ਖੰਨਾ 25 ਮਈ 2018: ਅੱਜ ਸਰਕਾਰੀ ਪ੍ਰਾਇਮਰੀ ਸਕੂਲ ਖੰਨਾ-8 ਵਿਖੇ ਸਿਹਤ ਵਿਭਾਗ ਦੇ ਮਿਸ਼ਨ ਮੀਜ਼ਲ ਤੇ ਰੁਬੈਲਾ ਤਹਿਤ ਟੀਕਾਕਰਨ ਦਾ ਕੈਂਪ ਲਗਾਇਆ ਗਿਆ । ਕੈਂਪ ਵਿੱਚ ਡਾ: ਬਲਜਿੰਦਰ ਸਿੰਘ, ਰਾਜ ਕੌਰ ,ਰਾਜਵੰਤ ਕੌਰ ਦੀ ਟੀਮ ਦੀ ਅਗਵਾਈ ਵਿੱਚ ਬੱਚਿਆਂ ਦਾ ਟੀਕਾਕਰਨ ਕੀਤਾ ਗਿਆ । ਸਕੂਲ ਅਧਿਆਪਕ ਮੈਡਮ ਮੀਨੂੰ, ਮੈਡਮ ਅਮਨਦੀਪ ਕੌਰ, ਮੈਡਮ ਮਨੂੰ ਸ਼ਰਮਾ ਨੇ ਸਭ ਤੋਂ ਪਹਿਲਾਂ ਆਪਣੇ ਬੱਚਿਆਂ ਦੇ ਟੀਕਾ ਲਗਵਾ ਕੇ ਕੈਂਪ ਦੀ ਸ਼ੁਰੂਆਤ ਕੀਤੀ । ਡਾਕਟਰਾਂ ਦੀ ਟੀਮ ਵੱਲੋਂ ਬੱਚਿਆਂ ਦਾ ਟੀਕਾਕਰਨ ਕਰਕੇ ਬੱਚਿਆਂ ਨੂੰ ਔਬਜ਼ਰਮੇਸ਼ਨ ਰੂਮ ਵਿੱਚ ਰੱਖ ਕੇ ਉਨ੍ਹਾਂ ਦੀ ਦੇਖਰੇਖ ਕੀਤੀ ਗਈ, ਬੱਚਿਆਂ ਨੂੰ ਰਿਫਰਸਮੈਂਟ ਵਿੱਚ ਬਿਸਕੁਟ ਵੀ ਦਿੱਤੇ ਗਏ । ਇਸ ਕੈਂਪ ਵਿੱਚ ਬੱਚਿਆਂ ਦੇ ਮਾਪਿਆਂ ਨੂੰ ਉਤਸ਼ਾਹਤ ਕਰਨ ਦੇ ਲਈ ਐਮ.ਸੀ ਗੁਰਮੀਤ ਨਾਗਪਾਲ ਵਿਸ਼ੇਸ ਤੌਰ ਤੇ ਪਹੁੰਚੇ, ਉਨ੍ਹਾਂ ਨੇ ਬੱਚਿਆਂ ਦੇ ਮਾਪਿਆਂ ਨੂੰ ਖ਼ਤਰਨਾਕ ਬਿਮਾਰੀਆਂ ਤੋਂ ਬਚਾਅ ਲਈ ਦੱਸਿਆ ਅਤੇ ਟੀਕਾ ਕਰਨ ਲਈ ਉਤਸ਼ਾਹਿਤ ਕੀਤਾ । ਡਾਕਟਰਾਂ ਦੀ ਟੀਮ ਵੱਲੋਂ ਸੋਸ਼ਲ ਮੀਡੀਆ ਤੇ ਮੀਜ਼ਲ ਤੇ ਰੁਬੇਲਾ ਮਿਸ਼ਨ ਸਬੰਧੀ ਫੈਲਾਏ ਜਾ ਰਹੇ ਕੂੜ ਪ੍ਰਚਾਰ ਤੋਂ ਬਚਣ ਲਈ ਮਾਪਿਆਂ ਨੂੰ ਦਸਿਆ।ਇਸ ਟੀਕਾਕਰਨ ਨਾਲ ਬੱਚੇ ਕਿਹੜੀਆਂ - ਕਿਹੜੀਆਂ ਬੀਮਾਰੀਆਂ ਤੋ ਬਚਣਗੇ ਉਨ੍ਹਾਂ ਸੰਬੰਧੀ ਵੀ ਦੱਸਿਆ। ਟੀਮ ਵੱਲੋਂ ਬੱਚਿਆਂ ਦੇ ਮਾਪਿਆਂ ਨੂੰ ਸਾਫ਼ ਸਫ਼ਾਈ ਰੱਖਣ, ਗਰਮੀ ਤੋਂ ਬਚਣ ਦੇ ਉਪਾਵਾਂ, ਇਸ ਮੌਸਮ ਵਿੱਚ ਵੱਧ ਤੋਂ ਵੱਧ ਪਾਣੀ ਪੀਣ ਦੀ ਜ਼ਰੂਰਤ ਸਬੰਧੀ ਵੀ ਦੱਸਿਆ । ਸਕੂਲ ਮੁਖੀ ਸਤਵੀਰ ਸਿੰਘ ਰੌਣੀ ਵੱਲੋਂ ਡਾਕਟਰਾਂ ਦੀ ਆਈ ਟੀਮ ਅਤੇ ਐਸ.ਸੀ ਨਾਗਪਾਲ, ਮਾਪਿਆਂ ਦਾ ਇਸ ਮਿਸ਼ਨ ਵਿੱਚ ਸਹਿਯੋਗ ਕਰਨ ਤੇ ਵਿਸ਼ੇਸ਼ ਧੰਨਵਾਦ ਕੀਤਾ ਗਿਆ ।ਆਈ ਟੀਮ ਨੂੰ ਭਰੋਸਾ ਦਿੱਤਾ ਟੀਕਾਕਰਨ ਤੋਂ ਰਹਿੰਦੇ ਬੱਚਿਆਂ ਦੇ ਮਾਪਿਆਂ ਨਾਲ ਸੰਪਰਕ ਕਰਕੇ ਜਲਦ ਸਾਰੇ ਬੱਚਿਆਂ ਨੂੰ ਟੀਕਾਕਰਨ ਕਰਵਾ ਦਿੱਤਾ ਜਾਵੇਗਾ । ਅੱਜ ਡਾਕਟਰੀ ਟੀਮ ਵਿੱਚ ਰਾਜਵਿੰਦਰ ਕੌਰ, ਸਿਮਰਨਜੀਤ ਕੌਰ ,ਪਰਮਜੀਤ ਕੌਰ ,ਗੁਰਦੀਪ ਕੌਰ, ਅਨੂ ਪੁਰੀ, ਬਲਵੀਰ ਕੌਰ ਸ਼ਾਮਿਲ ਸਨ। ਟੀਕਾਕਰਨ ਵਿੱਚ ਸ੍ਰੀ ਨਵਦੀਪ ਸਿੰਘ ,ਮੈਡਮ ਪ੍ਰੋਮਿਲਾ ,ਮੈਡਮ ਮੀਨੂੰ, ਕਿਰਨਜੀਤ ਕੌਰ ,ਅਲਕਾ ਸ਼ਰਮਾ ,ਨੀਲੂ ਮਦਾਨ ,ਮੋਨਾ ਸ਼ਰਮਾ ,ਨਰਿੰਦਰ ਕੌਰ ,ਕੁਲਵੀਰ ਕੌਰ , ਨੀਲਮ ਸਪਨਾ, ਰਸ਼ਪਾਲ ਕੌਰ ਅਧਿਆਪਕਾਂ ਨੇ ਬੱਚਿਆਂ ਦੇ ਟੀਕਾਕਰਨ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਇਆ।