾਜੀਵ ਪਰਾਸ਼ਰ ਆਈ.ਏ.ਐਸ ਵੱਲੋਂ ਰਜਿਸਟਰਡ ਕਰਵਾਈ ਫਰੀਦਕੋਟ ਨਗਰ ਸੇਵਾ ਸੁਸਾਇਟੀ ਵੱਲੋਂ ਅੱਜ ਸ਼ਹਿਰ ਦੇ ਸਵੱਛ ਭਾਰਤ ਮੁਹਿੰਮ ਤਹਿਤ ਉਸਾਰੇ ਗਏ 7 ਪਬਲਿਕ ਟੁਆਇਲਟਸ ਦੇ ਰੱਖ-ਰਖਾਵ ਲਈ ਸੁਲਭ ਇੰਟਰ ਨੈਸ਼ਨਲ ਸਮਾਜਸੇਵੀ ਸੰਸਥਾ ਨਾਲ ਸਮਝੋਤਾ ਸਹੀ-ਵੱਧ ਕੀਤਾ ਗਿਆ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਾਜੀਵ ਪਰਾਸ਼ਰ ਨੇ ਦੱਸਿਆ ਕਿ ਸ਼ਹਿਰ ਫਰੀਦਕੋਟ ਵਿਚ ਸਵੱਛ ਭਾਰਤ ਮੁਹਿੰਮ ਤਹਿਤ ਵੱਖ ਵੱਖ ਥਾਵਾਂ ਤੇ 7 ਪਬਲਿਕ ਟੁਆਇਲਟਸ ਦਾ ਨਿਰਮਾਣ ਕੀਤਾ ਗਿਆ ਹੈ। ਇਸ ਦੇ ਰੱਖ ਰਖਾਵ ਲਈ ਸੁਲਭ ਇੰਟਰਨੈਸ਼ਨਲ ਸੰਸਥਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਟੁਆਇਲਟ ਦੇ ਹਿਸਾਬ ਨਾਲ 70 ਹਜ਼ਾਰ ਮਹੀਨਾ ਅਦਾ ਕੀਤੇ ਜਾਣਗੇ। ਉਨ•ਾਂ ਕਿਹਾ ਕਿ ਇਸ ਨਾਲ ਖੁੱਲੇ 'ਚ ਸ਼ੋਚ ਜਾਣ ਦੀ ਪ੍ਰਵਿਰਤੀ ਤੋ ਰੋਕ ਲੱਗੀ ਅਤੇ ਇਸ ਲਈ ਹੁਣ ਕਿਸੇ ਨੂੰ ਵੀ ਪਖ਼ਾਨਾਂ ਜਾਣ, ਨਹਾਉਣ ਆਦਿ ਲਈ ਕੋਈ ਫੀਸ ਅਦਾ ਨਹੀਂ ਕਰਨੀ ਪਵੇਗੀ। ਇਹ ਟੁਆਇਲਟਸ ਸ਼ਹਿਰ ਦੇ ਭਾਈ ਘਨੱਈਆ ਚੌਂਕ, ਭਗਤ ਸਿੰਘ ਪਾਰਕ ਦੇ ਬਾਹਰ, ਮਾਲ ਰੋਡ, ਪੁਰਾਣੀ ਦਾਣਾ ਮੰਡੀ, ਚਹਿਲ ਰੋਡ ਬਲਬੀਰ ਸਕੂਲ ਦੇ ਨਾਲ, ਬਾਬਾ ਫਰੀਦ ਮਾਰਕਿਟ ਸਾਹਮਣੇ ਕੋਤਵਾਲੀ ਵਿਖੇ ਸਥਿਤ ਹਨ।
ਸ੍ਰੀ ਪਰਾਸ਼ਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਫਰੀਦਕੋਟ ਵਿਖੇ 04 ਹੋਰ ਪਬਲਿਕ ਟੁਆਇਲਟਸ ਦਾ ਨਿਰਮਾਣ ਕਰਵਾਇਆ ਜਾਵੇਗਾ। ਇਹ ਟੁਆਇਲਟਸ ਬੱਸ ਸਟੈਂਡ ਚੁੰਗੀ ਕੋਲ, ਬੱਸ ਸਟੈਂਡ ਫਰੀਦਕੋਟ ਦੇ ਸਾਹਮਣੇ ਬਣੇ ਰਾਜ ਮਹਿਲ ਦੀ ਦੀਵਾਰ ਦੇ ਨਾਲ, ਰੇਲਵੇ ਸਟੇਸ਼ਨ ਦੇ ਬਾਹਰ ਅਤੇ ਐਕਸਿਸ ਬੈਂਕ ਦੇ ਸਾਹਮਣੇ ( ਬਲਵੀਰ ਐਵਨਿਊ ) ਆਦਿ ਥਾਵਾਂ ਤੇ ਉਸਾਰੇ ਜਾਣਗੇ। ਨਵੇਂ ਉਸਾਰੇ ਜਾਣ ਵਾਲੇ ਟੁਆਇਲਟਸ ਨੂੰ ਚਲਾਉਣ ਵਾਸਤੇ ਬਾਅਦ ਵਿਚ ਸਮੀਖਿਆ ਕੀਤੀ ਜਾਵੇਗੀ।
ਇਸ ਮੌਕੇ ਉਪ ਪ੍ਰਧਾਲ ਨਗਰ ਕੌਂਸਲ ਸ੍ਰੀਮਤੀ ਸ਼ਰਨਜੀਤ ਕੌਰ ਅਤੇ ਐਮ ਈ ਸ੍ਰੀ ਰਾਕੇਸ਼ ਕੰਬੋਜ ਨੇ ਦੱਸਿਆ ਕਿ ਸ਼ਹਿਰ ਫਰੀਦਕੋਟ ਦੇ ਸਰਕੂਲਰ ਰੋਡ ਤੇ ਸ਼ਹਿਰ ਨੂੰ ਹਰਿਆ ਭਰਿਆ ਬਣਾਉਣ ਦੇ ਮਕਸਦ ਨਾਲ ਬਾਸੀ ਚੌਂਕ ਤੋਂ ਲੈ ਕੇ ਨਿੰਮ ਅਤੇ ਹੋਰ ਛਾਂਦਾਰ ਬੂਟੇ ਸਮੇਤ ਟ੍ਰੀ ਗਾਰਡ ਲਗਾਏ ਗਏ ਹਨ। ਉਪ ਪ੍ਰਧਾਨ ਨਗਰ ਕੌਂਸਲ ਵੱਲੋਂ ਬੱਸ ਸਟੈਂਡ ਦੇ ਸਾਹਮਣੇ ਵਾਲੇ ਡਿਵਾਈਡਰਾਂ ਅਤੇ ਸਰਕੂਲਰ ਰੋਡ ਤੇ ਲੱਗੇ ਬੂਟਿਆਂ ਆਦਿ ਦੀ ਸਫ਼ਾਈ ਅਤੇ ਪਾਣੀ ਆਦਿ ਦਾ ਪ੍ਰਬੰਧ ਵੀ ਉਨ•ਾਂ ਵੱਲੋਂ ਉਚੇਚੇ ਤੌਰ ਤੇ ਕੀਤਾ ਗਿਆ ਹੈ।