ਬਰਨਾਲਾ, 25 ਮਈ 2018: ਸੰਯੁਕਤ ਡਾਇਰੈਕਟਰ ਖੇਤੀਬਾੜੀ ਪੰਜਾਬ ਦੇ ਦਿਸ਼ਾਂ ਨਿਰਦੇਸ਼ਾਂ ਅਤੇ ਡਾ. ਰਛਪਾਲ ਸਿੰਘ, ਮੁੱਖ ਖੇਤੀਬਾੜੀ ਅਫਸਰ, ਬਰਨਾਲਾ ਦੀ ਅਗਵਾਈ ਹੇਠ ਉੱਨਤ ਖੇਤੀ ਪ੍ਰੋੋਗਰਾਮ ਟੀਮ ਨੇ ਬਰਨਾਲਾ ਜ਼ਿਲੇ ਦੇ ਸਫ਼ਲ ਕਿਸਾਨ, ਜਿਨਾਂ ਨੇ ਖੇਤੀ ਵਿੱਚ ਕੁੱਝ ਨਵਾਂ ਅਤੇ ਵਿਲੱਖਣ ਕੀਤਾ, ਦੇ ਖੇਤਾਂ ਦਾ ਦੌੌਰਾ ਕੀਤਾ ਤੇ ਉਹਨਾਂ ਦੀ ਸਫਲਤਾ ਨੂੰ ਰਿਕਾਕਡ ਕੀਤਾ ਤਾਂ ਜੋੋ ਦੂਸਰੇ ਕਿਸਾਨ ਉਹਨਾਂ ਨੂੰ ਦੇਣ ਕੇ ਕੁੱਝ ਸਿੱਖ ਸਕਣ। ਇਸ ਦੌਰੇ ਦੌੌਰਾਨ ਜ਼ਿਲੇ ਦੇ ਸਫ਼ਲ ਕਿਸਾਨ ਰਛਪਾਲ ਸਿੰਘ, ਪਿੰਡ ਬੱਲੋੋਕੇ ਦੇ ਸਟ੍ਰਾਬੇਰੀ ਦੇ ਖੇਤਾਂ ਦਾ ਨਿਰੀਖਣ ਕੀਤਾ, ਜਿਸਨੇ 4 ਏਕੜ ਵਿੱਚ ਸਟ੍ਰਾਬੇਰੀ ਲਗਾਈ ਹੋੋਈ ਹੈ, ਇਸੇ ਕਿਸਾਨ ਨੇ ਕਾਰਡੀਸਿਪਸ ਮਿਲੀਏਅਰਜ਼ ਫੰਗਸ (ਖੁੰਬ ਦੀ ਇੱਕ ਕਿਸਮ), ਜਿਸ ਦੀ ਕੀਮਤ ਘੱਟੋੋ ਘੱਟ 2.5 ਲੱਖ ਅਤੇ ਵੱਧ ਤੋੋਂ ਵੱਧ 5 ਤੋੋਂ 6 ਲੱਖ ਰੁਪਏ ਕਿੱਲੋ ਹੈ, ਜਿਸ ਦੀ ਵਰਤੋੋਂ ਮੈਡੀਕਲ ਦਵਾਈਆਂ ਤੇ ਐਨਰਜ਼ੀ ਡਰਿੰਕਸ ਬਣਾਉਣ ਦੇ ਕੰਮ ਆਉਦਾ ਹੈ, ਇਸ ਲਈ ਆਧੁਨਿਕ ਤਕਨੀਕ ਟਿਸ਼ੂ ਕਲਚਰ ਵਰਤਿਆ ਹੈ। ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਰਛਪਾਲ ਸਿੰਘ ਨੇ ਕਿਹਾ ਕਿ ਇਹ ਕਿਸਾਨ ਦਾ ਇੱਕ ਵਧੀਆ ਉੱਦਮ ਹੈ ਜੋੋ ਕਿ ਆਧੁਨਿਕ ਤੇ ਵਿਗਿਆਨਕ ਢੰਗ ਨਾਲ ਖੇਤੀ ਕਰਨ ਲੱਗਾ ਹੈ, ਇਹ ਕਿਸਾਨ ਹੋੋਰਨਾਂ ਕਿਸਾਨਾਂ ਲਈ ਵੀ ਪ੍ਰੇਰਨਾਦਾਇਕ ਹੈ। ਉਹਨਾਂ ਕਿਹਾ ਕਿ ਨੌੌਜਵਾਨ ਜੇਕਰ ਥੋੋੜਾ ਜਿਹਾ ਉਪਰਾਲਾ ਕਰਨ ਤਾਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨਾਲ ਜੁੜ ਕੇ ਥੋੋੜੀਆਂ ਜ਼ਮੀਨਾਂ ਵਿੱਚੋੋਂ ਵੀ ਵਧੀਆ ਕਮਾਈ ਕਰ ਸਕਦੇ ਹਨ। ਇਸ ਤੋੋਂ ਬਾਅਦ ਕਿਸਾਨ ਹਰਬੰਤ ਸਿੰਘ, ਪਿੰਡ ਠੁੱਲੇਵਾਲ ਜਿਸਨੇ ਫਸਲੀ ਵਿਭੰਨਤਾ ਨੂੰ ਅਪਣਾਉਂਦੇ ਹੋੋਏ ਡਰੈਗਨ ਫਰੂਟ ਲਗਾਇਆ ਹੈ, ਇਸ ਵਿੱਚ ਸਬਜੀਆਂ ਤੇ ਚੰਦਨ ਦੇ ਬੂਟੇ ਲਗਾ ਕੇ ਮਲਟੀ ਕਰਾਪਿੰਗ ਕਰ ਰਿਹਾ ਹੈ, ਗੁਰਬਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫਸਰ,ਸਹਿਣਾ ਨੇ ਦੱਸਿਆ ਕਿ ਬਰਨਾਲਾ ਜਿਲੇ ਵਿੱਚ ਆਤਮਾ ਸਕੀਮ ਅਧੀਨ ਅਗਾਂਹਵਧੂ ਸੋੋਚ ਵਾਲੇ ਕਿਸਾਨਾਂ ਨੂੰ ਮਿਲਕੇ ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ, ਤਾਂ ਕਿ ਹੋੋਰ ਕਿਸਾਨਾਂ ਤੱਕ ਇਹਨਾਂ ਕਿਸਾਨਾਂ ਦੇ ਊੱਦਮ ਨੂੰ ਪਹੁੰਚਾ ਸਕੀਏ। ਮੈਡਮ ਸੁਨੀਤਾ ਸਰਮਾਂ ਨੇ ਕਿਹਾ ਕਿ ਹੁਣ ਸਮਾਂ ਵਿਗਿਆਨਕ ਖੇਤੀ ਹੈ ਤੇ ਕਿਸਾਨਾਂ ਨੂੰ ਆਪਣੀ ਆਮਦਨ ਵਧਾਉਣ ਲਈ ਆਧੁਨਿਕ ਖੇਤੀ ਵੱਲ ਕਦਮ ਵਧਾਂਉਣਾ ਪਵੇਗਾ ਤੇ ਸਮੇਂ ਦੇ ਹਾਣੀ ਬਣ ਡਿਵਸੀਫਿਕੇਸ਼ਨ ਤੇ ਵੈਲਯੂ ਐਡੀਸ਼ਨ ਵੱਲ ਕਦਮ ਵਧਾਉਣਾ ਪਵੇਗਾ। ਜੇਕਰ ਕੋੋਈ ਕਿਸਾਨ ਫਸਲੀ ਵਿਭੰਨਤਾ ਤਹਿਤ ਕੋੋਈ ਟ੍ਰੇਨਿੰਗ ਲੈਣਾ ਚਾਚੰਦਾ ਹੈ ਤਾਂ ਕਿਸਾਨ ਨੂੰ ਆਤਮਾ ਸਕੀਮ ਤਹਿਤ ਟ੍ਰੇਨਿੰਗ ਤੇ ਐਕਸਪੋੋਜਰ ਵਿਜਿਟ ਕਰਵਾਈ ਜਾਂਦੀ ਹੈ ਤਾਂ ਜੋੋ ਕਿਸਾਨ ਸਿੱਖ ਕੇ ਅਤੇ ਦੇਖ ਕੇ ਇਸ ਨੂੰ ਅਪਣਾ ਸਕਣ ਤੇ ਖੇਤੀਬਾੜੀ ਨੂੰ ਇੱਕ ਲਾਹੇਵੰਦ ਧੰਦਾ ਬਣਾ ਸਕਣ। ਉੱਨਤ ਖੇਤੀ ਪ੍ਰੋਗਰਾਮ ਦੇ ਡਇਰੈਕਟਰ ਅਸੋੋਕ ਝਾਂਜੀ ਤੇ ਉਹਨਾਂ ਦੇ ਕੈਮਰਾਮੈਨ ਹਰਵਿੰਦਰ ਸਿੰਘ ਨੇ ਇਹਨਾਂ ਦੋੋਹਾਂ ਕਿਸਾਨਾਂ ਦੀ ਸਫਲ ਕਹਾਣੀ ਦੀ ਵੀਡੀਓ ਤਿਆਰ ਕੀਤੀ ਤਾਂ ਜੋੋ ਇਹਨਾਂ ਕਿਸਾਨਾਂ ਦੇ ਇਸ ਉੱਦਮ ਨੂੰ ਦੂਸਰੇ ਕਿਸਾਨਾਂ ਤੱਕ ਪਹੁੰਚਾ ਸਕਣ ਤੇ ਦੂਸਰੇ ਕਿਸਾਨ ਵੀ ਫਸਲੀ ਚੱਕਰ ਨੂੰ ਛੱਡ ਕੇ ਆਧੁਨਿਕ ਤੇ ਵਿਗਿਆਨਕ ਖੇਤੀ ਵੱਲ ਆਪਣੇ ਕਦਮ ਵਧਾਉਣ।