ਪਿੰਡ ਰਾਏਪੁਰ ਅਰਾਈਆਂ ਦੇ ਕਿਸਾਨ ਜਗਮੋਹਨ ਸਿੰਘ ਨੂੰ ਗੰਨੇ ਦਾ ਖੇਤ ਵਾਹੁਣ ਤੋਂ ਰੋਕਦੇ ਹੋਏ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ
ਅਮਲੋਹ, 23 ਮਈ,( ਦੀਦਾਰ ਗੁਰਨਾ ) ਪੰਜਾਬ ਦੀ ਦਿਨੋਂ ਦਿਨ ਨਿੱਘਰ ਰਹੀ ਕਿਸਾਨੀ ਨੂੰ ਧਰਵਾਸ ਦੇਣ ਦੀ ਥਾਂ ਪੰਜਾਬ ਦੀ ਕੈਪਟਨ ਸਰਕਾਰ ਸੂਬੇ ਦੇ ਮਿਲ ਮਾਲਕਾਂ ਦਾ ਪੱਖ ਪੂਰਕੇ ਗੰਨੇ ਦੀ ਕਾਸ਼ਤ ਕਰ ਰਹੇ ਕਿਸਾਨਾਂ ਲਈ ਵੱਡੀ ਸਮੱਸਿਆ ਪੈਦਾ ਕਰ ਰਹੀ ਹੈ ਤੇ ਜਿਸ ਨੂੰ ਲੈ ਕੇ ਵੱਡੀ ਪੱਧਰ ਤੇ ਕਿਸਾਨ ਪੰਜਾਬ ਸਰਕਾਰ ਤੇ ਸ਼ੁਗਰ ਮਿਲ ਖਿਲਾਫ ਗੰਨੇ ਦੇ ਭਾਅ ਨੂੰ ਲੈ ਕੇ ਰੋਹ ਵਿੱਚ ਆ ਕੇ ਆਪਣੇ ਵੱਡੀ ਪੱਧਰ ਤੇ ਖੇਤਾਂ ਵਿੱਚ ਬੀਜੇ ਗੰਨੇ ਦੀ ਫਸਲ ਨੂੰ ਵਾਹੁਣ ਲਈ ਮਜਬੂਰ ਹਨ ਅਜਿਹਾ ਹੀ ਇੱਕ ਮਾਮਲਾ ਹਲਕਾ ਅਮਲੋਹ ਦੇ ਪਿੰਡ ਰਾਏਪੁਰ ਅਰਾਈਆਂ ਦਾ ਸਾਹਮਣੇ ਆਇਆ ਹੈ ਜਿੱਥੋ ਦੇ ਕਿਸਾਨ ਜਗਮੋਹਨ ਸਿੰਘ ਪੁੱਤਰ ਜਸਪਾਲ ਸਿੰਘ ਨੇ ਅੱਜ ਸੁਵਖੱਤੇ ਹੀ ਆਪਣੀ 15 ਏਕੜ ਜਮੀਨ ਉਪੱਰ ਠੇਕੇ ਤੇ ਲੈ ਕੇ ਗੰਨੇ ਦੀ ਕੀਤੀ ਕਾਸ਼ਤ ਨੂੰ ਨਾਹਰ ਸੁਗਰ ਮਿਲ ਵੱਲੋਂ ਕੀਤੇ ਕਰਾਰ ਮੁਤਾਬਿਕ ਭਾਅ ਵਿੱਚ ਕਟੌਤੀ ਕਰਨ ਕਾਰਨ ਵਾਹੁਣਾ ਸ਼ੁਰੂ ਕਰ ਦਿੱਤਾ। ਜਿਸ ਦਾ ਪਤਾ ਲਗਦੇ ਹੀ ਸ਼੍ਰੌਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਹਲਕੇ ਦੀ ਸੀਨੀ ਲੀਡਰਸ਼ਿਪ ਨੂੰ ਨਾਲ ਲੈ ਕੇ ਕਿਸਾਨ ਜਗਮੋਹਨ ਸਿੰਘ ਰਾਏਪੁਰ ਦੇ ਖੇਤਾਂ ਵਿੱਚ ਪੁੱਜੇ ਜਿਹਨਾਂ ਵੱਲੋਂ ਜਿੱਥੇ ਕਿਸਾਨ ਨੂੰ ਗੰਨੇ ਦੀ ਫਸਲ ਵਾਹੁਣ ਤੋਂ ਰੋਕਿਆ ਗਿਆ ਉੱਥੇ ਉਹਨਾਂ ਕਿਸਾਨ ਨੂੰ ਭਰੋਸਾ ਦਿੱਤਾ ਕਿ ਉਹ ਗੰਨੇ ਦੇ ਭਾਅ ਨੂੰ ਲੈ ਕੇ ਜਿੱਥੇ ਮਿਲ ਪ੍ਰਬੰਧਕਾਂ ਨਾਲ ਗੱਲਬਾਤ ਕਰਨਗੇ ਉੱਥੇ ਗੰਨਾ ਕਾਸ਼ਤਕਾਰ ਕਿਸਾਨਾਂ ਦੀ ਭਾਅ ਨੂੰਂ ਲੈ ਕੇ ਮੰਗ ਸਰਕਾਰ ਤੱਕ ਪਹੁੰਚਾਉਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਨਗੇ। ਰਾਜੂ ਖੰਨਾ ਨੇ ਕਿਹਾ ਕਿ ਜੇਕਰ ਮਿਲ ਪ੍ਰਬੰਧਕਾਂ ਜਾਂ ਸਰਕਾਰ ਵੱਲੋਂ ਗੰਨਾ ਕਾਸ਼ਤਕਾਰ ਕਿਸਾਨਾਂ ਦੀ ਭਾਅ ਨੂੰ ਲੈ ਕੇ ਸਮੱਸਿਆ ਵੱਲ ਕੋਈ ਧਿਆਨ ਨਾ ਦਿੱ ਤਾ ਗਿਆ ਤਾਂ ਸਮੁੱਚਾ ਸ਼੍ਰੌਮਣੀ ਅਕਾਲੀ ਦਲ ਹਲਕੇ ਦੇ ਕਿਸਾਨਾਂ ਨੂੰ ਨਾਲ ਲੈ ਕੇ ਨਾਹਰ ਸੁਗਰ ਮਿਲ ਅਮਲੋਹ ਤੇ ਕਾਂਗਰਸ ਸਰਕਾਰ ਖਿਲਾਫ ਪ੍ਰਦਰਸ਼ਨ ਕਰੇਗਾ ਜਿਸਦਾ ਸੇਕ ਪੂਰੇ ਪੰਜਾਬ ਵਿੱਚ ਜਾਵੇਗਾ। ਜਦੋਂ ਇਸ ਮਾਮਲੇ ਸਬੰਧੀ ਗੰਨੇ ਦਾ ਖੇਤ ਵਾਹ ਰਹੇ ਕਿਸਾਨ ਜਗਮੋਹਨ ਸਿੰਘ ਨਾਲ ਗਲੱਬਾਤ ਕੀਤੀ ਗਈ ਤਾਂ ਉਸ ਕਿਹਾ ਕਿ ਉਹਨਾਂ ਵੱਲੋਂ 15 ਏਕੜ ਜਮੀਨ ਠੇਕੇ ਤੇ ਲੈ ਕੇ ਉਸ ਉਪਰ ਗੰਨੇ ਦੀ ਕਾਸ਼ਤ ਮਿਲ ਪ੍ਰਬੰਧਕਾ ਮੁਤਾਬਿਕ ਕੀਤੀ ਗਈ ਸੀ ਜਿਹਨਾਂ ਵੱਲੋਂ ਉਹਨਾਂ ਨੂੰ 310 ਰੁਪਏ ਪ੍ਰਤੀ ਏਕੜ ਕਹਿ ਕੇ ਗੰਨੇ ਦੀ ਕਾਸ਼ਤ ਕਰਵਾਈ ਗਈ ਸੀ ਪਰ ਪਿਛਲ਼ੇ ਦਿਨੀ ਮਿਲ ਪ੍ਰਬੰਧਕਾਂ ਵੱਲੋਂ ਇਸ਼ਤੀਹਾਰ ਦੇ ਦਿੱਤਾ ਗਿਆ ਕਿ ਉਹ 250 ਰੁਪਏ ਪ੍ਰਤੀ ਏਕੜ ਹੀ ਕਿਸਾਨ ਤੋਂ ਗੰਨਾਂ ਖਰੀਦਣਗੇ ਕਿਉਂਕਿ ਉਨਾਂ ਨੂੰ ਚੀਨੀ ਵਿੱਚ ਵਧੇਰੇ ਘਾਟਾ ਪੈ ਰਿਹਾ ਹੈ ਤੇ ਜੋ 60 ਰੁਪਏ ਰੇਟ ਵਿੱਚ ਫਰਕ ਹੈ ਉਹ ਕਾਂਗਰਸ ਸਰਕਾਰ ਦੇਵੇ ਜਾਂ ਨਾ ਦੇਵੇ ਉਹ ਸਰਕਾਰ ਦੀ ਮਰਜੀ ਹੈ ਜਿਸ ਨੂੰ ਲੈ ਕੇ ਉਨਾਂ ਵੱਲੋਂ ਅੱਜ 15 ਏਕੜ ਗੰਨਾ ਵਾਹੁਣ ਦਾ ਫੈਸਲਾ ਲਿਆ ਗਿਆ ਸੀ ਪਰ ਅੱਜ ਸਾਡੇ ਪਾਸ ਨਾਂ ਤਾਂ ਕੋਈ ਸਰਕਾਰ ਦਾ ਨੁਮਾਇੰਦਾ ਆਇਆ ਹੈ ਅਤੇ ਨਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਅਤੇ ਨਾਂ ਹੀ ਕੋਈ ਸ਼ੁਗਰ ਮਿਲ ਦਾ ਅਧਿਕਾਰੀ। ਜੇਕਰ ਕੋਈ ਸਾਡੇ ਪਾਸ ਹਮਦਰਦੀ ਲਈ ਆਇਆ ਹੈ ਉਹ ਸਿਰਫ ਤੇ ਸਿਰਫ ਗੁਰਪ੍ਰੀਤ ਸਿੰਘ ਰਾਜੂ ਖੰਨਾ ਹਨ ਜਿਹਨਾਂ ਨੇ ਭਰੋਸਾ ਦਿੱਤਾ ਹੈ ਕਿ ਉਹ ਗੰਨੇ ਦੇ ਭਾਅ ਨੂੰ ਲੈ ਕੇ ਕਿਸਾਨਾਂ ਨਾਲ ਡੱਟ ਕੇ ਖੜਨਗੇ। ਅੱਜ ਪਿੰਡ ਰਾਏਪੁਰ ਦੇ ਵਖ ਵਖ ਕਿਸਾਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਪਸ਼ਟ ਕੀਤਾ ਹੈ ਕਿ ਜੇਕਰ ਪੰਜਾਬ ਸਰਕਾਰ ਜਾਂ ਮਿਲ ਪ੍ਰਬੰਧਕਾਂ ਵੱਲੋਂ ਗੰਨੇ ਦੇ ਭਾਅ ਦੇ ਸਬੰਧ ਵਿੱਚ ਉਹਨਾਂ ਨਾਲ ਕੋਈ ਗਲੱਬਾਤ 20 ਜੁਨ ਤੱਕ ਨਾ ਕੀਤੀ ਗਈ ਤਾਂ ਉਹਨਾਂ ਦੇ ਪਿੰਡ ਵਿੱਚ 100 ਏਕੜ ਦੇ ਕਰੀਬ ਗੰਨੇ ਦੀ ਹੋਈ ਕਾਸ਼ਤ ਨੂੰ ਵੀ ਵਾਹ ਦਿੱਤਾ ਜਾਵੇਗਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਜੱਥੇਦਾਰ ਕਰਮਜੀਤ ਸਿੰਘ ਭਗੜਾਣਾ, ਜੱਥੇਦਾਰ ਗੁਰਦੀਪ ਸਿੰਘ ਮੰਡੋਫਲ, ਜਿਲ੍ਹਾ ਯੂਥ ਪ੍ਰਧਾਨ ਕਮਲਜੀਤ ਸਿੰਘ ਗਿੱਲ, ਜੱਥੇਦਾਰ ਪਰਮਜੀਤ ਸਿੰਘ ਖਨਿਆਣ, ਜੱਥੇਦਾਰ ਹਰਿੰਦਰ ਸਿੰਘ ਦੀਵਾ, ਜੱਥੇਦਾਰ ਵਰਸਨ ਸਿੰਘ ਰਾਏਪੁਰ, ਅਵਤਾਰ ਸਿੰਘ ਸਾਬਕਾ ਸਰਪੰਚ, ਤਿਰਲੋਕ ਸਿੰਘ ਨੰਬਰਦਾਰ, ਸ਼ਰਧਾ ਸਿੰਘ ਛੰਨਾ, ਕੁਲਦੀਪ ਸਿਘ ਮਛਰਾਈ, ਗੁਰਸੇਵਕ ਸਿੰਘ ਕੋਟਲੀ, ਕਰਮ ਸਿੰਘ ਨੰਬਰਦਾਰ ਘੁਟੀਂਡ, ਜੱਥੇਦਾਰ ਲਾਲ ਸਿੰਘ ਧਰਮਗੜ੍ਹ, ਜੱਥੇਦਾਰ ਛੱਜਾ ਸਿੰਘ ਭੱਦਲਥੂਹਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜਰ ਸਨ।